ਆਹ ਕੀ ! ਰੇਲਵੇ ਨੇ ਟੀਪੂ ਸੁਲਤਾਨ ਦੀ ਦੋ ਸਾਲਾ ਪੁਰਾਣੀ ਇਮਾਰਤ ਹੀ ਚੁੱਕ ਕੇ ਪਰਾਂ ਕਰਤੀ
ਬੰਗਲੌਰ- ਟੀਪੂ ਸੁਲਤਾਨ ਦੇ ਹਥਿਆਰਾਂ ਵਾਲੀ ਇਮਾਰਤ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ। 200 ਸਾਲ ਪੁਰਾਣੀ ਇਹ ਇਮਾਰਤ ਬੰਗਲੌਰ-ਮੈਸੂਰ ਰੇਲ ਸੈਕਸ਼ਨ ਉੱਤੇ ਖੜੀ ਸੀ।
ਇਹ ਇਮਾਰਤ 1782 ਤੋਂ 1799 ਦਰਮਿਆਨ ਬਣਾਈ ਗਈ ਸੀ। ਇਸ ਦੀ ਵਰਤੋਂ ਹਥਿਆਰ ਅਤੇ ਗੋਲੀ ਸਿੱਕਾ ਰੱਖਣ ਲਈ ਕੀਤੀ ਜਾਂਦੀ ਸੀ। ਪੁਰਾਤਤਵ ਵਿਭਾਗ ਦੀ ਦੇਖ-ਰੇਖ ਹੇਠ ਇੰਜੀਨੀਅਰਾਂ ਨੇ ਟੀਪੂ ਸੁਲਤਾਨ ਨਾਲ ਸੰਬੰਧਤ ਇਹ ਇਤਿਹਾਸਕ ਇਮਾਰਤ ਬੜੇ ਵਧੀਆ ਢੰਗ ਨਾਲ ਤਬਦੀਲ ਕੀਤੀ ਹੈ।
ਆਧੁਨਿਕ ਤਕਨੀਕ ਦੇ ਨਾਲ ਇਸ ਨੂੰ ਮੌਜੂਦਾ ਥਾਂ ਤੋਂ ਚਾਲੀ ਮੀਟਰ ਦੂਰ ਸ਼ਿਫਟ ਕਰ ਦਿੱਤਾ ਗਆਿ ਹੈ।
ਇਸ ਕੰਮ ਲਈ ਪਹਿਲਾਂ ਇਮਾਰਤ ਦੀ ਨੀਂਹ ਪੁੱਟੀ ਗਈ। ਨੀਂਹ ਪੁੱਟ ਕੇ ਉਸ ਦੇ ਹੇਠਾਂ ਜੈੱਕ ਅਤੇ ਲੋਹੇ ਦੇ ਬੀਮ ਪਾ ਕੇ ਉਸ ਨੂੰ ਉਪਰ ਚੁੱਕਿਆ ਗਿਆ। ਇਸ ਤਰ੍ਹਾਂ ਇਮਾਰਤ ਨੂੰ ਦੋ ਫੁੱਟ ਚੁੱਕ ਕੇ ਹੌਲੀ-ਹੌਲੀ ਚਾਲੀ ਮੀਟਰ ਦੂਰ ਨਵੀਂ ਥਾਂ ਸ਼ਿਫਟ ਕਰ ਦਿੱਤਾ ਗਿਆ।
ਭਾਰਤ ‘ਚ ਕਿਸੇ ਪੁਰਾਤਨ ਅਹਿਮੀਅਤ ਦੀ ਇਮਾਰਤ ਨੂੰ ਇਸ ਤਰ੍ਹਾਂ ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਕਰਨ ਦਾ ਸ਼ਾਇਦ ਇਹ ਪਹਿਲਾ ਮਾਮਲਾ ਹੈ।
ਅਸਲ ਵਿੱਚ ਇਥੇ ਰੇਲ ਮਾਰਗ ਵਧਾਇਆ ਜਾਣਾ ਸੀ ਅਤੇ ਇਹ ਇਮਾਰਤ ਉਸ ਦੇ ਰਾਹ ਵਿੱਚ ਰੁਕਾਵਟ ਬਣ ਰਹੀ ਸੀ। ਇਸ ਲਈ ਇਮਾਰਤ ਨੂੰ ਹਟਾਉਣਾ ਪਿਆ।