Trending News: ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਵਿੱਚ ਸਿਰਫ਼ ਇੱਕ ਹੀ ਵਿਆਹ ਕਰਦੇ ਹਨ ਪਰ ਕਈ ਅਜਿਹੇ ਮਾਮਲੇ ਵੀ ਹੁੰਦੇ ਹਨ ਜਿੱਥੇ ਕਈ ਲੋਕ ਦੋ-ਤਿੰਨ ਵਿਆਹ ਕਰ ਲੈਂਦੇ ਹਨ। ਕੁਝ ਲੋਕ ਤਾਂ ਰਿਕਾਰਡ ਹੀ ਤੋੜ ਦਿੰਦੇ ਹਨ। ਕੈਨੇਡਾ ਦੇ 65 ਸਾਲਾ ਵਿੰਸਟਨ ਬਲੈਕਮੋਰ ਨੇ 27 ਵਿਆਹ ਕੀਤੇ ਹਨ ਤੇ ਉਸ ਦੇ 150 ਬੱਚੇ ਹਨ। ਇਸ ਵਿਅਕਤੀ ਦੀ ਪਛਾਣ Polygamy ਵਜੋਂ ਹੋਈ ਹੈ।

ਇਸ ਸਬੰਧੀ ਉਨ੍ਹਾਂ ਦੀ ਬੇਟੀ ਦਾ ਕਹਿਣਾ ਹੈ ਕਿ ਇਕ ਘਰ 'ਚ ਇੰਨੇ ਸਾਰੇ ਲੋਕ ਤੇ ਉਨ੍ਹਾਂ ਦਾ ਰਹਿਣਾ ਆਪਣੇ ਆਪ 'ਚ ਕਾਫੀ ਦਿਲਚਸਪ ਕਹਾਣੀ ਹੈ। ਦ ਸਨ ਦੀ ਰਿਪੋਰਟ ਮੁਤਾਬਕ ਕੈਨੇਡਾ ਵਾਸੀ ਵਿੰਸਟਨ ਬਲੈਕਮੋਰ ਦੀ ਉਮਰ 65 ਸਾਲ ਹੈ। ਉਨ੍ਹਾਂ ਦੀ ਪਹਿਲੀ ਪਤਨੀ ਤੋਂ ਬੇਟੀ ਦਾ ਨਾਂ ਮੈਰੀ ਜੇਨ ਬਲੈਕਮੋਰ ਹੈ, ਜਿਸ ਨੇ ਵਿੰਸਟਨ ਦੇ ਜੀਵਨ ਬਾਰੇ ਦੱਸਿਆ ਹੈ।

ਉਸ ਦੀ ਬੇਟੀ ਨੇ ਦੱਸਿਆ ਕਿ ਬਚਪਨ 'ਚ ਉਸ ਕੋਲ ਭੈਣ-ਭਰਾਵਾਂ ਦੀ ਪੂਰੀ ਫੌਜ ਸੀ। ਜਦੋਂ ਉਹ 15 ਸਾਲਾਂ ਦੀ ਸੀ, ਉਸ ਦੇ ਪਿਤਾ ਦੀਆਂ 12 ਪਤਨੀਆਂ ਸਨ ਤੇ ਉਸ ਸਮੇਂ 40 ਭੈਣ-ਭਰਾ ਸਨ। ਪਰ ਉਸ ਤੋਂ ਬਾਅਦ ਉਸ ਦੇ ਪਿਤਾ ਨੇ ਕਈ ਹੋਰ ਵਿਆਹ ਕੀਤੇ ਅਤੇ ਭੈਣ-ਭਰਾਵਾਂ ਦੀ ਗਿਣਤੀ 150 ਤੱਕ ਪਹੁੰਚ ਗਈ।

ਵਿੰਸਟਨ ਬਲੈਕਮੋਰ ਦੀ ਪਹਿਲੀ ਪਤਨੀ ਵਿੰਸਟਨ ਬਲੈਕਮੋਰ ਸੀ। ਜਿਸ ਨਾਲ ਉਸ ਨੇ ਬ੍ਰਿਟਿਸ਼ ਕੋਲੰਬੀਆ ਵਿੱਚ 18 ਸਾਲ ਦੀ ਉਮਰ ਵਿੱਚ ਵਿਆਹ ਕੀਤਾ ਸੀ। ਉਸ ਦੀ ਧੀ ਮੈਰੀ ਦਾ ਕਹਿਣਾ ਹੈ ਕਿ ਜਦੋਂ ਮਾਂ ਗਰਭਵਤੀ ਸੀ ਤਾਂ ਪਿਤਾ ਨੇ ਕ੍ਰਿਸਟੀਨਾ ਨਾਂ ਦੀ ਔਰਤ ਨਾਲ ਦੁਬਾਰਾ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਮੈਰੀ ਐਨ ਉਨ੍ਹਾਂ ਦੀ ਤੀਜੀ ਪਤਨੀ ਬਣੀ। ਜਦੋਂ ਮੈਰੀ 8 ਸਾਲਾਂ ਦੀ ਸੀ, ਤਾਂ ਉਸਦੇ ਪਿਤਾ ਨੇ ਚੌਥਾ ਅਤੇ ਪੰਜਵਾਂ ਵਿਆਹ ਕੀਤਾ। ਇਸ ਤੋਂ ਬਾਅਦ ਹੌਲੀ-ਹੌਲੀ ਉਸ ਦਾ ਪਰਿਵਾਰ ਵਧਦਾ ਗਿਆ। ਵਿੰਸਟਨ ਬਲੈਕਮੋਰ ਨੇ ਕੁੱਲ ਮਿਲਾ ਕੇ 27 ਵਿਆਹ ਕੀਤੇ ਹਨ।

ਘਰ ਦੀਆਂ ਔਰਤਾਂ ਲਈ ਨਿਯਮ ਸਖ਼ਤ ਸਨ। ਮੇਕਅਪ ਅਤੇ ਸਟਾਈਲਿਸ਼ ਹੇਅਰਕੱਟ 'ਤੇ ਪਾਬੰਦੀ ਲਾ ਦਿੱਤੀ ਗਈ ਸੀ, ਗਰਦਨ ਤੋਂ ਲੈ ਕੇ ਗੁੱਟ ਅਤੇ ਗਿੱਟਿਆਂ ਤੱਕ ਢੱਕਣਾ ਪੈਂਦਾ ਸੀ। ਸਿਗਰੇਟ, ਸ਼ਰਾਬ, ਚਾਹ ਅਤੇ ਕੌਫੀ ਵਰਗੀਆਂ ਚੀਜ਼ਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਘਰ ਵਿੱਚ ਟੀਵੀ, ਗੀਤਾਂ, ਨਾਵਲਾਂ ਤੇ ਵੀ ਪਾਬੰਦੀ ਸੀ। ਮੈਰੀ ਨੇ ਅੱਗੇ ਦੱਸਿਆ ਕਿ 2017 'ਚ ਪਿਤਾ 'ਤੇ ਬਹੁ-ਵਿਆਹ ਦਾ ਦੋਸ਼ ਲੱਗਾ ਸੀ। ਫਿਰ 2018 ਵਿੱਚ ਉਸਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਛੇ ਮਹੀਨੇ ਦੀ ਨਜ਼ਰਬੰਦੀ ਦਿੱਤੀ ਗਈ।


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ