ਨਵੀਂ ਦਿੱਲੀ: ਹਰ ਕਿਸੇ ਵਿਅਕਤੀ ਦੀ ਜ਼ਿੰਦਗੀ ਵਿੱਚ ਵਿਆਹ ਉਸ ਦਾ ਸਭ ਤੋਂ ਵੱਡਾ ਫ਼ੈਸਲਾ ਹੁੰਦਾ ਹੈ ਤੇ ਲੋਕ ਵਿਆਹ ਕਰਵਾਉਣ ਤੋਂ ਪਹਿਲਾਂ ਬਹੁਤ ਕੁਝ ਸੋਚਦੇ ਹਨ। ਜਿੱਥੇ ਕੁਝ ਲੋਕ ਆਪਣੇ ਵਿਆਹ ਨੂੰ ਯਾਦਗਰ ਬਣਾਉਣ ਲਈ ਅਨੋਖਾ ਕਦਮ ਚੁੱਕਦੇ ਹਨ, ਉੱਥੇ ਹੀ ਇੱਕ ਔਰਤ ਨੇ ਇੱਕ ਰੁੱਖ ਦੇ ਨਾਲ ਲਾਵਾਂ (Woman Married with Tree) ਲੈ ਲਈਆਂ ਹਨ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਦਰਅਸਲ 'ਚ ਇਹ ਅਨੋਖਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਤੇ ਉਕਤ ਔਰਤ ਇਸ ਰੁੱਖ ਨੂੰ ਆਪਣੇ ਪਤੀ ਵਜੋਂ ਮੰਨਦੀ ਹੈ। ਇੰਨਾ ਹੀ ਨਹੀਂ ਬਲਕਿ ਇਹ ਔਰਤ ਹਰ ਤਿਉਹਾਰ ਆਪਣੇ 'ਪਤੀ' ਨਾਲ ਮਨਾਉਂਦੀ ਹੈ। ਔਰਤ ਮੁਤਾਬਕ ਉਸ ਦਾ ਵਿਆਹੁਤਾ ਜੀਵਨ ਬਹੁਤ ਵਧੀਆ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਇਸ ਔਰਤ ਦਾ ਨਾਮ ਕੇਟ ਕਨਿੰਘਮ (Kate Cunningham) ਹੈ ਤੇ ਉਹ ਬ੍ਰਿਟੇਨ (Britain) ਦੀ ਰਹਿਣ ਵਾਲੀ ਹੈ। ਇਸ ਮਹਿਲਾ ਨੇ ਆਪਣੇ ਵਿਆਹ ਲਈ ਮਰਦ ਨਹੀਂ ਸਗੋਂ ਰੁੱਖ ਚੁਣਿਆ ਸੀ। ਕੇਟ ਕਨਿੰਘਮ ਦੀ ਉਮਰ ਹੁਣ 37 ਸਾਲ ਹੈ ਅਤੇ ਅੱਜ ਤੋਂ 3 ਸਾਲ ਪਹਿਲਾਂ 2019 ਵਿੱਚ ਉਸ ਨੇ ਆਪਣੇ ਦੋਸਤਾਂ ਤੇ ਪਰਿਵਾਰ ਦੇ ਸਾਹਮਣੇ ਇੱਕ ਰੁੱਖ ਨੂੰ ਆਪਣਾ ਪਤੀ ਮੰਨ ਲਿਆ ਸੀ ਤੇ ਵਿਆਹ ਰਚਾ ਲਿਆ ਸੀ।
ਇਹ ਵੀ ਦੱਸਣਯੋਗ ਹੈ ਕਿ ਮਹਿਲਾ ਕੇਟ ਕਨਿੰਘਮ ਨੇ ਵਿਆਹ ਤੋਂ ਬਾਅਦ ਆਪਣਾ ਸਰਨੇਮ ਵੀ ਬਦਲ ਲਿਆ ਤੇ ਉਹ ਮਿਸੇਜ਼ ਐਲਡਰ ਦੇ ਨਾਂ ਨਾਲ ਜਾਣੀ ਜਾਂਦੀ ਹੈ। ਉਕਤ ਮਹਿਲਾ ਹਫ਼ਤੇ ਵਿੱਚ 5 ਵਾਰ ਆਪਣੇ ਪਤੀ ਨੂੰ ਮਿਲਣ ਜਾਂਦੀ ਹੈ। ਕੇਟ ਮੁਤਾਬਕ ਰੁੱਖ ਨਾਲ ਵਿਆਹ ਕਰਨ ਤੋਂ ਬਾਅਦ ਉਸ ਦੀ ਜ਼ਿੰਦਗੀ ਕਾਫੀ ਬਦਲ ਗਈ ਹੈ ਤੇ ਉਹ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਹੈ।
ਕੇਟ ਹਫ਼ਤੇ ਵਿੱਚ 5 ਵਾਰ ਆਪਣੇ ਪਤੀ ਨੂੰ ਮਿਲਣ ਜਾਂਦੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੇਟ ਕਨਿੰਘਮ ਦਾ ਇੱਕ ਬੁਆਏਫ੍ਰੈਂਡ (Boyfriend) ਵੀ ਹੈ। ਮਹਿਲਾ ਦੇ ਦੱਸਣ ਮੁਤਾਬਕ ਉਸ ਦੇ ਬੁਆਏਫ੍ਰੈਂਡ ਨੂੰ ਕੇਟ ਅਤੇ ਰੁੱਖ ਦੇ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ। ਕਈ ਵਾਰ ਕੇਟ ਆਪਣੇ ਬੁਆਏਫ੍ਰੈਂਡ ਨਾਲ ਪਤੀ ਨੂੰ ਮਿਲਣ ਗਈ ਹੈ। ਇਸ ਦੇ ਨਾਲ ਹੀ ਉਹ ਆਪਣੀ ਜ਼ਿੰਦਗੀ ਦੇ ਹਰ ਖਾਸ ਮੌਕੇ ਨੂੰ ਆਪਣੇ ਪਤੀ ਨਾਲ ਮਨਾਉਂਦੀ ਹੈ।
ਇਹ ਵੀ ਪੜ੍ਹੋ: Punjab Weather Update: ਮੌਸਮ ਵਿਭਾਗ ਦਾ ਅਲਰਟ, ਪੰਜਾਬ ’ਚ ਪਏਗਾ ਮੀਂਹ, ਠੰਢ ਦਾ ਕਹਿਰ ਰਹੇਗਾ ਜਾਰੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/