Trending News: ਆਧੁਨਿਕ ਯੁੱਗ 'ਚ ਟੈਕਨਾਲੋਜੀ ਦੇ ਖੇਤਰ 'ਚ ਤੇਜ਼ੀ ਨਾਲ ਵਿਕਾਸ ਹੋਇਆ ਹੈ। ਜਿੱਥੇ ਬੀਤੇ ਜ਼ਮਾਨੇ 'ਚ ਅਸੀਂ ਇਕ ਅਣਜਾਣ ਜਗ੍ਹਾ ਜਾਣ ਲਈ ਮੈਪ ਤੋਂ ਇਲਾਵਾ ਜਾਣਕਾਰ ਲੋਕਾਂ ਦੀ ਜ਼ਰੂਰਤ ਪੈਂਦੀ ਸੀ। ਦੂਜੇ ਪਾਸੇ ਗੂਗਲ ਮੈਪਸ ਰਾਹੀਂ ਲੋਕਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਤਕ ਪਹੁੰਚਾਇਆ ਜਾ ਰਿਹਾ ਹੈ। ਫਿਲਹਾਲ ਕੁਝ ਅਜਿਹੇ ਵੀ ਮਾਮਲੇ ਸਾਹਮਣੇ ਆ ਰਹੇ ਹਨ ਜਿਸ 'ਚ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਗੂਗਲ ਮੈਪ ਦੀ ਵਜ੍ਹਾ ਕਾਰਨ ਕੁਝ ਦਿੱਕਤਾਂ ਵੀ ਆਈਆਂ ਹਨ।



ਗੂਗਲ ਮੈਪ ਨਾਲ ਲੱਭਿਆ ਗੁਆਚਿਆ ਹੋਇਆ ਬੱਚਾ
ਫਿਲਹਾਲ ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਧਮਾਲ ਮਚਾ ਰਿਹਾ ਹੈ। ਜਿਸ 'ਚ ਇਕ ਸ਼ਖ਼ਸ ਗੂਗਲ ਮੈਪ 'ਤੇ ਪਾਰਕ 'ਚ ਗੁਆਚੇ ਹੋਏ ਇਕ ਬੱਚੇ ਦੀ ਖੋਜ ਕਰਦੇ ਹੋਇਆ ਦੇਖਿਆ ਜਾ ਰਿਹਾ ਹੈ ਜਿਸ ਨੂੰ ਦੇਖ ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਕਾਫੀ ਹੈਰਾਨ ਹੋ ਰਹੇ ਹਨ। ਇਸ ਵੀਡੀਓ ਨੂੰ ਟਿਕਟੌਕ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਸ਼ਖ਼ਸ ਗੂਗਲ ਮੈਪ 'ਤੇ ਲੋਕੇਸ਼ਨ ਨੂੰ ਸਰਚ ਕਰਦੇ ਹੋਏ ਪਾਰਕ 'ਚ ਇਕ ਡਸਟਬਿਨ 'ਚ ਫਸੇ ਬੱਚੇ ਨੂੰ ਲੱਭ ਲੈਂਦਾ ਹੈ।

ਟਿੱਕਟੌਕ ਯੂਜ਼ਰ ਨੇ ਪਾਰਕ 'ਚੋਂ ਗੁਆਚੇ ਨੂੰ ਲੱਭਿਆ
ਦਰਅਸਲ, ਗੂਗਲ ਅਰਥ ਗਾਈ ਦੇ ਨਾਮ ਨਾਲ ਜਾਣੇ ਜਾਂਦੇ ਇੱਕ ਟਿੱਕਟੌਕ ਉਪਭੋਗਤਾ ਨੇ ਸੋਸ਼ਲ ਮੀਡੀਆ 'ਤੇ ਪਾਰਕ ਡੀ ਵੈਲੇਂਸੀ, ਲੌਸਨੇ ਤੋਂ ਇੱਕ ਅਜੀਬ ਖੋਜ ਨੂੰ ਸਾਂਝਾ ਕੀਤਾ ਹੈ। ਜਿਸ 'ਚ ਇਕ ਲੜਕੇ ਦੀ ਧੁੰਦਲੀ ਜਿਹੀ ਵੀਡੀਓ ਦੇਖੀ ਜਾ ਸਕਦੀ ਹੈ, ਜਿਸ 'ਚ ਬੱਚੇ ਦਾ ਸਿਰ ਗੋਲ ਹਰੇ ਡਸਟਬਿਨ 'ਚੋਂ ਨਿਕਲਦਾ ਦਿਖਾਈ ਦੇ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੱਚਾ ਉੱਥੇ ਕਿਵੇਂ ਪਹੁੰਚਿਆ ਤੇ ਡਸਟਬਿਨ ਵਿੱਚ ਕਿਉਂ ਵੜਿਆ।

ਯੂਜ਼ਰਜ਼ ਹੋਏ ਹੈਰਾਨ
ਇਸ ਨਾਲ ਹੀ ਇਕ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਟਿਕਟੌਕ ਯੂਜ਼ਰ ਦੇ ਇਸ ਵੀਡੀਓ ਨੂੰ ਲੱਖਾਂ ਯੂਜ਼ਰ ਦੇਖ ਰਹੇ ਹਨ, ਜਦਕਿ ਇਸ ਨੂੰ ਹਜ਼ਾਰਾਂ 'ਚ ਲਾਈਕਸ ਮਿਲ ਰਹੇ ਹਨ। ਬੱਚੇ ਦੇ ਡਸਟਬਿਨ 'ਚ ਫਸਣ 'ਤੇ ਵੀਡੀਓ ਦੇਖ ਕੇ ਯੂਜ਼ਰਸ ਤਾਂ ਹੈਰਾਨ ਹੋਣ ਦੇ ਨਾਲ-ਨਾਲ ਆਪਣਾ ਹਾਸਾ ਵੀ ਨਹੀਂ ਰੋਕ ਸਕੇ। ਇਸ ਦੇ ਨਾਲ ਹੀ ਕਈ ਯੂਜ਼ਰਸ ਦਾ ਕਹਿਣਾ ਹੈ ਕਿ ਸ਼ਾਇਦ ਬੱਚਾ ਲੁਕ-ਛਿਪ ਕੇ ਖੇਡ ਰਿਹਾ ਹੋਵੇਗਾ, ਇਸ ਲਈ ਉਹ ਡਸਟਬਿਨ ਦੇ ਅੰਦਰ ਵੜ ਗਿਆ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904