Trending News: ਮੈਕਸੀਕੋ ਦਾ ਇੱਕ ਨਿਊਜ਼ ਚੈਨਲ 8 ਅਪ੍ਰੈਲ ਨੂੰ ਸੂਰਜ ਗ੍ਰਹਿਣ ਦੀ ਲਾਈਵ ਕਵਰੇਜ ਕਰ ਰਿਹਾ ਸੀ। ਇਸ ਦੌਰਾਨ ਲਾਈਵ ਟੀਵੀ 'ਤੇ ਕੁਝ ਅਜਿਹਾ ਦੇਖਿਆ ਗਿਆ ਜਿਸ ਨਾਲ ਨਿਊਜ਼ ਚੈਨਲ ਦੀ ਕਿਰਕਰੀ ਹੋ ਗਈ। ਸੋਸ਼ਲ ਮੀਡੀਆ ਯੂਜ਼ਰਸ ਨੇ ਨਿਊਜ਼ ਚੈਨਲ ਦੀ ਇਸ 'ਕਾਰਵਾਈ' ਨੂੰ ਪਾਗਲਪਨ ਕਰਾਰ ਦਿੱਤਾ ਹੈ। ਹਾਲਾਂਕਿ ਨਿਊਜ਼ ਚੈਨਲ ਵੱਲੋਂ ਇਸ ਘਟਨਾ ਦੇ ਕਾਰਨਾਂ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ।


ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਦੋ ਦਿਨ ਪਹਿਲਾਂ ਲੋਕ ਮੈਕਸੀਕਨ ਨਿਊਜ਼ ਚੈਨਲ (ਆਰਸੀਜੀ ਮੀਡੀਆ) 'ਤੇ ਸੂਰਜ ਗ੍ਰਹਿਣ ਦੀ ਲਾਈਵ ਕਵਰੇਜ ਦੇਖ ਰਹੇ ਸਨ, ਜਦੋਂ ਅਚਾਨਕ ਕੁਝ ਦੇਰ ਲਈ ਨਿਊਜ਼ ਚੈਨਲ ਦੀ ਸਕਰੀਨ 'ਤੇ ਇੱਕ ਆਦਮੀ ਦਾ ਪ੍ਰਾਈਵੇਟ ਪਾਰਟ ਦਿਖਾਈ ਦੇਣ ਲੱਗਾ।



ਦਰਅਸਲ, ਜਦੋਂ ਸੂਰਜ ਗ੍ਰਹਿਣ ਦੇਖਣ ਲਈ ਲੋਕ ਟੀਵੀ ਦੇਖ ਰਹੇ ਸਨ ਤਾਂ ਅਚਾਨਕ ਚੈਨਲ ਦੀ ਸਕਰੀਨ 'ਤੇ ਪੁਰਸ਼ਾਂ ਦੇ ਪ੍ਰਾਈਵੇਟ ਪਾਰਟਸ ਦਾ ਵੀਡੀਓ ਆਉਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਇਹ ਸਮਝ ਨਹੀਂ ਆਇਆ ਕਿ ਇਹ ਸਭ ਕਿਸ ਨੇ ਤੇ ਕਿਉਂ ਕੀਤਾ ਪਰ ਕਵਰੇਜ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਮੈਕਸੀਕਨ ਨਿਊਜ਼ ਚੈਨਲ ਦੀ ਸਖਤ ਅਲੋਚਨਾ ਕੀਤੀ।



ਦਰਅਸਲ ਆਰਸੀਜੀ ਮੀਡੀਆ ਦੇ 24*7 ਨਿਊਜ਼ ਪ੍ਰੋਗਰਾਮ ਵਿੱਚ 3 ਐਂਕਰ ਸਨ। ਇਨ੍ਹਾਂ ਵਿੱਚ ਦੋ ਔਰਤਾਂ ਸਨ, ਜਦਕਿ ਇੱਕ ਪੁਰਸ਼ ਸੀ। ਦੱਸ ਦਈਏ ਕਕਿ ਜਦੋਂ ਕਿਸੇ ਨਿਊਜ਼ ਚੈਨਲ ਵਿੱਚ ਲਾਈਟ ਟੈਲੀਕਾਸਟ ਹੁੰਦਾ ਹੈ ਤਾਂ ਐਂਕਰਾਂ ਦੇ ਆਲੇ-ਦੁਆਲੇ ਖਾਸ ਕਰਕੇ ਸਾਹਮਣੇ ਇੱਕ ਸਕ੍ਰੀਨ ਲਾਈ ਜਾਂਦੀ ਹੈ, ਜਿਸ ਵਿੱਚ ਜੋ ਕੁਝ ਵੀ ਹੋ ਰਿਹਾ ਹੁੰਦਾ ਹੈ, ਉਸ ਦੀ ਤਸਵੀਰ ਪ੍ਰਸਾਰਿਤ ਹੁੰਦੀ ਰਹਿੰਦੀ ਹੈ। ਸੋਮਵਾਰ ਨੂੰ ਵੀ ਨਿਊਜ਼ ਚੈਨਲ ਸੂਰਜ ਗ੍ਰਹਿਣ ਦੀ ਫੁਟੇਜ ਦਿਖਾ ਰਿਹਾ ਸੀ ਤਾਂ ਅਚਾਨਕ ਸਕਰੀਨ 'ਤੇ ਆਦਮੀ ਦੇ ਪ੍ਰਾਈਵੇਟ ਪਾਰਟਸ ਦੀ ਵੀਡੀਓ ਦਿਖਾਈ ਦੇਣ ਲੱਗੀ। 


ਇਸ ਦੌਰਾਨ ਸਟੂਡੀਓ 'ਚ ਮੌਜੂਦ ਦੋਵੇਂ ਔਰਤਾਂ ਤਣਾਅਪੂਰਨ ਹੋ ਗਈਆਂ। ਇਸ ਦੌਰਾਨ ਮਾਮਲੇ ਨੂੰ ਸੰਭਾਲਦੇ ਹੋਏ ਪੁਰਸ਼ ਐਂਕਰ ਖਬਰਾਂ ਪੜ੍ਹਦਾ ਰਿਹਾ ਤੇ ਖਬਰਾਂ 'ਤੇ ਟਿੱਪਣੀ ਕਰਦਾ ਰਿਹਾ। ਨਿਊਯਾਰਕ ਪੋਸਟ ਅਨੁਸਾਰ, ਪੁਰਸ਼ ਐਂਕਰ ਨੇ ਕਿਹਾ ਕਿ ਕਲਿੱਪਾਂ ਨੂੰ ਦਰਸ਼ਕਾਂ ਦੁਆਰਾ ਸਾਂਝਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕਾਂ ਦੇ ਤਜਰਬੇ ਸਾਂਝੇ ਕਰਨ ਨਾਲ ਸਾਡੇ ਲਈ ਨਮੋਸ਼ੀ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ।


ਦਰਅਸਲ, ਉਨ੍ਹਾਂ ਕਿਹਾ ਕਿ ਜਦੋਂ ਲਾਈਵ ਟੀਵੀ ਚੱਲ ਰਿਹਾ ਸੀ ਤਾਂ ਅਸੀਂ ਦਰਸ਼ਕਾਂ ਨੂੰ ਲਾਈਵ ਹੋਣ ਲਈ ਕਿਹਾ ਸੀ, ਇਸ ਦੌਰਾਨ ਇੱਕ ਦਰਸ਼ਕ ਨੇ ਇਹ ਵੀਡੀਓ ਸਾਨੂੰ ਭੇਜੀ, ਜੋ ਬਿਨਾਂ ਕਿਸੇ ਜਾਂਚ ਦੇ ਆਨ ਏਅਰ ਕਰ ਦਿੱਤੀ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ 'ਰਿਵਾਲਵਰ' ਨਾਂ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਪੂਰੇ ਮਾਮਲੇ ਦੀ ਜ਼ਿੰਮੇਵਾਰੀ ਲਈ ਹੈ। 


ਉਸ ਨੇ ਲਿਖਿਆ, "ਸਾਲਟਿਲੋ ਵਿੱਚ ਮੇਰੇ ਸਾਰੇ ਲੋਕਾਂ ਨੂੰ ਹੈਲੋ, ਜਿਨ੍ਹਾਂ ਨੇ ਟੈਲੀਵਿਜ਼ਨ 'ਤੇ ਮੇਰੇ ਪ੍ਰਾਈਵੇਟ ਪਾਰਟਸ ਨੂੰ ਦੇਖਿਆ।" ਉਸ ਨੇ ਕਿਹਾ ਕਿ @rcg_media ਆਮ ਲੋਕਾਂ ਵੱਲੋਂ ਭੇਜੀਆਂ ਗਈਆਂ ਵੀਡੀਓਜ਼ ਦੀ ਸਹੀ ਢੰਗ ਨਾਲ ਸਮੀਖਿਆ ਨਹੀਂ ਕਰਦਾ। ਉਨ੍ਹਾਂ ਨੇ ਅੱਗੇ ਲਿਖਿਆ ਕਿ ਲੋਕ ਇਸ ਵੀਡੀਓ ਨੂੰ ਲੈ ਕੇ ਚੈਨਲ ਨੂੰ ਕਾਫੀ ਚੰਗਾ ਤੇ ਬੁਰਾ ਕਹਿ ਰਹੇ ਹਨ।