Trending Video: ਵੈਲੇਨਟਾਈਨ ਵੀਕ ਖਤਮ ਹੋਣ ਨੂੰ ਇੱਕ ਦਿਨ ਹੀ ਹੋਇਆ ਹੈ ਤੇ ਇਸ ਵੈਲੇਨਟਾਈਨ 'ਤੇ ਵੀ ਸਿੰਗਲ ਲੜਕੇ ਸੋਸ਼ਲ ਮੀਡੀਆ 'ਤੇ ਲੜਕੀਆਂ ਨੂੰ ਇੰਪ੍ਰੈੱਸ ਕਰਨ ਦੇ ਤਰੀਕੇ ਲੱਭ ਰਹੇ ਹਨ। ਅਜਿਹੇ 'ਚ ਇੱਕ ਅਜਿਹੀ ਮਹਿਲਾ ਦਾ ਨਾਂ ਸਾਹਮਣੇ ਆ ਰਿਹਾ ਹੈ, ਜੋ ਡੇਟਿੰਗ ਤੇ Attraction ਐਕਸਪਰਟ ਹੈ ਤੇ ਲੜਕੀਆਂ ਨੂੰ ਇੰਪ੍ਰੈੱਸ ਕਰਨ ਲਈ ਸਿੰਗਲ ਲੜਕਿਆਂ ਨੂੰ ਟਿਊਸ਼ਨ ਦੇ ਰਹੀ ਹੈ।

ਦਰਅਸਲ, ਬਹੁਤ ਸਾਰੇ ਲੜਕੇ ਕੁੜੀਆਂ ਨਾਲ ਗੱਲ ਕਰਦੇ ਸਮੇਂ ਅਸਹਿਜ ਮਹਿਸੂਸ ਕਰਨ ਲੱਗਦੇ ਹਨ, ਜਦੋਂਕਿ ਕਈ ਵਾਰ ਲੜਕਿਆਂ ਨੂੰ ਕੁੜੀਆਂ ਨਾਲ ਗੱਲ ਕਰਨ ਦੀ ਹਿੰਮਤ ਜੁਟਾਉਣ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ ਹੈ ਜਿਸ ਕਾਰਨ ਕਈ ਵਾਰ ਉਨ੍ਹਾਂ ਦਾ Proposal ਠੁਕਰਾ ਦਿੱਤਾ ਜਾਂਦਾ ਹੈ। ਇਸ ਸਮੇਂ ਇੱਕ ਬ੍ਰਿਟਿਸ਼ ਮਹਿਲਾ ਕੇਜ਼ੀਆ ਨੋਬਲ ਦਾ ਨਾਂ ਸਾਹਮਣੇ ਆ ਰਿਹਾ ਹੈ, ਜੋ ਲੜਕਿਆਂ ਨੂੰ ਲੜਕੀਆਂ ਨੂੰ Imress ਕਰਨ ਦੇ ਨਾਲ-ਨਾਲ ਉਨ੍ਹਾਂ ਨਾਲ ਗੱਲ ਕਰਨ ਦਾ ਤਰੀਕਾ ਵੀ ਸਿਖਾ ਰਹੀ ਹੈ। ਫਿਲਹਾਲ ਉਹ ਇਸ ਲਈ 30 ਹਜ਼ਾਰ ਰੁਪਏ ਪ੍ਰਤੀ ਘੰਟਾ ਫੀਸ ਵੀ ਲੈਂਦੀ ਹੈ।





'ਦ ਸਨ' ਦੀ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕੇਜ਼ੀਆ ਨੋਬਲ (Kezia Noble) ਡੇਟਿੰਗ ਤੇ ਇੰਮਪ੍ਰੈੱਸ ਐਕਸਪਰਟ ਹੈ ਜੋ ਲੜਕਿਆਂ ਨੂੰ ਕੁੜੀਆਂ ਨਾਲ ਗੱਲ ਕਰਨ ਦੀ ਟਿਊਸ਼ਨ ਦਿੰਦੀ ਹੈ ਤੇ ਇਸ ਲਈ ਉਹ 30 ਹਜ਼ਾਰ ਰੁਪਏ ਪ੍ਰਤੀ ਘੰਟਾ ਚਾਰਜ ਕਰਦੀ ਹੈ। ਇੱਕ ਰਿਪੋਰਟ ਮੁਤਾਬਕ, ਉਹ ਪਹਿਲਾਂ ਇੱਕ ਮਾਡਲ ਸੀ, ਜਦਕਿ 2006 'ਚ ਉਸ ਦੀ ਮੁਲਾਕਾਤ ਇੱਕ ਅਜਿਹੇ ਵਿਅਕਤੀ ਨਾਲ ਹੋਈ, ਜੋ ਬੂਟ ਕੈਂਪ 'ਚ ਲੜਕਿਆਂ ਨੂੰ ਲੜਕੀਆਂ ਨਾਲ ਗੱਲ ਕਰਨ ਦਾ ਤਰੀਕਾ ਸਿਖਾਉਂਦਾ ਸੀ।








ਇਸ ਤੋਂ ਬਾਅਦ ਉਸ ਨੇ ਲਗਪਗ ਇੱਕ ਸਾਲ ਤੱਕ ਉਸ ਵਿਅਕਤੀ ਨਾਲ ਕੰਮ ਕੀਤਾ ਤੇ ਬਾਅਦ 'ਚ ਉਸਨੇ ਆਪਣੀ ਕੋਚਿੰਗ ਸ਼ੁਰੂ ਕੀਤੀ। ਹੁਣ ਉਹ ਨੌਜਵਾਨਾਂ ਦਾ ਆਤਮ ਵਿਸ਼ਵਾਸ ਵਧਾਉਣ ਲਈ ਲਗਾਤਾਰ ਸਿਖਲਾਈ ਦੇ ਰਹੀ ਹੈ। ਫਿਲਹਾਲ ਉਹ ਇਕ ਯੂ-ਟਿਊਬ ਚੈਨਲ ਵੀ ਚਲਾ ਰਹੀ ਹੈ, ਜਿੱਥੇ ਕਰੀਬ 4 ਲੱਖ ਲੋਕ ਉਸ ਨੂੰ ਫੌਲੋ ਕਰਦੇ ਹਨ। ਇਸ ਦੇ ਨਾਲ ਹੀ ਉਸ ਦੀ ਟੀਮ ਵਿੱਚ ਇਸ ਸਮੇਂ 25 ਲੋਕ ਕੰਮ ਕਰ ਰਹੇ ਹਨ, ਜੋ ਕਈ ਤਰ੍ਹਾਂ ਦੀਆਂ ਡੇਟਿੰਗ ਵਰਕਸ਼ਾਪਾਂ ਚਲਾ ਰਹੇ ਹਨ।




ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904