Trending News: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇੱਕ ਆਵਾਰਾ ਕੁੱਤੇ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਆਵਾਰਾ ਕੁੱਤੇ ਦੀ ਇਸ ਵੀਡੀਓ 'ਚ ਖਾਸ ਗੱਲ ਇਹ ਹੈ ਕਿ ਇੱਕ ਔਰਤ ਇਸ ਕੁੱਤੇ ਨੂੰ 'ਦਹੀਂ ਚਾਵਲ' ਖਿਲਾਉਂਦੀ ਨਜ਼ਰ ਆ ਰਹੀ ਹੈ। ਫਿਲਹਾਲ ਇਹ ਵੀਡੀਓ ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ ਦਾ ਦੱਸਿਆ ਜਾ ਰਿਹਾ ਹੈ ਜਿਸ ਨੇ ਸੋਸ਼ਲ ਮੀਡੀਆ ਯੂਜ਼ਰਸ ਦਾ ਦਿਲ ਜਿੱਤ ਲਿਆ ਹੈ।



ਵਾਇਰਲ ਹੋ ਰਹੀ ਕਲਿੱਪ ਵਿੱਚ, ਇੱਕ ਔਰਤ ਆਪਣੇ ਕਟੋਰੇ ਵਿੱਚੋਂ ਦਹੀਂ ਚਾਵਲ ਚੁੱਕਦੀ ਹੈ, ਛੋਟੇ ਗੋਲੇ ਬਣਾਉਂਦੀ ਹੈ ਤੇ ਆਪਣੇ ਹੱਥਾਂ ਨਾਲ ਸਫੈਦ ਰੰਗ ਦੇ ਕੁੱਤੇ ਨੂੰ ਖੁਆਉਂਦੀ ਹੈ। ਵੀਡੀਓ 'ਚ ਕੁੱਤਾ ਵੀ ਔਰਤ ਨਾਲ ਕਾਫੀ ਪਿਆਰ ਦਿਖਾਉਂਦਾ ਨਜ਼ਰ ਆ ਰਿਹਾ ਹੈ। ਔਰਤ ਆਪਣੇ ਹੱਥਾਂ ਨਾਲ ਲਗਾਤਾਰ ਕੁੱਤੇ ਦੇ ਮੂੰਹ 'ਚ ਦਹੀਂ ਚਾਵਲ ਰੱਖਦੀ ਨਜ਼ਰ ਆ ਰਹੀ ਹੈ, ਉਥੇ ਹੀ ਕੁੱਤਾ ਵੀ ਇਸ ਨੂੰ ਸ਼ਾਂਤੀ ਨਾਲ ਖਾਂਦਾ ਨਜ਼ਰ ਆ ਰਿਹਾ ਹੈ।

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਯੂਜ਼ਰਸ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ। ਵੀਡੀਓ ਨੂੰ DogExpress ਦੇ ਫੇਸਬੁੱਕ ਪੇਜ ਅਤੇ ਹੋਰ ਪਲੇਟਫਾਰਮਾਂ 'ਤੇ ਸ਼ੇਅਰ ਕੀਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਇਸ ਨੂੰ ਲੱਖਾਂ ਯੂਜ਼ਰ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਯੂਜ਼ਰਸ ਇਸ ਵੀਡੀਓ 'ਤੇ ਔਰਤ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।


 



ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕੁੱਤੇ ਦੀ ਦੇਖਭਾਲ ਕਰਨ ਤੇ ਉਸ ਨੂੰ ਇਸ ਤਰ੍ਹਾਂ ਖੁਆਉਣ ਲਈ ਔਰਤ ਦਾ ਧੰਨਵਾਦ ਕੀਤਾ। ਉਹ ਕਹਿੰਦਾ ਹੈ ਕਿ ਔਰਤ ਸੱਚਮੁੱਚ ਪਿਆਰ, ਸਨੇਹ ਤੇ ਰਹਿਮ ਦੀ ਇੱਕ ਮਿਸਾਲ ਹੈ। ਦਸ ਦਈਏ ਕਿ ਅਵਾਰਾ ਜਾਂ ਜੰਗਲੀ ਕੁੱਤੇ ਉਹ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਵੱਲੋਂ ਛੱਡ ਦਿੱਤਾ ਗਿਆ ਹੈ, ਜਾਂ ਕਦੇ ਕਿਸੇ ਵੱਲੋਂ ਸਵੀਕਾਰ ਨਹੀਂ ਕੀਤਾ ਗਿਆ ਹੈ। ਅਜਿਹੇ ਆਵਾਰਾ ਪਸ਼ੂਆਂ ਨੂੰ ਜਿਉਂਦੇ ਰਹਿਣ ਲਈ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।