Trending Story: 28 ਮਾਰਚ 2000 ਨੂੰ ਜਨਮੇ ਪੇਬਲਜ਼ ਨਾਂ ਦੇ ਕੁੱਤੇ ਦੀ ਉਮਰ 22 ਸਾਲ 59 ਦਿਨ ਹੈ। ਇਹ ਮਾਦਾ ਕੁੱਤਾ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ ਹਾਲ ਹੀ ਵਿੱਚ ਨਤੀਜਿਆਂ ਦਾ ਐਲਾਨ ਕੀਤਾ ਹੈ। ਪੇਬਲਜ਼ ਦੱਖਣੀ ਕੈਰੋਲੀਨਾ ਤੋਂ ਹੈ। ਅਤੇ ਇਸ ਤਰ੍ਹਾਂ ਪੇਬਲਜ਼ ਸਭ ਤੋਂ ਪੁਰਾਣੇ ਤੇ ਜੀਵਿਤ ਕੁੱਤੇ ਲਈ ਨਵਾਂ ਗਿਨੀਜ਼ ਵਰਲਡ ਰਿਕਾਰਡ ਧਾਰਕ ਬਣ ਗਿਆ ਹੈ।
ਪੇਬਲਜ਼ ਕੁੱਤੇ ਦੀ ਉਮਰ 22 ਸਾਲ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ ਉਮਰ ਦੇ ਅਤੇ ਜ਼ਿੰਦਾ ਕੁੱਤੇ ਦਾ ਗਿਨੀਜ਼ ਰਿਕਾਰਡ ਟੋਬੀਕੀਥ ਨਾਂ ਦੇ 21 ਸਾਲਾ ਕੁੱਤੇ ਦੇ ਨਾਂ ਦਰਜ ਸੀ। ਜਿਸ ਨੂੰ ਗਿੰਨੀਜ਼ ਵਰਲਡ ਰਿਕਾਰਡਜ਼ ਦੁਆਰਾ ਪੇਬਲਜ਼ ਤੋਂ ਪਹਿਲਾਂ ਸਭ ਤੋਂ ਵੱਧ ਉਮਰ ਦੇ ਜੀਵਤ ਕੁੱਤੇ ਦਾ ਸਨਮਾਨ ਦਿੱਤਾ ਗਿਆ ਸੀ।
ਹੁਣ ਇਹ ਖਿਤਾਬ ਅਮਰੀਕਾ ਦੇ ਸਾਊਥ ਕੈਰੋਲੀਨਾ ਦੇ ਰਹਿਣ ਵਾਲੇ 22 ਸਾਲਾ ਟੋਏ ਫੌਕਸ ਟੈਰੀਅਰ ਪੇਬਲਜ਼ ਨੇ ਖੋਹ ਲਿਆ ਹੈ। ਇਸ ਦੇ ਮਾਲਕ ਨੇ ਰਿਕਾਰਡ ਲਈ ਗਿਨੀਜ਼ ਬੁੱਕ ਆਫ਼ ਰਿਕਾਰਡਜ਼ ਨੂੰ ਅਰਜ਼ੀ ਭੇਜੀ ਸੀ। ਜਿਸ ਤੋਂ ਬਾਅਦ ਪੇਬਲਜ਼ ਨੂੰ ਇਸ ਖਿਤਾਬ ਦਾ ਨਵਾਂ ਧਾਰਕ ਐਲਾਨਿਆ ਗਿਆ।
ਪੇਬਲਜ਼ ਦਾ ਜਨਮ 28 ਮਾਰਚ 2000 ਨੂੰ ਹੋਇਆ ਸੀ ਅਤੇ ਇਸ ਵੇਲੇ ਉਹ 22 ਸਾਲ 59 ਦਿਨ ਦੀ ਹੈ। ਪੇਬਲਜ਼ ਦੀ ਮਾਲਕ ਜੂਲੀ ਗ੍ਰੈਗਰੀ ਨੇ ਗਿਨੀਜ਼ ਵਰਲਡ ਰਿਕਾਰਡ ਨੂੰ ਦੱਸਿਆ ਕਿ "ਪੇਬਲਜ਼ ਇੱਕ ਜੰਗਲੀ ਨੌਜਵਾਨ ਵਰਗਾ ਹੈ ਜੋ ਦਿਨ ਵੇਲੇ ਸੌਣਾ ਅਤੇ ਸਾਰੀ ਰਾਤ ਜਾਗਣਾ ਪਸੰਦ ਕਰਦਾ ਹੈ।" ਪੇਬਲਜ਼ ਹੁਣ ਪਹਿਲਾਂ ਨਾਲੋਂ ਬੁੱਢਾ ਦਿਖਣ ਲੱਗ ਪਿਆ ਹੈ।