Viral Video: ਹਰ ਰੋਜ਼ ਸੋਸ਼ਲ ਮੀਡੀਆ 'ਤੇ ਹਾਦਸਿਆਂ ਦੀਆਂ ਡਰਾਉਣੀਆਂ ਅਤੇ ਹੈਰਾਨ ਕਰਨ ਵਾਲੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਅਜਿਹੇ ਵੀਡੀਓਜ਼ ਹਨ, ਜਿਨ੍ਹਾਂ ਨੂੰ ਦੇਖਣ ਲਈ ਲੋਕਾਂ ਨੂੰ ਕਾਫੀ ਹਿੰਮਤ ਕਰਨੀ ਪੈਂਦੀ ਹੈ। ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਯਕੀਨਨ ਤੁਸੀਂ ਵੀ ਹੈਰਾਨ ਹੋ ਜਾਓਗੇ। ਇਹ ਵੀਡੀਓ ਇੰਨਾ ਡਰਾਉਣਾ ਹੈ ਕਿ ਇਹ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ।


ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਈ ਵਾਹਨ ਟ੍ਰੈਫਿਕ ਸਿਗਨਲ 'ਤੇ ਇੱਕ ਲਾਈਨ 'ਚ ਇਕੱਠੇ ਖੜ੍ਹੇ ਹਨ। ਇਹ ਸਾਰੇ ਵਾਹਨ ਸਿਗਨਲ ਦੇ ਹਰੇ ਹੋਣ ਦੀ ਉਡੀਕ ਕਰ ਰਹੇ ਸਨ। ਕੁਝ ਵਾਹਨ ਚਾਰ ਪਹੀਆ ਅਤੇ ਕੁਝ ਦੋ ਪਹੀਆ ਵਾਹਨ ਸਨ। ਜਦੋਂ ਸਾਰੇ ਵਾਹਨ ਟ੍ਰੈਫਿਕ ਸਿਗਨਲ 'ਤੇ ਰੁਕੇ ਤਾਂ ਭਿਆਨਕ ਹਾਦਸਾ ਵਾਪਰ ਗਿਆ। ਅਚਾਨਕ ਪਿੱਛਿਓਂ ਆ ਰਹੇ ਇੱਕ ਬੇਕਾਬੂ ਟਰੱਕ ਨੇ ਸਾਹਮਣੇ ਖੜ੍ਹੇ ਦਰਜਨਾਂ ਵਾਹਨਾਂ ਨੂੰ ਕੁਚਲ ਦਿੱਤਾ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਰਸਤੇ 'ਚ ਖੜ੍ਹੇ ਸਾਰੇ ਵਾਹਨਾਂ 'ਤੇ ਚੜ੍ਹ ਗਿਆ। ਕਈ ਵਾਹਨਾਂ ਦੇ ਟੋਟੇ-ਟੋਟੇ ਹੋ ਗਏ। ਇੱਥੋਂ ਤੱਕ ਕਿ ਸਟਰੀਟ ਲਾਈਟਾਂ ਵੀ ਉਖੜ ਕੇ ਜ਼ਮੀਨ 'ਤੇ ਡਿੱਗ ਗਈਆਂ।



ਜਾਣਕਾਰੀ ਮੁਤਾਬਕ ਇਹ ਘਟਨਾ ਜਨਵਰੀ 2022 'ਚ ਇੰਡੋਨੇਸ਼ੀਆ ਦੇ ਪੂਰਬੀ ਕਾਲੀਮੰਤਨ 'ਚ ਵਾਪਰੀ ਸੀ। ਇਸ ਘਟਨਾ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ ਵੱਡੀ ਗਿਣਤੀ 'ਚ ਲੋਕ ਜ਼ਖਮੀ ਵੀ ਹੋਏ ਹਨ। ਇਹ ਹਾਦਸਾ ਟ੍ਰੈਫਿਕ ਸਿਗਨਲ 'ਤੇ ਲੱਗੇ ਕੈਮਰੇ 'ਚ ਰਿਕਾਰਡ ਹੋ ਗਿਆ, ਜਿਸ ਦੀ ਵੀਡੀਓ ਅੱਜ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਨੂੰ 48 ਸਾਲਾ ਟਰੱਕ ਡਰਾਈਵਰ ਨੇ ਅੰਜਾਮ ਦਿੱਤਾ ਹੈ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਸਨ, ਜਿਸ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰਿਆ।


ਇਹ ਵੀ ਪੜ੍ਹੋ: Viral News: ਗਰਭ ਅਵਸਥਾ ਦੇ 4 ਮਹੀਨੇ ਬਾਅਦ ਪੈਦਾ ਹੋਈ ਬੱਚੀ, ਵਜ਼ਨ 328 ਗ੍ਰਾਮ! ਮਾਪਿਆਂ ਦਾ ਦੇਖ ਕੇ ਦਿਲ ਟੁੱਟ ਗਿਆ


ਇਸ ਹਾਦਸੇ ਦਾ ਵੀਡੀਓ ਦੇਖਣ ਤੋਂ ਬਾਅਦ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਦਾਅਵਾ ਕੀਤਾ, "ਇਸ ਹਾਦਸੇ ਵਿੱਚ ਮੇਰੇ ਭਰਾ ਦੀ ਵੀ ਮੌਤ ਹੋ ਗਈ। ਇਹ ਹਾਦਸਾ ਇੰਡੋਨੇਸ਼ੀਆ ਵਿੱਚ ਹੋਇਆ।" ਜਦਕਿ ਇੱਕ ਹੋਰ ਯੂਜ਼ਰ ਨੇ ਕਿਹਾ, 'ਜਿਸ ਨੇ ਇਹ ਹਾਦਸਾ ਕੀਤਾ ਉਹ ਬਚ ਗਿਆ।'


ਇਹ ਵੀ ਪੜ੍ਹੋ: Vidhan Sabha Session: 37 ਹਜ਼ਾਰ ਨੌਕਰੀਆਂ ਵੰਡ ਕੇ ਘਿਰ ਗਈ ਸਰਕਾਰ, ਕਾਂਗਰਸ ਨੇ ਅੰਕੜਿਆਂ 'ਤੇ ਚੁੱਕੇ ਸਵਾਲ