Twitter Bird: ਟਵਿੱਟਰ ਨੂੰ 2006 'ਚ ਲਾਂਚ ਕੀਤਾ ਗਿਆ ਸੀ। ਆਮ ਆਦਮੀ ਤੋਂ ਲੈ ਕੇ ਵੱਡੀਆਂ ਹਸਤੀਆਂ ਤੱਕ ਅੱਜ ਟਵਿਟਰ ਦੀ ਵਰਤੋਂ ਕਰ ਰਹੇ ਹਨ। ਟਵਿੱਟਰ ਦੇ ਬਹੁਤ ਸਾਰੇ ਯੂਜਰਸ ਹਨ, ਪਰ ਬਹੁਤ ਘੱਟ ਯੂਜਰਸ ਹਨ ਜੋ ਇਸ ਦੇ ਲੋਗੋ (Logo) ਦਾ ਨਾਮ ਜਾਣਦੇ ਹਨ। ਕੀ ਤੁਸੀਂ ਟਵਿੱਟਰ ਲੋਗੋ ਦਾ ਨਾਮ ਜਾਣਦੇ ਹੋ? ਜਦੋਂ ਵੀ ਤੁਸੀਂ ਟਵਿੱਟਰ ਖੋਲ੍ਹਦੇ ਹੋ, ਸਭ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਨੀਲੀ ਚਿੜੀ ਦਿਖਾਈ ਦਿੰਦੀ ਹੈ। ਉਹੀ ਚਿੜੀ ਜਿਸ ਨੂੰ ਕੁਝ ਲੋਕ ਟਵਿੱਟਰ ਲੋਗੋ ਵਾਲੀ ਚਿੜੀ ਵੀ ਕਹਿੰਦੇ ਹਨ। ਕੀ ਤੁਸੀਂ ਇਸ ਦਾ ਨਾਮ ਜਾਣਦੇ ਹੋ? ਇਸ ਦਾ ਨਾਮ 'ਲੈਰੀ ਟੀ ਬਰਡ' (Larry T Bird) ਹੈ। ਆਓ ਅੱਜ ਦੀ ਇਸ ਰਿਪੋਰਟ 'ਚ ਇਸ ਬਾਰੇ ਗੱਲ ਕਰਦੇ ਹਾਂ।


ਟਵਿੱਟਰ ਦੀ ਚਿੜੀ ਦਾ ਨਾਮ


ਟਵਿੱਟਰ ਦੀ ਚਿੜੀ ਦੇ ਨਾਮ ਦੇ ਪਿੱਛੇ ਇੱਕ ਕਹਾਣੀ ਹੈ। ਟਵਿਟਰ ਦੀ ਇਸ ਚਿੜੀ ਦਾ ਨਾਮ ਮਸ਼ਹੂਰ ਬਾਸਕਟਬਾਲ ਖਿਡਾਰੀ ਲੈਰੀ ਬਰਡ ਦੇ ਨਾਮ 'ਤੇ ਰੱਖਿਆ ਗਿਆ ਹੈ। ਟਵਿੱਟਰ ਦੇ ਸਹਿ-ਸੰਸਥਾਪਕ ਬਿਜ ਸਟੋਨ ਬੋਸਟਨ ਨਾਮ ਦੀ ਥਾਂ ਨਾਲ ਸਬੰਧਤ ਰੱਖਦੇ ਸਨ। ਲੈਰੀ ਬਰਡ ਸੀਡ ਸਟੋਨ ਦੀ ਐਨਬੀਏ ਟੀਮ ਬੋਸਟਨ ਸੇਲਟਿਕਸ  (Boston Celtics) ਲਈ ਬਾਸਕਿਟਬਾਲ ਖੇਡਦੇ ਸਨ। ਬਿਜ ਸਟੋਨ ਲੈਰੀ ਬਰਡ ਦਾ ਬਹੁਤ ਵੱਡਾ ਫੈਨ ਸੀ। ਅਜਿਹੇ 'ਚ ਲੈਰੀ ਬਰਡ ਦੇ ਨਾਮ 'ਤੇ ਟਵਿਟਰ ਦੀ ਇਸ ਚਿੜੀ ਦਾ ਨਾਮ ਰੱਖਿਆ ਗਿਆ ਹੈ।


ਲਾਊਡ ਸਪੇਸ ਪਲੇਟਫ਼ਾਰਮ ਹੈ ਟਵਿੱਟਰ


ਟਵਿੱਟਰ ਨੂੰ ਕਾਫ਼ੀ ਲਾਊਡ ਸਪੇਟ ਪਲੇਟਫ਼ਾਰਮ ਕਿਹਾ ਜਾਂਦਾ ਹੈ। ਇੱਥੇ ਲੋਕ ਟਵੀਟ ਕਰਕੇ ਬਹਿਸ ਕਰਦੇ ਹਨ। ਇੱਕ ਦੂਜੇ 'ਤੇ ਦੋਸ਼ ਲਗਾਉਂਦੇ ਹਨ। ਆਪਣੇ ਵਿਚਾਰ ਪੇਸ਼ ਕਰਦੇ ਹਨ। ਉੱਥੇ ਹੀ ਚਿੜੀ ਨੂੰ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਆਪਣੇ ਖੇਡਣ ਦੇ ਦਿਨਾਂ 'ਚ ਲੈਰੀ ਬਰਡ ਨੂੰ ਟਰੈਸ਼ ਟਾਕਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਪਰ ਮੈਦਾਨ 'ਚ ਉਹ ਬਿਲਕੁਲ ਉਲਟ ਸਨ। ਅਜਿਹੇ 'ਚ ਲੈਰੀ ਦੇ ਨਾਮ 'ਤੇ ਹੀ ਇਸ ਚਿੜੀ ਦਾ ਨਾਮ ਰੱਖਿਆ ਗਿਆ ਸੀ।


ਸਮੇਂ-ਸਮੇਂ 'ਤੇ ਹੋਇਆ ਬਦਲਾਅ


ਟਵਿੱਟਰ ਦਾ ਅਸਲ ਲੋਗੋ ਸਾਈਮਨ ਆਕਸਲੇ (Simon Oxley) ਨੇ ਬਣਾਇਆ ਸੀ। ਜਿਸ ਨੂੰ ਉਨ੍ਹਾਂ ਨੇ iStock ਵੈੱਬਸਾਈਟ 'ਤੇ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਇਹ ਲੋਗੋ ਟਵਿੱਟਰ ਨੇ ਸਿਰਫ਼ 15 ਡਾਲਰ 'ਚ ਖਰੀਦਿਆ ਸੀ।