Helicopter Accident Video: ਇੰਟਰਨੈੱਟ (Internet) 'ਤੇ ਇਸ ਤਰ੍ਹਾਂ ਦੇ ਕਈ ਹਾਦਸਿਆਂ ਦੀਆਂ ਵੀਡੀਓਜ਼ (Accident Videos) ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਇਨ੍ਹਾਂ 'ਚੋਂ ਕੁਝ ਵੀਡੀਓ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ, ਜਦਕਿ ਕੁਝ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਡਰ ਜਾਂਦਾ ਹੈ। ਹਾਲ ਹੀ 'ਚ ਇੱਕ ਅਜਿਹਾ ਹੀ ਵੀਡੀਓ ਵਾਇਰਲ (Viral Video) ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ। ਵਾਇਰਲ ਹੋ ਰਹੇ ਇਸ ਵੀਡੀਓ 'ਚ ਦੋ ਹੈਲੀਕਾਪਟਰ (Helicopter Accident Video Viral) ਹਾਦਸੇ ਦਾ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹਨ, ਇਸ ਦੌਰਾਨ ਹੈਲੀਕਾਪਟਰ (Helicopter) ਦੇ ਪਰਖੱਚੇ ਉੱਡਦੇ ਨਜ਼ਰ ਆ ਰਹੇ ਹਨ।


ਹਾਲ ਹੀ 'ਚ ਦੋ ਹੈਲੀਕਾਪਟਰਾਂ ਵਿਚਾਲੇ ਹੋਏ ਹਾਦਸੇ ਦਾ ਵੀਡੀਓ ਵਾਇਰਲ (Helicopter Accident Video Viral) ਹੋ ਰਿਹਾ ਹੈ। ਵੀਡੀਓ ਦੀ ਸ਼ੁਰੂਆਤ 'ਚ ਤੁਸੀਂ ਦੇਖੋਗੇ ਕਿ ਹੈਲੀਪੈਡ 'ਤੇ ਇੱਕ ਹੈਲੀਕਾਪਟਰ ਖੜ੍ਹਾ ਹੈ। ਇਸ ਦੌਰਾਨ ਉਹ ਅਜੇ ਟੇਕ ਆਫ ਕਰਨ ਦੀ ਤਿਆਰੀ ਹੀ ਕਰ ਰਿਹਾ ਸੀ ਕਿ ਅਚਾਨਕ ਉਥੇ ਹੈਲੀਪੈਡ 'ਤੇ ਇੱਕ ਹੋਰ ਹੈਲੀਕਾਪਟਰ ਲੈਂਡਿੰਗ ਸ਼ੁਰੂ ਕਰ ਦਿੰਦਾ ਹੈ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਦੋ ਹੈਲੀਕਾਪਟਰ ਦੇਖਦੇ ਹੀ ਦੇਖਦੇ ਟਕਰਾ ਗਏ ਹਨ (Helicopter Accident Video)। ਇਸ ਦੌਰਾਨ ਦੋਵੇਂ ਹੈਲੀਕਾਪਟਰ ਇਕ-ਦੂਜੇ ਨਾਲ ਟਕਰਾ ਕੇ ਕਰੈਸ਼ ਹੋ ਗਏ।



ਦਰਅਸਲ, ਲੈਂਡਿੰਗ ਦੌਰਾਨ ਪਾਇਲਟ ਤੋਂ ਵੱਡੀ ਗਲਤੀ ਹੋ ਜਾਂਦੀ ਹੈ। ਉਹ ਦੋਨਾਂ ਹੈਲੀਕਾਪਟਰਾਂ ਵਿਚਕਾਰ ਦੂਰੀ ਦਾ ਅੰਦਾਜ਼ਾ ਲਗਾਉਣ ਤੋਂ ਅਸਮਰੱਥ ਹੈ, ਜਿਸ ਕਾਰਨ ਉਨ੍ਹਾਂ ਦੇ ਵਿੰਗ ਇੱਕ ਦੂਜੇ ਨਾਲ ਟਕਰਾ ਗਏ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ (Twitter) 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ 1.59 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 3700 ਤੋਂ ਵੱਧ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ ਨੂੰ ਦੇਖ ਚੁੱਕੇ ਯੂਜ਼ਰਸ ਵੀਡੀਓ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।