ਇੱਕ ਮਿੰਟ ਦੇ ਇਸ ਖ਼ਤਰਨਾਲ ਵੀਡੀਓ ‘ਚ ਆਟੋ ਰਿਕਸ਼ਾ ਦੋ ਪਹੀਆਂ ‘ਤੇ ਚਲਾਇਆ ਜਾ ਰਿਹਾ ਹੈ। ਇੱਕ ਆਦਮੀ ਜੋ ਪੈਸੇਂਜਰ ਸੀਟ ‘ਤੇ ਬੈਠਾ ਹੈ ਤੇ ਤੀਜਾ ਟਾਇਰ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਥੋੜ੍ਹੀ ਦੇਰ ‘ਚ ਉਹ ਟਾਇਰ ਕੱਢਦਾ ਹੈ। ਇਸ ਤੋਂ ਬਾਅਦ ਦੂਜਾ ਵਿਅਕਤੀ ਦੂਜੇ ਆਟੋ ‘ਚ ਆਉਂਦਾ ਹੈ ਤੇ ਨਵਾਂ ਟਾਇਰ ਦਿੰਦਾ ਹੈ। ਇਸ ਦੌਰਾਨ ਆਟੋ ਕਿਤੇ ਵੀ ਹੌਲੀ ਜਾਂ ਬੰਦ ਨਹੀਂ ਹੁੰਦਾ।
ਸੋਸ਼ਲ ਮੀਡੀਆ ‘ਤੇ ਵਾਇਰਲ ਕਲਿਪ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ। ਕੁਝ ਲੋਕ ਇਸ ਨੂੰ ਵੇਖ ਕੇ ਖੁਸ਼ ਹਨ ਤੇ ਕੁਝ ਇਸ ਨੂੰ ਖ਼ਤਰਨਾਕ ਸਟੰਟ ਕਹਿ ਰਹੇ ਹਨ।