ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਪੁਲਾੜ ਤੋਂ ਪਈ ਪਹਿਲੀ ਵੋਟ
ਰਾਸ਼ਟਰਪਤੀ ਚੋਣਾਂ ਲਈ ਵੋਟ ਪਾਉਣ ਵਾਲੇ ਪਹਿਲੇ ਪੁਲਾੜ ਯਾਤਰੀ ਲੇਰਾਯ ਸ਼ਿਯਾਓ ਸਨ। ਉਨ੍ਹਾਂ ਨੇ 2004 ਦੀਆਂ ਚੋਣਾਂ ਵਿਚ ਆਪਣੀ ਵੋਟ ਪਾਈ ਸੀ।
ਪੁਲਾੜ ਯਾਤਰੀਆਂ ਨੂੰ ਇਸੇ ਈਮੇਲ ਵਿਚ ਵੋਟ ਪਾ ਕੇ ਵਾਪਸ ਭੇਜਣੀ ਹੁੰਦੀ ਹੈ। ਇਹ ਪੁਲਾੜ ਸਟੇਸ਼ਨ 400 ਕਿੱਲੋਮੀਟਰ ਦੂਰ ਧਰਤੀ ਦਾ ਚੱਕਰ ਲੱਗਾ ਰਹੇ ਹਨ।
ਪੁਲਾੜ ਤੋਂ ਵੋਟਿੰਗ ਕਰਨ ਲਈ ਇੱਕ ਇਲੈੱਕਟ੍ਰਾਨਿਕ ਈਮੇਲ ਸਿਸਟਮ ਹੁੰਦਾ ਹੈ, ਜੋ ਜੌਨਸਨ ਪੁਲਾੜ ਸੈਂਟਰ ਨਾਲ ਜੁੜਿਆ ਹੁੰਦਾ ਹੈ। ਸਭ ਤੋਂ ਪਹਿਲਾਂ ਮਿਸ਼ਨ ਕੰਟਰੋਲ ਸੈਂਟਰ ਤੋਂ ਪੁਲਾੜ ਸਟੇਸ਼ਨ ਵਿਚ ਪੁਲਾੜ ਯਾਤਰੀ ਦੇ ਸੁਰੱਖਿਅਤ ਅਕਾਊਂਟ ਵਿਚ ਈਮੇਲ ਭੇਜੀ ਜਾਂਦੀ ਹੈ।
1997 ਵਿਚ ਟੈਕਸਾਸ ਕਾਨੂੰਨ ਦੇ ਮੁਤਾਬਿਕ ਪੁਲਾੜ ਯਾਤਰੀ ਪੁਲਾੜ ਤੋਂ ਵੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਹਿੱਸਾ ਲੈ ਸਕਦੇ ਹਨ। 1997 ਵਿਚ ਡੇਵਿਡ ਵੋਲਫ ਪੁਲਾੜ ਤੋਂ ਵੋਟ ਪਾਉਣ ਵਾਲੇ ਪਹਿਲੇ ਅਮਰੀਕੀ ਪੁਲਾੜ ਯਾਤਰੀ ਬਣੇ ਸਨ। ਹਾਲਾਂਕਿ ਵੋਲਫ ਨੇ ਇਹ ਵੋਟ ਸਥਾਨਕ ਚੋਣਾਂ ਲਈ ਪਾਈ ਸੀ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਮਹਾਂ ਮੁਕਾਬਲਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਚੋਣਾਂ ਲਈ ਪਹਿਲੀ ਵੋਟ ਧਰਤੀ ਤੋਂ ਕਈ ਕਿੱਲੋਮੀਟਰ ਦੂਰ ਪੁਲਾੜ ਤੋਂ ਪਾਈ ਗਈ। ਅਮਰੀਕੀ ਪੁਲਾੜ ਏਜੰਸੀ ਦੇ ਪੁਲਾੜ ਯਾਤਰੀ ਸ਼ੇਨ ਕਿੰਬਰਾ ਨੇ ਰਾਸ਼ਟਰਪਤੀ ਚੋਣਾਂ ਲਈ ਆਪਣੀ ਵੋਟ ਪਾਈ।
ਉਨ੍ਹਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਆਪਣੀ ਵੋਟ ਪਾਈ। ਸ਼ੇਨ 19 ਅਕਤੂਬਰ ਨੂੰ ਕਜ਼ਾਕਿਸਤਾਨ ਤੇ ਬੈਕਾਨੂਰ ਤੋਂ ਰੂਸੀ ਸੋਯੂਜ ਰਾਕੇਟ ਰਾਹੀਂ ਪੁਲਾੜ ਸਟੇਸ਼ਨ ਲਈ ਰਵਾਨਾ ਹੋਏ ਸਨ। ਉਹ ਚਾਰ ਮਹੀਨੇ ਪੁਲਾੜ ਵਿਚ ਰਹਿਣਗੇ।