Nasa: ਅਮਰੀਕੀ ਪੁਲਾੜ ਏਜੰਸੀ ਨਾਸਾ (Nasa) ਬ੍ਰਹਿਮੰਡ ਦੇ ਰਹੱਸ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ 'ਚ ਏਲੀਅਨਸ (Aliens) ਵੀ ਸ਼ਾਮਲ ਹਨ। ਇਸ ਲਈ ਨਾਸਾ ਨੇ ਹਾਲ ਹੀ 'ਚ ਜੇਮਸ ਵੈਬ ਸਪੇਸ ਟੈਲੀਸਕੋਪ ਲਾਂਚ ਕੀਤਾ ਹੈ, ਜੋ ਬ੍ਰਹਿਮੰਡ ਦੇ ਭੇਦ ਖੋਲ੍ਹੇਗਾ। ਨਾਸਾ ਕਈ ਸਾਲਾਂ ਤੋਂ ਏਲੀਅਨਾਂ ਦੇ ਭੇਤ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਅਜੇ ਤਕ ਇਸ 'ਚ ਸਫ਼ਲਤਾ ਨਹੀਂ ਮਿਲੀ। ਹੁਣ ਇਸ ਦੌਰਾਨ ਅਮਰੀਕੀ ਪੁਲਾੜ ਏਜੰਸੀ ਨੇ ਵੱਡਾ ਫ਼ੈਸਲਾ ਲਿਆ ਹੈ।


ਅਮਰੀਕੀ ਪੁਲਾੜ ਏਜੰਸੀ ਨਾਸਾ ਹੁਣ ਏਲੀਅਨਸ ਦੇ ਭੇਤ ਖੋਲ੍ਹਣ ਲਈ ਪੁਜਾਰੀਆਂ ਦੀ ਭਰਤੀ ਕਰਨ ਜਾ ਰਹੀ ਹੈ। ਨਾਸਾ ਹੁਣ ਏਲੀਅਨਾਂ ਨਾਲ ਸੰਪਰਕ ਕਰਨ ਲਈ ਪੁਜਾਰੀਆਂ ਦੀ ਮਦਦ ਲਵੇਗਾ। ਮਨੁੱਖਾਂ ਦੇ ਏਲੀਅਨ ਨਾਲ ਸੰਪਰਕ ਕਰਨ 'ਚ ਪੁਜਾਰੀ ਮਦਦ ਕਰਨਗੇ। ਦੁਨੀਆਂ ਭਰ 'ਚ ਏਲੀਅਨਸ ਬਾਰੇ ਵੱਖ-ਵੱਖ ਦਾਅਵੇ ਕੀਤੇ ਜਾਂਦੇ ਹਨ। ਕਈ ਵਾਰ ਲੋਕਾਂ ਨੇ ਏਲੀਅਨ ਤੇ ਯੂਐਫਓ ਵੇਖਣ ਦਾ ਦਾਅਵਾ ਕੀਤਾ ਹੈ ਪਰ ਕਿਸੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਕੀ ਬ੍ਰਹਿਮੰਡ 'ਚ ਅਸਲ 'ਚ ਏਲੀਅਨ ਹਨ ਜਾਂ ਨਹੀਂ। ਇਸ ਲਈ ਏਲੀਅਨਸ ਦੀ ਹੋਂਦ ਬਾਰੇ ਅਜੇ ਵੀ ਰਹੱਸ ਬਣਿਆ ਹੋਇਆ ਹੈ।


ਵਿਗਿਆਨੀਆਂ ਦਾ ਮੰਨਣਾ ਹੈ ਕਿ ਬ੍ਰਹਿਮੰਡ 'ਚ ਯਕੀਨੀ ਤੌਰ 'ਤੇ ਏਲੀਅਨ ਹਨ। ਇਸੇ ਲਈ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹਨ ਤੇ ਨਾਸਾ ਵੀ ਏਲੀਅਨਾਂ ਦੇ ਭੇਦ ਜਾਣਨ ਲਈ ਗੰਭੀਰ ਹੈ। ਨਾਸਾ ਦੇ ਵੱਡੇ ਵਿਗਿਆਨੀ ਏਲੀਅਨ ਤੇ ਯੂਐਫਓ ਦੇ ਭੇਦ ਖੋਲ੍ਹਣ 'ਚ ਲੱਗੇ ਹੋਏ ਹਨ। ਹੁਣ ਪੁਜਾਰੀ ਮਤਲਬ ਧਰਮ ਸ਼ਾਸਤਰੀ ਇਨ੍ਹਾਂ ਰਹੱਸਾਂ ਨੂੰ ਖੋਲ੍ਹਣ 'ਚ ਵਿਗਿਆਨੀਆਂ ਦੀ ਮਦਦ ਕਰਨਗੇ।


ਹੁਣ ਤੁਹਾਡੇ ਮਨ 'ਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਕੀ ਇਨ੍ਹਾਂ ਪੁਜਾਰੀਆਂ ਨੂੰ ਪੁਲਾੜ 'ਚ ਭੇਜਿਆ ਜਾਵੇਗਾ? ਅਜਿਹਾ ਬਿਲਕੁਲ ਨਹੀਂ ਹੈ। ਏਲੀਅਨਸ ਦੇ ਭੇਦ ਖੋਲ੍ਹਣ ਲਈ ਨਾਸਾ 24 ਪੁਜਾਰੀਆਂ ਦੀ ਮਦਦ ਲਵੇਗਾ। ਅਮਰੀਕੀ ਪੁਲਾੜ ਏਜੰਸੀ ਇਹ ਜਾਣਨਾ ਚਾਹੁੰਦੀ ਹੈ ਕਿ ਕਿਸੇ ਹੋਰ ਗ੍ਰਹਿ 'ਤੇ ਜੀਵਨ ਮਿਲਣ ਤੋਂ ਬਾਅਦ ਵੱਖ-ਵੱਖ ਧਰਮਾਂ ਦੇ ਲੋਕ ਕੀ ਪ੍ਰਤੀਕਿਰਿਆ ਕਰਨਗੇ।


ਮੀਡੀਆ ਰਿਪੋਰਟਾਂ ਮੁਤਾਬਕ ਏਲੀਅਨ ਹੰਟਿਗ ਮਿਸ਼ਨ 'ਚ 24 ਧਰਮ ਸ਼ਾਸ਼ਤਰੀ ਸ਼ਾਮਲ ਹੋਣਗੇ। ਬ੍ਰਿਟੇਨ ਦੇ ਮਸ਼ਹੂਰ ਪਾਦਰੀ ਡਾਕਟਰ ਐਂਡਰਿਊ ਡੇਵਿਸਨ ਇਸ ਮਿਸ਼ਨ ਦਾ ਹਿੱਸਾ ਹਨ। ਕਿਸੇ ਹੋਰ ਗ੍ਰਹਿ 'ਤੇ ਜੀਵਨ ਦੀ ਖੋਜ ਰੱਬ ਤੇ ਜੀਵਨ ਦੀ ਸ਼ੁਰੂਆਤ ਬਾਰੇ ਲੋਕਾਂ ਦੀ ਸੋਚ ਨੂੰ ਕਿਵੇਂ ਪ੍ਰਭਾਵਤ ਕਰੇਗੀ? ਨਾਸਾ ਇਸ ਸਵਾਲ ਦਾ ਜਵਾਬ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ।


ਵਿਗਿਆਨੀਆਂ ਦਾ ਮੰਨਣਾ ਹੈ ਕਿ ਧਰਤੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ 'ਤੇ ਜੀਵਨ ਕਿਉਂ ਨਹੀਂ ਹੋ ਸਕਦਾ। ਇਸੇ ਲਈ ਅਮਰੀਕੀ ਪੁਲਾੜ ਏਜੰਸੀ ਨਾਸਾ ਏਲੀਅਨਾਂ ਨੂੰ ਲੱਭਣ ਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਨਾਸਾ ਨੂੰ ਇਸ ਕੰਮ 'ਚ ਕਿੰਨੀ ਸਫ਼ਲਤਾ ਮਿਲਦੀ ਹੈ।



ਇਹ ਵੀ ਪੜ੍ਹੋ: Arvind Kejriwal Visit Punjab: ਮੋਦੀ ਤੋਂ ਪਹਿਲਾਂ ਕੇਜਰੀਵਾਲ ਤਿੰਨ ਦਿਨ ਲਾਉਣਗੇ ਪੰਜਾਬ ਡੇਰਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904