Viral Video: ਬਰਸਾਤ ਦੇ ਮੌਸਮ ਵਿੱਚ ਲੋਕ ਪਹਾੜਾਂ ਅਤੇ ਝਰਨਾਂ ਵੱਲ ਜਾਣ ਲੱਗੇ। ਹਾਲਾਂਕਿ, ਲੋਕਾਂ ਨੂੰ ਇਸ ਦੌਰਾਨ ਸੁਰੱਖਿਅਤ ਰਹਿਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਇਸ ਸਿਲਸਿਲੇ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਝਰਨੇ ਦੇ ਕੋਲ ਕੁੱਝ ਮੁਟਿਆਰਾਂ ਮਸਤੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਦੁਨੀਆ ਦਾ ਸਭ ਤੋਂ ਖੌਫਨਾਕ ਜੀਵ ਉਥੇ ਪਹੁੰਚ ਗਿਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਜੀਵ ਇੱਕ ਲੜਕੀ ਦੇ ਹੇਠਾਂ ਆ ਜਾਂਦਾ ਹੈ। ਤਾਂ ਚੀਕ-ਚਿਹਾੜਾ ਪੈ ਜਾਂਦਾ ਹੈ।



ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਦੋ ਲੜਕੀਆਂ ਝਰਨੇ ਦੇ ਨੇੜੇ ਮਸਤੀ ਕਰ ਰਹੀਆਂ ਹਨ। ਇੱਕ ਕੁੜੀ ਬਿਕਨੀ ਪਹਿਨੀ ਝਰਨੇ ਤੋਂ ਵਗਦੇ ਪਾਣੀ ਕੋਲ ਬੈਠੀ ਸੀ। ਕੁੜੀ ਦੇ ਨਾਲ ਇੱਕ ਹੋਰ ਕੁੜੀ ਵੀ ਬੈਠੀ ਦਿਖਾਈ ਦੇ ਰਹੀ ਹੈ। ਲੜਕੀ ਦੇ ਨੇੜੇ ਹੀ ਉਸ ਦਾ ਪਾਲਤੂ ਕੁੱਤਾ ਵੀ ਝਰਨੇ ਦਾ ਆਨੰਦ ਲੈਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਅਚਾਨਕ ਲੜਕੀ ਨੂੰ ਆਪਣੇ ਹੇਠਾਂ ਕੁਝ ਮਹਿਸੂਸ ਹੋਇਆ। ਇਸ ਤੋਂ ਬਾਅਦ ਲੜਕੀ ਥੋੜ੍ਹੀ ਜਿਹੀ ਉਪਰ ਨੂੰ ਉੱਠਦੀ ਹੈ, ਫਿਰ ਅਚਾਨਕ ਕੀ ਦਿਖਾਈ ਦਿੰਦਾ ਹੈ। ਉਸ ਨੇ ਉੱਥੇ ਮੌਜੂਦ ਲੋਕਾਂ ਦੇ ਹੋਸ਼ ਉਡਾ ਦਿੱਤੇ। 


 






ਜਿਵੇਂ ਹੀ ਕੁੜੀ ਥੋੜ੍ਹੀ ਜਿਹੀ ਉੱਠੀ ਤਾਂ ਉਸ ਨੂੰ ਸੱਪ ਨਜ਼ਰ ਆਉਂਦਾ ਹੈ। ਆਪਣੇ ਹੇਠਾਂ ਸੱਪ ਨੂੰ ਦੇਖ ਕੇ ਲੜਕੀ ਦੇ ਹੋਸ਼ ਉੱਡ ਗਏ। ਜਿਵੇਂ ਹੀ ਉਹ ਸੱਪ ਨੂੰ ਦੇਖਦੀ ਹੈ, ਉਸਦੀ ਰੂਹ ਕੰਬ ਜਾਂਦੀ ਹੈ। ਹਾਲਾਂਕਿ, ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਸੱਪ ਪਾਣੀ ਦੇ ਵਹਾ ਦੇ ਨਾਲ ਹੇਠਾਂ ਚਲਾ ਗਿਆ। ਇਸ ਦੌਰਾਨ ਕੁੱਤਾ ਸੱਪ ਦੇ ਪਿੱਛੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਲੜਕੀ ਨੇ ਆਪਣੇ ਪਾਲਤੂ ਕੁੱਤੇ ਦੀ ਪੂਛ ਫੜ ਕੇ ਰੋਕ ਲਿਆ। ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ਨੂੰ jctaxidebicho ਨਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਉੱਤੇ ਲੋਕ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।