Tandoori Maggi Video: ਮੈਗੀ ਬਣਾਉਣ ਦਾ ਪ੍ਰਯੋਗ ਕਰਨਾ ਹੁਣ ਆਮ ਗੱਲ ਹੋ ਗਈ ਹੈ। ਮੈਗੀ ਬਣਾਉਣ ਦੇ ਅਨੋਖੇ ਤਰੀਕਿਆਂ ਦੇ ਯੂਟਿਊਬ 'ਤੇ ਕਈ ਵੀਡੀਓਜ਼ ਮੌਜੂਦ ਹਨ। ਅੱਜ ਅਸੀਂ ਤੁਹਾਡੇ ਲਈ ਉਨ੍ਹਾਂ ਅਨੋਖੇ ਤਰੀਕਿਆਂ 'ਚੋਂ ਇੱਕ ਦੀ ਵੀਡੀਓ ਵੀ ਲੈ ਕੇ ਆਏ ਹਾਂ। ਵੀਡੀਓ ਤੰਦੂਰੀ ਮੈਗੀ ਦੀ ਹੈ। ਕੁਝ ਦਿਨਾਂ ਤੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਧੂਮ ਮਚਾ ਰਹੀ ਹੈ। ਮੈਗੀ ਦੇ ਡਾਂਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਆਓ ਜਾਣਦੇ ਹਾਂ ਤੰਦੂਰੀ ਮੈਗੀ ਇੰਨੀ ਵਾਇਰਲ ਕਿਉਂ ਹੋ ਰਹੀ ਹੈ?

ਮੈਗੀ ਕੁਲਹੜ 'ਚ ਡਾਂਸ ਕਰਦੀ ਨਜ਼ਰ ਆਈ
ਵੀਡੀਓ 'ਚ ਤੰਦੂਰੀ ਮੈਗੀ ਦਿਖਾਈ ਗਈ ਹੈ। ਇਹ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ 'ਚ ਕੁਲਹੜ ਨੂੰ ਪਹਿਲਾਂ ਤੰਦੂਰ 'ਚ ਗਰਮ ਕਰਨ ਲਈ ਛੱਡਿਆ ਜਾਂਦਾ ਹੈ। ਫਿਰ ਜਿਵੇਂ ਹੀ ਕੁਲਹੜ ਜ਼ਿਆਦਾ ਗਰਮ ਹੋ ਜਾਵੇ ਤਾਂ ਇਸ ਨੂੰ ਕੱਢ ਲਓ। ਫਿਰ ਉਸ ਕੁਲਹੜ ਵਿੱਚ ਮੱਖਣ ਪਾ ਦਿਓ। ਮੱਖਣ ਲਗਾਉਂਦੇ ਹੀ ਕੁਲਹੜ ਵਿੱਚ ਅੱਗ ਬਲਣ ਲੱਗ ਜਾਂਦੀ ਹੈ। ਹੁਣ ਕੁਲਹੜ 'ਚ ਮੈਗੀ ਪਾਈ ਜਾਂਦੀ ਹੈ। ਫਿਰ ਹੌਲੀ-ਹੌਲੀ ਮੈਗੀ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਤੇ ਮੈਗੀ ਨੇ ਨੱਚਣਾ ਸ਼ੁਰੂ ਕਰ ਦਿੱਤਾ। ਇਸ ਡਾਂਸ ਨੂੰ ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਵੀਡੀਓ...


 




ਵੀਡੀਓ ਨੂੰ 27 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ
ਇਹ ਵੀਡੀਓ ਯੂਟਿਊਬ 'ਤੇ ਉਪਲਬਧ ਹੈ। ਹੁਣ ਤਕ ਇਸ ਵੀਡੀਓ ਨੂੰ 27 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਰਿਐਕਸ਼ਨ ਦੀ ਗੱਲ ਕਰੀਏ ਤਾਂ ਕਮੈਂਟ ਸੈਕਸ਼ਨ 'ਚ ਲੋਕ ਕਾਫੀ ਮਸਤੀ ਕਰ ਰਹੇ ਹਨ। ਲੋਕ ਮੈਗੀ ਦੇ ਡਾਂਸ ਦੀ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਕੁਲਹੜ 'ਚ ਲੱਗੀ ਅੱਗ ਨੂੰ ਲੈ ਕੇ ਵੀ ਕਾਫੀ ਹੈਰਾਨੀ ਦਿਖਾਈ ਦੇ ਰਹੀ ਹੈ।


 

ਇਹ ਵੀ ਪੜ੍ਹੋ : Punjab Elections 2022 : ਸਾਬਕਾ ਕ੍ਰਿਕਟਰ Dinesh Mongia ਭਾਜਪਾ 'ਚ ਹੋਣਗੇ ਸ਼ਾਮਲ, ਪੰਜਾਬ ਚੋਣਾਂ 'ਚ ਅਜ਼ਮਾ ਸਕਦੇ ਨੇ ਕਿਸਮਤ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904