ਜੇਕਰ ਤੁਸੀਂ ਸੜਕ ‘ਤੇ ਚੱਲਦੇ ਹੋ ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਨੂੰ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਇਹੀ ਕਾਰਨ ਹੈ ਕਿ ਸਰਕਾਰ ਸਮੇਤ ਹਰ ਕੋਈ ਤੁਹਾਨੂੰ ਸੜਕ ‘ਤੇ ਪੈਦਲ ਜਾਂ ਗੱਡੀ ਚਲਾਉਂਦੇ ਸਮੇਂ ਹਮੇਸ਼ਾ ਨਿਯਮਾਂ ਦੀ ਪਾਲਣਾ ਕਰਨ ਲਈ ਕਹਿੰਦਾ ਹੈ। ਹਾਲਾਂਕਿ ਅੱਜ ਅਸੀਂ ਤੁਹਾਨੂੰ ਜੋ ਵੀਡੀਓ ਦਿਖਾਉਣ ਜਾ ਰਹੇ ਹਾਂ, ਉਹ ਇਸ ਤੋਂ ਵੱਖਰੀ ਹੈ।


ਵੀਡੀਓ ਬਹੁਤ ਹੀ ਮਜ਼ੇਦਾਰ ਹੈ, ਜਿਸ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਪੁਲਿਸ ਨੇ ਉਸ ਵਿਅਕਤੀ ਨੂੰ ਚਲਾਨ ਕਰਨ ਲਈ ਰੋਕਿਆ ਸੀ ਪਰ ਅੱਗੇ ਜੋ ਹੋਇਆ ਉਹ ਬਹੁਤ ਦਿਲਚਸਪ ਸੀ। ਪੁਲਿਸ ਵਾਲੇ ਤਾਂ ਸਿਰ ’ਤੇ ਹੱਥ ਮਾਰਦੇ ਹੀ ਰਹਿ ਗਏ ਕਿ ਕੀ ਕਰੀਏ?


ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਬਿਨਾਂ ਹੈਲਮੇਟ ਦੇ ਬੁਲੇਟ ‘ਤੇ ਸਵਾਰ ਹੋ ਸੜਕ ’ਤੇ ਆ ਰਿਹਾ ਹੈ। ਸਾਹਮਣੇ ਮੌਜੂਦ ਪੁਲਿਸ ਨੇ ਉਸਨੂੰ ਰੋਕਿਆ ਅਤੇ ਉਸਦੀ ਬਾਈਕ ਦੀਆਂ ਚਾਬੀਆਂ ਲੈ ਕੇ ਉੱਥੇ ਖੜ੍ਹੀ ਹੋ ਗਈ।






 


ਹਾਲਾਂਕਿ, ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਜਿਸ ਗੱਡੀ ਨੂੰ ਉਸਨੇ ਚਲਾਨ ਕੱਟਣ ਲਈ ਰੋਕਿਆ ਸੀ, ਉਹ ਅਸਲ ਵਿੱਚ ਕੋਈ ਬਾਈਕ ਨਹੀਂ ਸੀ, ਬਲਕਿ ਸਹੀ ਮਾਇਨੇ ’ਚ ਸਾਈਕਲ ਸੀ। ਜਿਸ ਨੂੰ ਦਿਮਾਗ ਲਗਾ ਕੇ ਬੁਲਟ ਮੋਟਰਸਾਈਕਲ ਦੀ ਤਰ੍ਹਾਂ ਤਿਆਰ ਕੀਤਾ ਗਿਆ ਸੀ। ਭਾਵ ਹੇਠਾਂ ਤੋਂ ਉਹ ਸਾਈਕਲ ਸੀ ਤੇ ਉੱਪਰੋਂ ਬੁਲੇਟ ਮੋਟਰ-ਸਾਈਕਲ ਦੀ ਬਾਡੀ ਲਗਾਈ ਗਈ ਸੀ। ਵੀਡੀਓ ਬਹੁਤ ਹੀ ਮਜ਼ੇਦਾਰ ਹੈ, ਜਿਸ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਪੁਲਿਸ ਨੇ ਉਸ ਵਿਅਕਤੀ ਨੂੰ ਚਲਾਨ ਕਰਨ ਲਈ ਰੋਕਿਆ ਸੀ ਪਰ ਅੱਗੇ ਜੋ ਹੋਇਆ ਉਹ ਬਹੁਤ ਦਿਲਚਸਪ ਸੀ। ਪੁਲਿਸ ਵਾਲੇ ਤਾਂ ਸਿਰ ’ਤੇ ਹੱਥ ਮਾਰਦੇ ਹੀ ਰਹਿ ਗਏ ਕਿ ਕੀ ਕਰੀਏ?


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।