Trending news: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਜੰਗਲੀ ਜੀਵਾਂ ਦੇ ਖਤਰਨਾਕ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੁੰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਯੂਜ਼ਰਸ ਦੇ ਹੋਸ਼ ਉੱਡ ਜਾਂਦੇ ਹਨ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਯੂਜ਼ਰਸ ਸੋਸ਼ਲ ਮੀਡੀਆ 'ਤੇ ਆਪਣਾ ਸਮਾਂ ਬਿਤਾਉਂਦੇ ਹੋਏ ਜ਼ਿਆਦਾ ਰੋਮਾਂਚਕ ਵੀਡੀਓਜ਼ ਨੂੰ ਪਸੰਦ ਕਰਦੇ ਹਨ, ਜਿਸ ਕਾਰਨ ਜਾਨਵਰਾਂ ਦੇ ਡਰਾਉਣੇ ਵੀਡੀਓ ਯੂਜ਼ਰਸ 'ਚ ਤੇਜ਼ੀ ਨਾਲ ਫੈਲਦੇ ਨਜ਼ਰ ਆ ਰਹੇ ਹਨ।

ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ ਜਿਸ ਵਿੱਚ ਸੱਪ ਤੇ ਨਿਓਲੇ ਦੀ ਲੜਾਈ ਦੇਖਣ ਨੂੰ ਮਿਲ ਰਹੀ ਹੈ। ਆਮ ਤੌਰ 'ਤੇ ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਇਹ ਸੁਣਿਆ ਹੋਵੇਗਾ ਕਿ ਸੱਪ ਤੇ ਨਿਓਲੇ ਦੀ ਆਹਮੋ-ਸਾਹਮਣੇ ਲੜਾਈ ਬਹੁਤ ਖਤਰਨਾਕ ਹੰਦੀ ਹੈ ਜਿਸ ਵਿੱਚ ਅਕਸਰ ਸੱਪ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਿਓਲਾ ਉਸ ਨੂੰ ਮਾਰ ਕੇ ਖਾ ਜਾਂਦਾ ਹੈ।



ਇਸ ਸਮੇਂ ਵਾਇਰਲ ਹੋ ਰਹੀ ਕਲਿੱਪ ਵਿੱਚ ਸਾਨੂੰ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ ਬਹੁਤ ਡਰਾਉਣੀ ਲੱਗ ਰਹੀ ਹੈ। ਵੀਡੀਓ 'ਚ ਇੱਕ ਨਿਓਲਾ ਅਚਾਨਕ ਸੜਕ ਦੇ ਕਿਨਾਰੇ ਦੌੜ ਰਹੇ ਸੱਪ ਦੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ, ਜੋ ਸੱਪ ਨਾਲ ਲੜਨ ਦਾ ਮਨ ਬਣਾ ਲੈਂਦਾ ਹੈ। ਇਸ ਤੋਂ ਬਾਅਦ ਨਿਓਲਾ ਸੱਪ ਨੂੰ ਘੇਰਨਾ ਸ਼ੁਰੂ ਕਰ ਦਿੰਦੀ ਹੈ, ਫਿਰ ਸੱਪ ਵੀ ਆਪਣੀ ਫਨ ਫੈਲਾ ਕੇ ਉਸ ਦਾ ਸਾਹਮਣਾ ਕਰਦਾ ਨਜ਼ਰ ਆਉਂਦਾ ਹੈ।

ਵੀਡੀਓ 'ਚ ਸੱਪ ਆਪਣੀ ਜਾਨ ਬਚਾਉਣ ਲਈ ਨਿਓਲੇ 'ਤੇ ਫੁੰਕਾਰ ਮਾਰਦਾ ਦਿਖਾਈ ਦੇ ਰਿਹਾ ਹੈ, ਜਦੋਂਕਿ ਫੁਰਤੀਲਾ ਨਿਓਲਾ ਸੱਪ ਤੋਂ ਬਚ ਕੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਖ਼ਬਰ ਲਿਖੇ ਜਾਣ ਤੱਕ ਹਜ਼ਾਰਾਂ ਲਾਈਕਸ ਦੇ ਨਾਲ-ਨਾਲ ਵੱਡੀ ਗਿਣਤੀ 'ਚ ਵਿਊਜ਼ ਮਿਲ ਚੁੱਕੇ ਹਨ।