ਇਨ੍ਹੀਂ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਰ-ਵਾਰ ਦੇਖੀ ਜਾ ਰਹੀ ਹੈ, ਜਦਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਇਹ ਕਿਸ ਦੀ ਵੀਡੀਓ ਹੈ, ਇਹ ਕਦੋਂ ਬਣਾਈ ਗਈ ਹੈ ਅਤੇ ਕਿੱਥੋਂ ਦੀ ਹੈ, ਪਰ ਇਸ ਵਾਇਰਲ ਵੀਡੀਓ ਨੇ ਸਭ ਨੂੰ ਜ਼ਰੂਰ ਹੈਰਾਨ ਕਰ ਦਿੱਤਾ ਹੈ। ਦਰਅਸਲ, ਇਸ ਵੀਡੀਓ ਵਿਚ ਵੇਖੇ ਗਏ ਵਿਅਕਤੀ ਨੇ 37 ਵੀਂ ਵਾਰ ਵਿਆਹ ਕੀਤਾ ਹੈ। ਇਸ ਵਿਅਕਤੀ ਦੀ ਇਸ ਹਰਕਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਥੇ ਹੀ ਉਸ ਦੇ ਵਿਆਹ ਦੌਰਾਨ 126 ਪੋਤੇ, 35 ਬੱਚੇ ਤੇ 28 ਪਤਨੀਆਂ ਮੌਜੂਦ ਸੀ।


 


ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਸ ਵਿਅਕਤੀ ਦਾ ਪੂਰਾ ਪਰਿਵਾਰ ਉਤਸ਼ਾਹ ਨਾਲ ਉਸਦੇ ਵਿਆਹ ਸਮਾਗਮ ਵਿੱਚ ਹਿੱਸਾ ਲੈ ਰਿਹਾ ਹੈ। ਇਸ ਦੌਰਾਨ ਉਸ ਦੀਆਂ ਸਾਰੀਆਂ ਪਤਨੀਆਂ ਉਸ ਦੇ ਸਾਹਮਣੇ ਖੜ੍ਹੀਆਂ ਦਿਖਾਈ ਦਿੰਦੀਆਂ ਹਨ। ਜਿਥੇ ਇਕ ਪਾਸੇ ਵੀਡੀਓ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ, ਦੂਜੇ ਪਾਸੇ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਪਹਿਲਾਂ ਵੀ 36 ਵਾਰ ਵਿਆਹ ਕੀਤਾ ਸੀ ਅਤੇ ਉਸ ਦਾ ਵੱਡਾ ਪਰਿਵਾਰ ਹੈ। ਹੁਣ ਨਵੀਂ ਲਾੜੀ ਸਮੇਤ, 29 ਪਤਨੀਆਂ, 35 ਬੱਚੇ ਅਤੇ 126 ਪੋਤੇ-ਪੋਤੀਆਂ ਇਕੱਠੇ ਰਹਿ ਰਹੇ ਹਨ।



ਇਸ ਵੀਡੀਓ ਨੂੰ ਆਈਪੀਐਸ ਅਧਿਕਾਰੀ ਰੁਪਿਨ ਸ਼ਰਮਾ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਜਿੱਥੇ ਉ ਸਨੇ ਲਿਖਿਆ ਹੈ ਕਿ 'ਬ੍ਰੈਵੇਸਟ ਮੈਨ ...  28 ਪਤਨੀਆਂ, 35 ਬੱਚੇ ਤੇ 126 ਪੋਤੇ-ਪੋਤੀਆਂ ਦੇ ਸਾਹਮਣੇ 37ਵਾਂ ਵਿਆਹ ਕੀਤਾ।'



ਇਸ ਵੀਡੀਓ ਨੂੰ ਵੇਖ ਕੇ ਲੋਕ ਹੱਸਣ ਦੇ ਨਾਲ-ਨਾਲ ਹੈਰਾਨ ਵੀ ਹੋ ਰਹੇ ਹਨ, ਪਰ ਕੁਝ ਯੂਜ਼ਰਸ ਨੇ ਅਜਿਹੇ ਕੰਮ ਦੀ ਆਲੋਚਨਾ ਕੀਤੀ ਹੈ। ਜਦੋਂ ਕਿ ਦੂਜੇ ਯੂਜ਼ਰਸ ਇਹ ਸੋਚਦੇ ਰਹਿ ਗਏ ਕਿ ਕੀ ਇਹ 21 ਵੀਂ ਸਦੀ ਵਿੱਚ ਸੰਭਵ ਹੈ। 


 




 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904