ਭਾਰਤ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ।ਗਰਮੀ ਤੋਂ ਰਾਹਤ ਮਿਲ ਗਈ ਹੈ। ਮਾਨਸੂਨ ਦੀ ਪਹਿਲੀ ਬਰਸਾਤ ਨਾਲ ਹਰ ਚਿਹਰਾ ਖਿੜਿਆ ਹੋਇਆ ਨਜ਼ਰ ਆ ਰਿਹਾ ਹੈ। ਗੁਜਰਾਤ ਦੇ ਗਿਰ ਜੰਗਲਾਂ ਵਿੱਚ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ।ਇੱਥੋਂ ਦੇ ਜੰਗਲ `ਚ ਬੱਬਰ ਸ਼ੇਰ, ਸ਼ੇਰਨੀ ਤੇ ਉਨ੍ਹਾਂ ਦੇ ਬੱਚੇ ਮੀਂਹ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ। ਸ਼ੇਰ ਦੀ ਆਪਣੇ ਪਰਿਵਾਰ ਨਾਲ ਮਾਨਸੂਨ ਦੀ ਪਹਿਲੀ ਬਰਸਾਤ `ਚ ਮਸਤੀ ਦਾ ਇਹ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਦੇਖ ਤੁਹਾਡੇ ਚਿਹਰੇ `ਤੇ ਵੀ ਮੁਸਕਾਨ ਜ਼ਰੂਰ ਆ ਜਾਵੇਗੀ। ਦੇਖੋ ਵੀਡੀਓ:









ਕਾਬਿਲੇਗ਼ੌਰ ਹੈ ਕਿ ਭਾਰਤ ਵਿੱਚ ਅੰਤਾਂ ਦੀ ਗਰਮੀ ਨੇ ਜਿੳੇੁਣਾ ਮੁਹਾਲ ਕਰ ਦਿਤਾ ਸੀ। ਅਜਿਹੇ `ਚ ਮੌਸਮ ਦੀ ਪਹਿਲੀ ਬਰਸਾਤ ਨੇ ਨਾ ਸਿਰਫ਼ ਗਰਮੀ ਤੋਂ ਰਾਹਤ ਦਿਤੀ, ਬਲਕਿ ਹਰ ਕਿਸੇ ਦੇ ਚਿਹਰੇ `ਤੇ ਮੁਸਕਾਨ ਵੀ ਲਿਆ ਦਿਤੀ ਹੈ। ਇਨਸਾਨ ਹੋਵੇ ਜਾਂ ਜਾਨਵਰ ਹਰ ਕੋਈ ਮਾਨਸੂਨ ਆਉਣ `ਤੇ ਖ਼ੁਸ਼ ਨਜ਼ਰ ਆ ਰਿਹਾ ਹੈ।


ਮੀਂਹ ਦੀ ਪਹਿਲੀ ਬਰਸਾਤ ਨੇ ਗਿਰ ਦੇ ਜੰਗਲ ਵਿੱਚ ਇੱਕ ਸੁੰਦਰ ਮਾਹੌਲ ਬਣਾ ਦਿੱਤਾ ਹੈ।  ਨਹੀਂ ਤਾਂ ਅਜਿਹੇ ਸ਼ੇਰ ਦੇ ਪੂਰੇ ਪਰਿਵਾਰ ਨੂੰ ਇਕੱਠੇ ਮੀਂਹ ਦਾ ਆਨੰਦ ਲੈਂਦੇ ਦੇਖਣਾ ਕਿੱਥੇ ਸੰਭਵ ਹੈ।  ਇਸ ਖ਼ੂਬਸੂਰਤ ਵੀਡੀਓ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਮੀਂਹ ਨਾ ਸਿਰਫ਼ ਇਨਸਾਨਾਂ ਨੂੰ ਆਕਰਸ਼ਿਤ ਕਰਦਾ ਹੈ, ਸਗੋਂ ਜੰਗਲਾਂ 'ਚ ਰਹਿਣ ਵਾਲੇ ਜਾਨਵਰਾਂ ਨੂੰ ਵੀ ਜ਼ੋਰਦਾਰ ਸਪ੍ਰੇਅ ਨਾਲ ਆਕਰਸ਼ਿਤ ਕਰਦਾ ਹੈ, ਜਦੋਂ ਵੀ ਮੌਨਸੂਨ ਦੀ ਪਹਿਲੀ ਬਰਸਾਤ ਦਾ ਸਵਾਗਤ ਕਰਨ ਲਈ ਖੁੱਲ੍ਹੇਆਮ ਹਥਿਆਰਾਂ ਨਾਲ ਜੰਗਲ ਦਾ ਸ਼ਾਹੀ ਪਰਿਵਾਰ ਆਇਆ ਹੈ |