ਨਵੀਂ ਦਿੱਲੀ: ਭਾਰਤ ਜੁਗਾੜੂਆਂ ਦਾ ਦੇਸ਼ ਹੈ, ਜਿੱਥੇ ਦੇਸੀ ਜੁਗਾੜਾਂ ਦੀ ਵਰਤੋਂ ਕਿਸੇ ਵੀ ਕੰਮ ਜਾਂ ਸਮੱਸਿਆ ਨੂੰ ਆਸਾਨ ਜਾਂ ਘੱਟ ਸਮੇਂ ਵਿੱਚ ਕਰਨ ਲਈ ਕੀਤੀ ਜਾਂਦੀ ਹੈ। ਇਸ ਨਾਲ ਜੁੜੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਜੋੜਾ ਜੁਗਾੜ ਰਾਹੀਂ ਛੋਟੀ ਬਾਈਕ 'ਤੇ ਕਾਫੀ ਕੁਰਸੀਆਂ ਤੇ ਮੈਟ ਲੈ ਕੇ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਈਕ 'ਤੇ ਪਤੀ-ਪਤਨੀ ਖੁਦ ਵੀ ਬੈਠੇ ਨਜ਼ਰ ਆ ਰਹੇ ਹਨ। ਦਰਅਸਲ, ਕੁਝ ਦਿਨ ਪਹਿਲਾਂ ਇਹ ਤਸਵੀਰ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਫੋਟੋ ਨੂੰ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਕੈਪਸ਼ਨ 'ਚ ਲਿਖਿਆ, 'ਹੁਣ ਤੱਕ ਤੁਸੀਂ ਸਮਝ ਗਏ ਹੋਵੋਗੇ ਕਿ ਭਾਰਤ 'ਚ ਜ਼ਿਆਦਾਤਰ ਦੋ ਪਹੀਆ ਵਾਹਨ ਕਿਉਂ ਬਣਦੇ ਹਨ, ਅਸੀਂ ਜਾਣਦੇ ਹਾਂ ਕਿ ਸਾਨੂੰ ਪਹੀਏ ਦੇ ਹਰ ਇੰਚ 'ਤੇ ਜ਼ਿਆਦਾ ਤੋਂ ਜ਼ਿਆਦਾ ਸਾਮਾਨ ਕਿਵੇਂ ਲਿਜਾਣਾ ਹੈ। ਅਸੀਂ ਅਜਿਹੇ ਹੀ ਹਾਂ...'