Viral News: ਕਈ ਵਾਰ ਅਜਿਹਾ ਹੁੰਦਾ ਹੈ ਕਿ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ ਜਾਂ ਪਸੰਦ ਕਰਦੇ ਹਾਂ ਉਹ ਸਾਨੂੰ ਪਿਆਰ ਨਹੀਂ ਕਰਦਾ ਜਾਂ ਪਸੰਦ ਨਹੀਂ ਕਰਦਾ। ਅਜਿਹੀ ਸਥਿਤੀ ਵਿੱਚ ਸਮਝਦਾਰੀ ਹੈ ਕਿ ਅਸੀਂ ਇਸ ਨੂੰ ਭੁੱਲ ਕੇ ਜ਼ਿੰਦਗੀ ਵਿੱਚ ਅੱਗੇ ਵਧੀਏ। ਪਰ, ਕਈ ਵਾਰ ਲੋਕ ਇਸ ਛੋਟੀ ਜਿਹੀ ਗੱਲ ਨੂੰ ਸਮਝ ਨਹੀਂ ਪਾਉਂਦੇ। ਟਵਿੱਟਰ ਅਕਾਊਂਟ 'ਤੇ ਇੱਕ ਸਟੋਰੀ ਸ਼ੇਅਰ ਕਰਦੇ ਹੋਏ ਇੱਕ ਲੜਕੀ ਨੇ ਦੱਸਿਆ ਕਿ ਉਹ ਇੱਕ ਲੜਕੇ ਨਾਲ ਡੇਟ 'ਤੇ ਗਈ। ਪਰ ਲੜਕਾ ਉਸ ਨੂੰ ਪਸੰਦ ਨਹੀਂ ਆਇਆ। ਪਰ ਇਸ ਤੋਂ ਬਾਅਦ ਲੜਕੀ ਨਾਲ ਜੋ ਹੋਇਆ, ਉਸ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ।




ਦੱਸ ਦੇਈਏ ਕਿ @LaurenNotLozza ਨਾਂਅ ਦੇ ਟਵਿਟਰ ਅਕਾਊਂਟ ਤੋਂ ਇਹ ਚੈੱਟ (Personal Chats) ਦੁਨੀਆ ਦੇ ਸਾਹਮਣੇ ਸ਼ੇਅਰ ਕੀਤੀ ਗਈ ਹੈ। ਇਸ ਚੈੱਟ 'ਚ ਲੜਕੀ ਨੇ ਦੱਸਿਆ ਕਿ ਦੂਜੀ ਡੇਟ 'ਤੇ ਜਾਣ ਤੋਂ ਇਨਕਾਰ ਕਰਨ 'ਤੇ ਲੜਕੇ ਨੇ ਅਜਿਹਾ ਰਿਐਕਸ਼ਨ ਦਿੱਤਾ, ਜਿਸ ਦੀ ਲੜਕੀ ਨੇ ਸੁਪਨੇ 'ਚ ਵੀ ਨਹੀਂ ਸੋਚੀ ਹੋਵੇਗੀ। ਜਦੋਂ ਲੜਕੀ ਨੇ ਦੂਜੀ ਡੇਟ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਲੜਕੇ ਨੇ ਉਸ ਤੋਂ ਪਹਿਲੀ ਡੇਟ 'ਤੇ ਖ਼ਰਚ ਕੀਤੇ ਪੈਸੇ ਮੰਗੇ।


ਮੰਗਾ ਕੌਫੀ ਬਿੱਲ


ਲੜਕੀ ਨੇ ਦੱਸਿਆ ਕਿ ਪਹਿਲੀ ਡੇਟ 'ਤੇ ਮਿਲਣ ਤੋਂ ਬਾਅਦ ਉਸ ਨੂੰ ਲੜਕਾ ਜ਼ਿਆਦਾ ਪਸੰਦ ਨਹੀਂ ਆਇਆ। ਅਜਿਹੇ 'ਚ ਲੜਕੀ ਨੇ ਨਿਮਰਤਾ ਨਾਲ ਲੜਕੇ ਨੂੰ ਦੂਜੀ ਡੇਟ ਲਈ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਲੜਕੇ ਨੇ ਦੂਜੀ ਡੇਟ 'ਤੇ ਖਾਣ-ਪੀਣ ਦੀ ਪੇਸ਼ਕਸ਼ ਕੀਤੀ ਪਰ ਲੜਕੀ ਨੇ ਇਨਕਾਰ ਕਰ ਦਿੱਤਾ। ਫਿਰ ਲੜਕੇ ਨੇ ਬਹੁਤ ਅਜੀਬ ਜਵਾਬ ਦਿੱਤਾ ਅਤੇ ਕਿਹਾ, 'ਕੀ ਤੁਸੀਂ ਮੈਨੂੰ ਆਪਣੀ ਕੌਫੀ ਦੇ ਪੈਸੇ ਵਾਪਸ ਦਿਓਗੇ? ਮੈਨੂੰ ਪੈਸਾ ਬਰਬਾਦ ਕਰਨਾ ਪਸੰਦ ਨਹੀਂ। ਮੈਂ ਇਸਨੂੰ ਕਿਸੇ ਹੋਰ ਨਾਲ ਡੇਟ 'ਤੇ ਖ਼ਰਚ ਕਰਾਗਾਂ।"


ਹੁਣ ਜਾਣੋ ਕੁੜੀ ਦਾ ਜਵਾਬ


ਕੁੜੀ ਨੂੰ ਇਸ ਜਵਾਬ ਦੀ ਉਮੀਦ ਨਹੀਂ ਸੀ। ਉਸ ਨੇ ਕਿਹਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜੇਕਰ ਚੀਜ਼ਾਂ ਤੁਹਾਡੇ ਮੁਤਾਬਕ ਨਹੀਂ ਚੱਲਦੀਆਂ ਤਾਂ ਤੁਸੀਂ ਇਸ ਨੂੰ ਬਰਬਾਦੀ ਸਮਝਦੇ ਹੋ। ਕਿਵੇਂ ਦਾ ਰਹੇਗਾ ਜੇਕਰ ਮੈਂ ਕੌਫੀ ਦੇ ਪੈਸੇ ਤੁਹਾਡੀ ਪਸੰਦ ਦੀ ਚੈਰਿਟੀ ਨੂੰ ਦਾਨ ਕਰਾਂ? ਤੁਹਾਨੂੰ ਦਾਨ ਤੋਂ ਕੁਝ ਬੁੱਧੀ ਮਿਲੇਗੀ। ਇਸ ਤੋਂ ਬਾਅਦ ਲੜਕੇ ਨੇ ਲੜਕੀ ਨੂੰ ਆਪਣਾ ਖਾਤਾ ਨੰਬਰ ਭੇਜ ਦਿੱਤਾ। ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ 3400 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਲੋਕ ਆਪਣੀ ਸਮਝ ਮੁਤਾਬਕ ਇਸ 'ਤੇ ਪ੍ਰਤੀਕਿਰਿਆ ਦੇ ਰਹੇ ਹਨ।


ਇਹ ਵੀ ਪੜ੍ਹੋ: Hardik Pandya News: ਹਾਰਦਿਕ ਪੰਡਿਆ ਕੋਲੋ 5 ਕਰੋੜ ਦੀਆਂ ਦੋ ਘੜੀਆਂ ਜ਼ਬਤ, ਕਸਟਮ ਵਿਭਾਗ ਨੇ ਏਅਰਪੋਰਟ 'ਤੇ ਇਸ ਕਾਰਨ ਲਿਆ ਕਬਜ਼ੇ 'ਚ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904