Viral Video: ਸੜਕਾਂ 'ਤੇ ਹਰ ਰੋਜ਼ ਵਾਹਨਾਂ ਦੀ ਗਿਣਤੀ ਵਧਦੀ ਨਜ਼ਰ ਆ ਰਹੀ ਹੈ। ਵਾਹਨਾਂ ਦੀ ਵਧਦੀ ਗਿਣਤੀ ਕਾਰਨ ਟਰੈਫਿਕ ਪੁਲਿਸ ਦਾ ਕੰਮ ਵੀ ਵਧ ਜਾਂਦਾ ਹੈ। ਇਸ ਦੇ ਨਾਲ ਹੀ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਦੀ ਜ਼ਿੰਮੇਵਾਰੀ ਵੀ ਟ੍ਰੈਫਿਕ ਪੁਲਿਸ 'ਤੇ ਵਧ ਜਾਂਦੀ ਹੈ। ਕਈ ਵਾਰ ਟ੍ਰੈਫਿਕ ਨਾਲ ਜੁੜੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੇ ਹਨ। ਹਾਲਾਂਕਿ ਹੁਣ ਸੋਸ਼ਲ ਮੀਡੀਆ 'ਤੇ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਇੱਕ ਵਾਰ ਤਾਂ ਹਰ ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਆ ਜਾਵੇਗੀ।
ਦਰਅਸਲ, ਕਾਨਪੁਰ ਪੁਲਿਸ ਨੇ ਇੱਕ ਸ਼ਲਾਘਾਯੋਗ ਪਹਿਲ ਕੀਤੀ ਹੈ। ਉਹਨਾਂ ਨੇ ਇੱਕ ਛੋਟੇ ਬੱਚੇ ਤੋਂ ਟ੍ਰੈਫਿਕ ਕੰਟਰੋਲ ਕਰਵਾਇਆ। ਵੀਆਈਪੀ ਰੋਡ ਸਿਵਲ ਲਾਈਨ ਨੇੜੇ ਇੱਕ ਅੱਠ ਸਾਲ ਦਾ ਬੱਚਾ ਟਰੈਫਿਕ ਕੰਟਰੋਲ ਕਰਦਾ ਦੇਖਿਆ ਗਿਆ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਏਸੀਪੀ ਕਰਨਲਗੰਜ ਨੇ ਬੱਚੇ ਨੂੰ ਟਰੈਫਿਕ ਕੰਟਰੋਲਰ ਬਣਾਇਆ ਸੀ। ਦੱਸ ਦੇਈਏ ਕਿ ਬੱਚੇ ਨੇ ਪੁਲਿਸ ਵਿੱਚ ਭਰਤੀ ਹੋਣ ਦੀ ਇੱਛਾ ਜਤਾਈ ਸੀ ਜਿਸ ਤੋਂ ਬਾਅਦ ਬੱਚੇ ਨੂੰ ਕੁਝ ਸਮੇਂ ਲਈ ਇਹ ਜਿੰਮੇਵਾਰੀ ਦਿੱਤੀ ਗਈ ਸੀ।
ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਪੁਲਸ ਕਰਮਚਾਰੀ ਸੜਕ 'ਤੇ ਖੜ੍ਹੇ ਹਨ, ਜਦੋਂਕਿ ਬੱਚਾ ਨੇੜੇ ਦੇ ਸਮਾਰਕ 'ਤੇ ਖੜ੍ਹਾ ਹੈ। ਜਿਸ ਤਰ੍ਹਾਂ ਪੁਲਸ ਵਾਲੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਇਸ਼ਾਰੇ ਕਰ ਰਹੇ ਹਨ, ਉਸੇ ਤਰ੍ਹਾਂ ਬੱਚਾ ਵੀ ਇਸ਼ਾਰਾ ਕਰ ਕੇ ਟਰੈਫਿਕ ਕੰਟਰੋਲ ਕਰ ਰਿਹਾ ਹੈ। ਇਸ ਦੌਰਾਨ ਬੱਚਾ ਵੀ ਟਰੈਫਿਕ ਨੂੰ ਕੰਟਰੋਲ ਕਰਨ ਲਈ ਕਾਫੀ ਉਤਸੁਕ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਉੱਥੇ ਹੀ ਸੋਸ਼ਲ ਮੀਡੀਆ ਯੂਜ਼ਰਸ ਵੀ ਵੀਡੀਓ 'ਤੇ ਕਾਫੀ ਰਿਐਕਸ਼ਨਜ਼ ਦੇ ਰਹੇ ਹਨ। ਨਾਲ ਹੀ ਬੱਚੇ ਦੀ ਸਰਾਹਨਾ ਵੀ ਕਰ ਰਹੇ ਹਨ।