Watch Video: ਭੀੜ-ਭਾੜ ਵਾਲੀਆਂ ਥਾਂਵਾਂ ‘ਤੇ ਅਕਸਰ ਹੀ ਲਿਖਿਆ ਹੁੰਦਾ ਹੈ ਕਿ ਜੇਬ ਕਤਰਿਆਂ ਤੋਂ ਸਾਵਧਾਨ ਪਰ ਫਿਰ ਵੀ ਇਹ ਜੇਬ ਕਤਰੇ ਆਪਣਾ ਕੰਮ ਆਸਾਨੀ ਨਾਲ ਕਰ ਲੈਂਦੇ ਹਨ ਤੇ ਅੱਜ ਕੱਲ੍ਹ ਤਾਂ ਮੋਬਾਈਲ ਜੇਬ ਕਤਰਿਆਂ ਦਾ ਸਭ ਤੋਂ ਪਹਿਲਾ ਨਿਸ਼ਾਨਾ ਹੁੰਦਾ ਹੈ। ਕਈ ਵਾਰ ਤਾਂ ਇਹ ਜੇਬ ਕਤਰੇ ਸਫ਼ਲ ਹੋ ਜਾਂਦੇ ਹਨ ਪਰ ਕਈ ਵਾਰ ਇਹਨਾਂ ਚੋਰਾਂ ਦੀ ਚੋਰੀ ਆਪਣੇ ‘ਤੇ ਹੀ ਭਾਰੀ ਪੈ ਜਾਂਦੀ ਹੈ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਤੁਹਾਡਾ ਵੀ ਹਾਸਾ ਰੁਕੇਗਾ ਨਹੀਂ।


ਤੁਸੀਂ ਵੀ ਦੇਖੋ ਕੀ ਹੈ ਵੀਡੀਓ ‘ਚ-


ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸਵਾਰੀਆਂ ਨਾਲ ਭਰੀ ਬੱਸ ‘ਚ ਕੈਮਰੇ ਦਾ ਫੋਕਸ ਇੱਕ ਲੜਕੇ ‘ਤੇ ਪੈਂਦਾ ਹੈ ਜੋ ਖੜ੍ਹਾ ਹੈ ਤੇ ਉਸ ਦੀ ਸੱਜੀ ਜੇਬ ‘ਚ ਇੱਕ ਫੋਨ ਦਿਖਾਈ ਦੇ ਰਿਹਾ ਹੈ। ਫੋਨ ਤੇ ਐਪਲ ਦਾ ਲੋਗੋ ਬਣਿਆ ਹੋਇਆ ਹੈ ਤੇ ਉਸ ਲੜਕੇ ਦੇ ਆਸ-ਪਾਸ ਬੈਠੇ ਦੋ ਲੜਕੇ ਮੋਬਾਈਲ ਵੱਲ ਇਸ਼ਾਰਾ ਕਰਦੇ ਹਨ। ਕਿਉਂਕਿ ਇੱਥੇ ਸਿਰਫ ਕਵਰ ਹੀ ਆਈਫੋਨ ਦਾ ਹੈ ਤੇ ਦੋਨੋਂ ਲੜਕੇ ਇਸ ਨੂੰ ਆਈਫੋਨ ਸਮਝ ਲੈਂਦੇ ਹਨ। ਇਸ ਵਿੱਚ ਇੱਕ ਲੜਕਾ ਮੌਕਾ ਦੇਖਕੇ ਜੇਬ ਵਿੱਚੋਂ ਫੋਨ ਕੱਢ ਲੈਂਦਾ ਹੈ, ਪਰ ਇਸ ਦੇ ਬਾਅਦ ਚੋਰਾਂ ਦਾ ਜੋ ਹਾਲ ਹੋਇਆ ਉਹ ਸ਼ਾਇਦ ਹੀ ਤੁਸੀਂ ਕਦੇ ਦੇਖਿਆ ਹੋਵੇ। ਇਹੀ ਕਾਰਨ ਹੈ ਕਿ ਇਹ ਵੀਡੀਓ ਇੰਨਾ ਵਾਇਰਲ ਰਿਹਾ ਹੈ।






ਦਰਅਸਲ ਫੋਨ ਚੁਰਾਉਣ ਦੇ ਬਾਅਦ ਚੋਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਹੱਥ ਆਈਫੋਨ ਲੱਗਾ ਹੈ ਤੇ ਉਹ ਉਸ ਨੂੰ ਬੱਸ ਵਿੱਚ ਹੀ ਦੇਖਣ ਲੱਗਦੇ ਹਨ ਤੇ ਅਚਾਨਕ ਉਹ ਜੋ ਦੇਖਦੇ ਹਨ ਤਾਂ ਚੋਰਾਂ ਦੇ ਵੀ ਹੋਸ਼ ਉੱਡ ਜਾਂਦੇ ਹਨ ਕਿਉਂਕਿ ਇਹ ਅਸਲ ਵਿੱਚ ਆਈਫੋਨ ਹੁੰਦਾ ਹੀ ਨਹੀਂ। ਇਸ ਤੇ ਸਿਰਫ ਆਈਫੋਨ ਦਾ ਕਵਰ ਹੁੰਦਾ ਹੈ ਤੇ ਕਵਰ ਦੇ ਅੰਦਰ ਦੂਜਾ ਬੇਸਿਕ ਫੋਨ ਹੀ ਹੁੰਦਾ ਹੈ। ਫੋਨ ਕੱਢਣ ਵਾਲਾ ਚੋਰ ਕਾਫੀ ਪ੍ਰੇਸ਼ਾਨ ਹੋ ਜਾਂਦਾ ਹੈ ਤੇ ਰੋਣ ਲੱਗਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।



ਇਹ ਵੀ ਪੜ੍ਹੋ: World Champion Malika Handa: ਵਿਸ਼ਵ ਚੈਂਪੀਅਨ ਮਲਿਕਾ ਹਾਂਡਾ ਨੇ ਖੇਡ ਮੰਤਰੀ ਪਰਗਟ ਸਿੰਘ 'ਤੇ ਲਾਏ ਗੰਭੀਰ ਇਲਜ਼ਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904