Viral Video: ਧਰਤੀ 'ਤੇ ਅਜਿਹੇ ਬਹੁਤ ਸਾਰੇ ਛੋਟੇ-ਛੋਟੇ ਤੇ ਰੰਗ-ਬਿਰੰਗੇ ਪੰਛੀ ਹਨ, ਜੋ ਦਿੱਖ 'ਚ ਬਹੁਤ ਹੀ ਖੂਬਸੂਰਤ ਤੇ ਆਕਰਸ਼ਕ ਦਿਖਾਈ ਦਿੰਦੇ ਹਨ। ਇਸ ਨਾਲ ਹੀ ਜਦੋਂ ਉਹ ਹਵਾ ਨੂੰ ਚੀਰਦੇ ਹੋਏ ਅਸਮਾਨ ਦੀਆਂ ਉਚਾਈਆਂ ਨੂੰ ਛੂਹਦੇ ਹਨ ਤਾਂ ਸਾਰਿਆਂ ਨੂੰ ਰੋਮਾਂਚਿਤ ਕਰ ਦਿੰਦੇ ਹਨ। ਹਵਾ ਵਿਚ ਉੱਡਦੇ ਪੰਛੀਆਂ ਨੂੰ ਦੇਖ ਕੇ ਮਨੁੱਖ ਮਨੋਰੰਜਨ ਲਈ ਕਈ ਤਰ੍ਹਾਂ ਦੇ ਨਵੇਂ-ਨਵੇਂ ਤਰੀਕੇ ਵੀ ਲੱਭਦਾ ਹੈ ਜਿਸ ਦਾ ਉਹ ਹਵਾ ਵਿਚ ਉੱਡ ਕੇ ਆਨੰਦ ਵੀ ਮਾਣਦਾ ਹੈ ਤੇ ਦੂਜਿਆਂ ਦਾ ਵੀ ਮਨੋਰੰਜਨ ਕਰਦਾ ਹੈ।

ਇਸ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ, ਜਿਸ 'ਚ ਦੋ ਲੋਕ ਇਕ ਵਿਸ਼ਾਲ ਬੇਜਾਨ ਪੰਛੀ ਨੂੰ ਹਵਾ 'ਚ ਉਡਾਉਂਦੇ ਨਜ਼ਰ ਆ ਰਹੇ ਹਨ। ਦਰਅਸਲ ਇਹ ਪੰਛੀ ਕਾਗਜ਼ ਦਾ ਬਣਿਆ ਹੈ ਜਿਸ ਨੂੰ ਦੋ ਲੋਕਾਂ ਨੇ ਫੜਿਆ ਹੋਇਆ ਹੈ।

ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦੋ ਆਦਮੀ ਕਾਗਜ਼ ਨਾਲ ਇੱਕ ਵਿਸ਼ਾਲ ਨਕਲੀ ਪੰਛੀ ਬਣਾਉਂਦੇ ਹਨ। ਇਸ ਤੋਂ ਬਾਅਦ ਇਕ ਵਿਅਕਤੀ ਹੱਥ ਵਿੱਚ ਨਕਲੀ ਪੰਛੀ ਫੜੀ ਉੱਚਾਈ 'ਤੇ ਖੜ੍ਹਾ ਹੁੰਦਾ ਹੈ ਜਦਕਿ ਦੂਜਾ ਵਿਅਕਤੀ ਹਲਕੇ ਹੱਥਾਂ ਨਾਲ ਬੇਜਾਨ ਪੰਛੀ ਨੂੰ ਪਿੱਛੇ ਤੋਂ ਧੱਕਦਾ ਹੈ ਜਿਸ ਕਾਰਨ ਕਾਗਜ਼ ਦਾ ਬਣਿਆ ਇਹ ਵਿਸ਼ਾਲ ਬੇਜਾਨ ਪੰਛੀ ਹਵਾ ਵਿੱਚ ਹੀ ਉੱਡਣਾ ਸ਼ੁਰੂ ਕਰ ਦਿੰਦਾ ਹੈ ਤੇ ਦੂਰ ਤੱਕ ਚਲਾ ਜਾਂਦਾ ਹੈ। ਕੁਝ ਸਮੇਂ ਬਾਅਦ ਪੰਛੀ ਅੱਖਾਂ ਤੋਂ ਗਾਇਬ ਹੋ ਜਾਂਦਾ ਹੈ।

15 ਸੈਕਿੰਡ ਦੀ ਇਸ ਵੀਡੀਓ ਨੂੰ ਇੱਕ ਯੂਜ਼ਰ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ। ਯੂਜ਼ਰਸ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਹੁਣ ਤੱਕ ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਅਤੇ ਕਈ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ।