Viral Video: ਅਕਸਰ, ਇੰਟਰਨੈੱਟ 'ਤੇ ਵਾਇਰਲ ਹੋਣ ਵਾਲੇ ਵੀਡੀਓ ਕਿਸੇ ਨਾ ਕਿਸੇ ਕਾਰਨ ਹਰ ਕਿਸੇ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਇਸ ਸਮੇਂ ਵੀ ਇੱਕ ਬੱਚੇ ਦੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ ਦੇਖ ਕੇ ਤੁਸੀਂ ਵੀ ਹੱਸੇ ਬਿਨਾਂ ਨਹੀਂ ਰਹਿ ਸਕੋਗੇ। ਇਹ ਵੀਡੀਓ ਇੱਕ ਛੋਟੇ ਬੱਚੇ ਤੇ ਉਸ ਦੀ ਮਾਂ ਦੀ ਹੈ।
ਇਸ ਵੀਡੀਓ 'ਚ ਬੱਚਾ ਆਪਣੀ ਮਾਂ ਨੂੰ ਪਛਾਣ ਨਹੀਂ ਪਾ ਰਿਹਾ। ਉਹ ਰੋ-ਰੋ ਮੰਮੀ ਕੋਲ ਜਾਣ ਦੀ ਜ਼ਿੱਦ ਕਰ ਰਿਹਾ ਹੈ। ਆਖਰ ਅਜਿਹਾ ਕੀ ਹੋਇਆ ਜਿਸ ਕਾਰਨ ਬੱਚਾ ਆਪਣੀ ਮਾਂ ਨੂੰ ਨਹੀਂ ਪਛਾਣ ਸਕਿਆ? ਚਲੋ ਜਾਣਦੇ ਹਾਂ....
ਦਰਅਸਲ ਅਸੀਂ ਜਿਸ ਵਾਇਰਲ ਵੀਡੀਓ ਦੀ ਗੱਲ ਕਰ ਰਹੇ ਹਾਂ, ਜੇਕਰ ਤੁਸੀਂ ਵੀ ਉਸ ਨੂੰ ਦੇਖਦੇ ਹੋ ਤਾਂ ਪਹਿਲਾਂ ਤਾਂ ਤੁਹਾਨੂੰ ਸਮਝ ਨਹੀਂ ਆਵੇਗੀ ਕਿ ਬੱਚਾ ਕਿਸ ਗੱਲ ਦੀ ਜ਼ਿੱਦ ਕਰ ਰਿਹਾ ਹੈ। ਫਿਰ ਜਿਵੇਂ-ਜਿਵੇਂ ਵੀਡੀਓ ਅੱਗੇ ਵਧੇਗਾ ਤੁਸੀਂ ਆਲੇ-ਦੁਆਲੇ ਦੀਆਂ ਆਵਾਜ਼ਾਂ ਸੁਣੋਗੇ। ਇਸ ਵਿੱਚ ਇੱਕ ਔਰਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਬੇਟਾ ਇਹ ਤੇਰੀ ਮਾਂ ਹੈ। ਉਸ ਬੱਚੇ ਦੀ ਮਾਂ ਵੀ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਪੁੱਤਰ ਮੈਂ ਤੇਰੀ ਮਾਂ ਹਾਂ।
ਪਰ ਫਿਰ ਵੀ ਬੱਚਾ ਇਹ ਮੰਨਣ ਲਈ ਤਿਆਰ ਨਹੀਂ ਕਿ ਉਹ ਉਸ ਦੀ ਮਾਂ ਹੈ। ਇਹ ਵੀਡੀਓ ਇੱਕ ਬਿਊਟੀ ਪਾਰਲਰ ਦੀ ਹੈ ਜਿਸ ਵਿੱਚ ਔਰਤ ਤਿਆਰ ਹੋਣ ਆਈ ਸੀ। ਜਦੋਂ ਔਰਤ ਤਿਆਰ ਹੋ ਕੇ ਆਪਣੇ ਬੱਚੇ ਕੋਲ ਗਈ ਤਾਂ ਬੱਚੇ ਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਤੇ ਪੁੱਛਿਆ ਕਿ ਮੇਰੀ ਮਾਂ ਕਿੱਥੇ ਹੈ?
ਮੇਕਅੱਪ ਤੋਂ ਬਾਅਦ ਔਰਤ ਦੇ ਲੁੱਕ 'ਚ ਇੰਨੇ ਬਦਲਾਅ ਆ ਗਏ ਕਿ ਬੱਚਾ ਆਪਣੀ ਮਾਂ ਨੂੰ ਨਹੀਂ ਪਛਾਣ ਸਕਿਆ ਤੇ ਪੁੱਛਣ ਲੱਗਾ ਕਿ ਉਸ ਦੀ ਮਾਂ ਕਿੱਥੇ ਹੈ? ਇਸ ਰੀਲ ਨੂੰ ਇੰਸਟਾਗ੍ਰਾਮ 'ਤੇ visagesalon1 ਨਾਂ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 1.7M ਲਾਈਕਸ ਮਿਲ ਚੁੱਕੇ ਹਨ ਤੇ 3.6M ਵਾਰ ਸ਼ੇਅਰ ਕੀਤੇ ਜਾ ਚੁੱਕੇ ਹਨ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਿਹਾ ਹੈ।