Indore Viral Video: ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਭਮੋਰੀ ਚੌਰਾਹੇ 'ਤੇ ਟ੍ਰੈਫਿਕ ਪੁਲਿਸ ਨਾਲ ਝਗੜਾ ਕਰਨ ਵਾਲੇ ਜੋੜੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਮਾਮਲੇ 'ਚ ਜਦੋਂ ਇੰਦੌਰ ਦੇ ਭਮੋਰੀ ਚੌਰਾਹੇ 'ਤੇ ਟ੍ਰੈਫਿਕ ਡਿਊਟੀ 'ਤੇ ਤਾਇਨਾਤ ਇਕ ਕਾਂਸਟੇਬਲ ਨੇ ਚੈਕਿੰਗ ਦੌਰਾਨ ਗੱਡੀ ਨੂੰ ਰੋਕਿਆ ਤਾਂ ਬੁਰਕਾ ਪਹਿਨੀ ਇਕ ਔਰਤ ਟ੍ਰੈਫਿਕ ਪੁਲਿਸ ਕਰਮਚਾਰੀ ਦੀ ਕੁੱਟਮਾਰ ਕਰਦੀ ਦਿਖਾਈ ਦਿੱਤੀ।
ਫਿਲਹਾਲ ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇੰਦੌਰ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਜੋੜੇ ਨੂੰ ਹਿਰਾਸਤ 'ਚ ਲੈ ਲਿਆ ਹੈ। ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕਰਨ ਵਾਲਾ ਜੋੜਾ ਰਾਣੀਪੁਰਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਮਾਮਲੇ 'ਚ ਟ੍ਰੈਫਿਕ ਕਾਂਸਟੇਬਲ ਦਾ ਕਹਿਣਾ ਹੈ, 'ਮੈਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਦੋਂ ਤੱਕ ਉਹ ਟਰੈਫਿਕ ਪਾਰ ਕਰਕੇ ਆ ਚੁੱਕੇ ਸਨ। ਇਸ ਤੋਂ ਬਾਅਦ ਉਹ ਮੇਰੇ ਕੋਲ ਆਇਆ ਅਤੇ ਕਿਹਾ ਕਿ ਤੁਸੀਂ ਸਾਨੂੰ ਕਿਉਂ ਰੋਕਿਆ। ਮੈਂ ਕਿਹਾ ਟਰੈਫਿਕ ਦੌਰਾਨ ਕਰਾਸ ਕਰਨ ਨਾਲ ਹਾਦਸਾ ਹੋ ਸਕਦਾ ਹੈ। ਜਿਸ 'ਤੇ ਉਕਤ ਵਿਅਕਤੀ ਅਤੇ ਉਨ੍ਹਾਂ ਦੇ ਨਾਲ ਇਕ ਔਰਤ ਨੇ ਮੇਰੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ।
ਫਿਲਹਾਲ ਇਹ ਘਟਨਾ ਵੀਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਜਿਸ ਦੌਰਾਨ ਇਕ ਟਰੈਫਿਕ ਪੁਲਿਸ ਮੁਲਾਜ਼ਮ ਰਣਜੀਤ ਸਿੰਘ ਇੰਦੌਰ ਦੇ ਭਮੋਰੀ ਚੌਰਾਹੇ 'ਤੇ ਡਿਊਟੀ ਕਰ ਰਿਹਾ ਸੀ। ਜਦੋਂ ਉਨ੍ਹਾਂ ਨੇ ਗਲਤ ਸਾਈਡ ਤੋਂ ਸਿਗਨਲ ਪਾਰ ਕਰਕੇ ਗੱਡੀ ਲੈ ਕੇ ਆ ਰਹੇ ਇੱਕ ਜੋੜੇ ਨੂੰ ਰੋਕਿਆ ਤਾਂ ਜੋੜੇ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਮੌਕੇ 'ਤੇ ਵੱਡੀ ਭੀੜ ਇਕੱਠੀ ਹੋ ਗਈ ਅਤੇ ਕਿਸੇ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਫਿਲਹਾਲ ਟ੍ਰੈਫਿਕ ਪੁਲਿਸ ਕਰਮਚਾਰੀ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਵਿਜੇ ਨਗਰ ਪੁਲਿਸ ਸਟੇਸ਼ਨ 'ਚ ਮਾਮਲੇ ਦੀ ਰਿਪੋਰਟ ਦਰਜ ਕਰਵਾ ਕੇ ਪਤੀ-ਪਤਨੀ ਨੂੰ ਹਿਰਾਸਤ 'ਚ ਲੈ ਲਿਆ ਗਿਆ।