Funny Video: ਤੁਸੀਂ ਅਕਸਰ ਟਰੇਨਾਂ ਅਤੇ ਬੱਸਾਂ 'ਚ ਸਫਰ ਦੌਰਾਨ ਸਾਮਾਨ ਵੇਚਦੇ ਹੌਕਰਾਂ ਨੂੰ ਦੇਖਿਆ ਹੋਵੇਗਾ, ਜੋ ਥੋੜ੍ਹੇ ਸਮੇਂ 'ਚ ਹੀ ਆਪਣੇ ਹੀ ਵਿਲੱਖਣ ਅੰਦਾਜ਼ 'ਚ ਖਾਣ-ਪੀਣ ਦੀਆਂ ਚੀਜ਼ਾਂ ਵੇਚ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ। ਕਈ ਵਾਰ ਹੌਕਰ ਆਪਣੇ ਅਜੀਬੋ-ਗਰੀਬ ਅੰਦਾਜ਼ ਵਿੱਚ ਮਾਰਕੀਟਿੰਗ ਕਰਦੇ ਨਜ਼ਰ ਆਉਂਦੇ ਹਨ। ਹੌਕਰ ਦਾ ਇਹ ਅੰਦਾਜ਼ ਕਈ ਵਾਰ ਹੈਰਾਨ ਕਰ ਦਿੰਦਾ ਹੈ ਅਤੇ ਕਈ ਵਾਰ ਹੱਸਾ-ਹੱਸਾ ਕੇ ਕਮਲਾ ਕਰ ਦਿੰਦਾ ਹੈ। ਰੇਲਾਂ ਅਤੇ ਬੱਸਾਂ ਵਿੱਚ ਹੌਕਰਾਂ ਨੂੰ ਸਮਾਨ ਵੇਚਦੇ ਦੇਖਣਾ ਆਮ ਗੱਲ ਹੈ, ਪਰ ਕੀ ਤੁਸੀਂ ਕਦੇ ਕਿਸੇ ਹੌਕਰ ਨੂੰ ਜਹਾਜ਼ ਵਿੱਚ ਸਮਾਨ ਵੇਚਦੇ ਦੇਖਿਆ ਹੈ, ਜੇਕਰ ਤੁਹਾਡਾ ਜਵਾਬ ਨਹੀਂ ਹੈ, ਤਾਂ ਇਹ ਵੀਡੀਓ ਜ਼ਰੂਰ ਦੇਖੋ।

ਹਾਲ ਹੀ 'ਚ ਵਾਇਰਲ ਹੋ ਰਹੀ ਇਸ ਵੀਡੀਓ 'ਚ ਇੱਕ ਵਿਅਕਤੀ ਉੱਡਦੇ ਜਹਾਜ਼ ਦੇ ਅੰਦਰ ਸਾਮਾਨ ਵੇਚਦਾ ਦਿਖਾਈ ਦੇ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਇੱਕ ਮਿੰਟ ਲਈ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਸਕੋਗੇ। ਜਹਾਜ਼ 'ਚ ਸਵਾਰ ਹੌਕਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਤੇਜੀ ਨਾਲ ਵਾਇਰਲ ਹੋ ਰਹੇ ਇਸ ਵੀਡੀਓ 'ਚ ਇੱਕ ਆਦਮੀ ਜਹਾਜ਼ ਦੇ ਅੰਦਰ ਮਜ਼ਾਕੀਆ ਅੰਦਾਜ ਵਿੱਚ ਆਪਣੇ ਜਾਣ-ਪਛਾਣ ਵਾਲਿਆਂ ਨਾਲ ਮਸਤੀ ਦੇ ਮੂਡ ਵਿੱਚ ਹੌਕਰ ਵਾਲਾ ਬਣ ਕੇ ਸਾਮਾਨ ਵੇਚਦਾ ਅਤੇ ਉਨ੍ਹਾਂ ਨੂੰ ਹੱਸਾਉਂਦਾ ਨਜ਼ਰ ਆ ਰਿਹਾ ਹੈ। ਅਸਲ 'ਚ ਜਹਾਜ਼ 'ਚ ਮਸਤੀ ਕਰਦੇ ਦਿਖਾਈ ਦੇਣ ਵਾਲਾ ਇਹ ਵਿਅਕਤੀ ਕੋਈ ਹੌਕਰ ਨਹੀਂ ਹੈ, ਸਗੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਅਜਿਹੀ ਹੀ ਮਸਤੀ ਕਰਦਾ ਨਜ਼ਰ ਆ ਰਿਹਾ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬੀ.ਜੇ. ਬਾਲਾ ਨਾਂ ਦੇ ਇੱਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੱਸ-ਹੱਸ ਕੇ ਕਮਲਾ ਹੋ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ 3.5 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦੋਂ ਕਿ ਇਸ ਵੀਡੀਓ ਨੂੰ 4 ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਇਸ 'ਤੇ ਇੱਕ ਤੋਂ ਵਧ ਕੇ ਇੱਕ ਫਨੀ ਰਿਐਕਸ਼ਨ ਦੇ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।