Viral Video: ਕਿਹਾ ਜਾਂਦਾ ਹੈ ਕਿ ਜੇਕਰ ਕੋਈ ਮੁਸੀਬਤ ਵਿੱਚ ਹੈ ਤਾਂ ਉਸਦੀ ਮਦਦ ਜਰੂਰ ਕਰਨੀ ਚਾਹੀਦੀ ਹੈ ਪਰ ਉਸ ਦੀ ਇਸ ਤਰਾਂ ਮਦਦ ਨਹੀਂ ਕਰਨੀ ਚਾਹੀਦੀ ਕਿ ਉਸ ਦੀ ਮੁਸੀਬਤ ਹੋਰ ਵੱਧ ਜਾਵੇ। ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਕਈ ਲੋਕ ਉਨ੍ਹਾਂ ਦੀ ਮਦਦ ਲਈ ਦੌੜਦੇ ਹਨ। ਕੁਝ ਲੋਕ ਜ਼ਖਮੀਆਂ ਨੂੰ ਚੁੱਕਣ ਦਾ ਕੰਮ ਕਰਦੇ ਹਨ ਤੇ ਕੁਝ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕਰਦੇ ਹਨ। ਇਹ ਬਹੁਤ ਗੰਭੀਰ ਮਾਮਲੇ ਹੁੰਦੇ ਹਨ ਪਰ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਸੜਕ ਹਾਦਸੇ ਨਾਲ ਜੁੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋ ਜਾਂ ਨਾ ਹੋਵੋ, ਪਰ ਤੁਹਾਨੂੰ ਹਾਸਾ ਜ਼ਰੂਰ ਆ ਜਾਵੇਗਾ।

ਦਰਅਸਲ, ਇਸ ਵੀਡੀਓ ਵਿੱਚ ਇੱਕ ਵਿਅਕਤੀ ਸਕੂਟੀ ਸਵਾਰ ਦੋ ਲੜਕੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ, ਪਰ ਉਸਦੀ ਮਦਦ ਕੁੜੀਆਂ ਲਈ ਇੰਨੀ ਵੱਡੀ ਮੁਸੀਬਤ ਬਣ ਜਾਂਦੀ ਹੈ ਕਿ ਉਹ ਵੀ ਦੰਗ ਰਹਿ ਜਾਂਦੀਆਂ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨਦੀ ਕਿਨਾਰੇ ਇੱਕ ਕਾਰ ਖੜ੍ਹੀ ਹੈ ਤੇ ਸਾਹਮਣੇ ਤੋਂ ਸਕੂਟੀ 'ਤੇ ਸਵਾਰ ਦੋ ਲੜਕੀਆਂ ਆਉਂਦੀਆਂ ਹਨ ਪਰ ਜਿਵੇਂ ਹੀ ਸਕੂਟੀ ਚਲਾ ਰਹੀ ਲੜਕੀ ਨੇ ਸਕੂਟੀ ਨੂੰ ਕਾਰ ਦੇ ਅੱਗੇ ਰੋਕਿਆ ਤਾਂ ਉਸ ਦਾ ਸੰਤੁਲਨ ਵਿਗੜ ਗਿਆ ਤੇ ਫਿਰ ਦੋਵੇਂ ਕੁੜੀਆਂ ਉੱਥੇ ਡਿੱਗ ਪਈਆਂ।

ਇਹ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ @Bihar_se_hai ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ ਅਤੇ ਮਜ਼ਾਕੀਆ ਕੈਪਸ਼ਨ ਲਿਖਿਆ ਹੈ, 'ਇਹ ਕਿਸ ਤਰ੍ਹਾਂ ਦੀ ਮਦਦ ਹੈ, ਭਰਾ'। ਮਹਿਜ਼ 23 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 4 ਲੱਖ 73 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਇਸ ਵੀਡੀਓ ਨੂੰ 4 ਹਜ਼ਾਰ ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ: Viral Video: ਫਰੂਟ ਕੇਕ ਖਾਣ ਦੇ ਸ਼ੌਕੀਨ ਵੀਡੀਓ ਤੋਂ ਦੂਰ ਰਹਿਣ, ਬਣਾਉਣ ਦਾ ਤਰੀਕਾ ਵੇਖ ਕੰਬ ਜਾਏਗੀ ਰੂਹ

ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਕਈ ਤਰ੍ਹਾਂ ਦੀਆਂ ਦਿਲਚਸਪ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ, 'ਭਾਈ ਇਸ ਤਰ੍ਹਾਂ ਦੀ ਮਦਦ ਕੌਣ ਕਰਦਾ ਹੈ?', ਉੱਥੇ ਹੀ ਇੱਕ ਮਹਿਲਾ ਯੂਜ਼ਰ ਨੇ ਲਿਖਿਆ ਕਿ ਮੇਰੇ ਨਾਲ ਵੀ ਅਜਿਹਾ ਹੀ ਕੁਝ ਹੋਇਆ ਹੈ। ਇਸੇ ਤਰ੍ਹਾਂ ਇੱਕ ਹੋਰ ਯੂਜ਼ਰ ਨੇ ਲਿਖਿਆ, 'ਪੈਸੇ ਦੇ ਕੇ ਡਰਾਈਵਿੰਗ ਲਾਇਸੈਂਸ ਲੈਣ ਨਾਲ ਅਜਿਹਾ ਹੀ ਹੁੰਦਾ ਹੈ'।

ਇਹ ਵੀ ਪੜ੍ਹੋ: Viral News: ਨੇਤਾ ਦੇ ਅੰਦਾਜ਼ 'ਚ ਪੋਸਟਰ ਜਾਰੀ ਕਰ ਦਿੱਤੀ ਨੌਕਰੀ ਦੀ ਜਾਣਕਾਰੀ, ਪ੍ਰੋਫੈਸਰ ਦਾ ਅਨੋਖਾ ਤਰੀਕਾ ਹੋਇਆ ਵਾਇਰਲ