Viral Video Typing Speed: ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਨਵੀਆਂ ਅਤੇ ਪੁਰਾਣੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹ ਵੀਡੀਓਜ ਕਈ ਵਾਰ ਹੈਰਾਨ ਕਰ ਦਿੰਦੀਆਂ ਨੇ ਤੇ ਯੂਜ਼ਰਸ ਨੂੰ ਆਪਣੀਆਂ ਅੱਖਾਂ ਉੱਤੇ ਵੀ ਯਕੀਨ ਕਰ ਪਾਉਣਾ ਔਖਾ ਹੋ ਜਾਂਦਾ ਹੈ। ਅਜਿਹਾ ਇੱਕ ਵੀਡੀਓ ਟਵਿੱਟਰ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਬਿਜਲੀ ਦੀ ਰਫਤਾਰ ਨਾਲ ਟਾਈਪ ਕਰਨ ਵਾਲੇ ਵਿਅਕਤੀ ਦੀ ਹੈਰਾਨ ਕਰਨ ਵਾਲੀ ਕਲਿੱਪ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਬਿੱਲ ਬਣਾਉਣ ਵੇਲੇ ਆਦਮੀ ਕਿੰਨੀ ਤੇਜ਼ੀ ਨਾਲ ਟਾਈਪ ਕਰ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ  ਹੈ। ਵੀਡੀਓ ਦੇਖ ਕੇ ਤੁਸੀਂ ਆਪਣੀਆਂ ਪਲਕਾਂ ਵੀ ਨਹੀਂ ਝਪਕ ਸਕੋਗੇ। ਵੀਡੀਓ 'ਚ ਮੈਡੀਕਲ ਸ਼ਾਪ ਦਾ ਕਰਮਚਾਰੀ ਬਿਜਲੀ ਦੀ ਰਫਤਾਰ ਨਾਲ ਟਾਈਪ ਕਰਦਾ ਨਜ਼ਰ ਆ ਰਿਹਾ ਹੈ।  ਜਿਵੇਂ ਹੀ ਉਸਨੇ ਦਵਾਈਆਂ ਦਾ ਕੋਡ ਟਾਈਪ ਕੀਤਾ, ਉਸਦੀ ਉਂਗਲਾਂ ਤੇਜ਼ੀ ਨਾਲ ਚੱਲਣ ਲੱਗੀਆਂ।


ਕੀ-ਬੋਰਡ 'ਤੇ ਤੂਫਾਨ ਵਾਂਗ ਤੇਜ਼ ਰਫਤਾਰ ਨਾਲ ਉਂਗਲਾਂ ਚੱਲ ਰਹੀਆਂ ਨੇ


ਉਹ ਇੱਕ-ਇੱਕ ਕਰਕੇ ਦਵਾਈ ਦੇ ਪਰਚੇ ਲੈਂਦੇ ਅਤੇ ਆਪਣੇ ਕੰਪਿਊਟਰ 'ਤੇ ਤੇਜ਼ੀ ਨਾਲ ਵੇਰਵੇ ਲਿਖਦਾ ਦੇਖਿਆ ਜਾ ਸਕਦਾ ਹੈ। ਉਸਨੂੰ ਟਾਈਪ ਕਰਨ ਲਈ ਕੀ-ਬੋਰਡ ਦੇਖਣ ਦੀ ਵੀ ਲੋੜ ਨਹੀਂ ਹੈ, ਇਹ ਕਿੰਨਾ ਵਧੀਆ ਹੈ। ਇਹ ਮਸ਼ਹੂਰ ਕਲਿੱਪ ਕਥਿਤ ਤੌਰ 'ਤੇ ਭਾਰਤ ਦੀ ਹੈ। ਇਹ ਕਹਿਣ ਦੀ ਜ਼ਰੂਰਤ ਨਹੀਂ, ਉਸਦੀ ਟਾਈਪਿੰਗ ਨੇ ਇੰਟਰਨੈਟ ਦੇ ਵੀ ਹੋਸ਼ ਉੱਡਾ ਦਿੱਤੇ ਹਨ।


ਯੂਜ਼ਰਸ ਦੀਆਂ ਪ੍ਰਤੀਕਿਰਿਆਵਾਂ


ਕੁਝ ਉਪਭੋਗਤਾਵਾਂ ਦਾ ਮੰਨਣਾ ਹੈ ਕਿ ਇਹ ਵਿਅਕਤੀ ਵਧਾਈ ਦਾ ਹੱਕਦਾਰ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਵਿਅਕਤੀ ਤੇਜ਼ ਰਫਤਾਰ ਨਾਲ ਆਪਣੀਆਂ ਉਂਗਲਾਂ ਨੂੰ ਚਲਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖ ਕੇ ਬਹੁਤ ਹੈਰਾਨੀ ਹੋਈ। ਕੋਈ ਵੀ ਵਿਸ਼ਵਾਸ ਕਰਨ ਯੋਗ ਨਹੀਂ ਹੈ ਕਿ ਆਖ਼ਰਕਾਰ ਉਹ ਵਿਅਕਤੀ ਅਜਿਹਾ ਕਰ ਰਿਹਾ ਹੈ।


ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਵੀਡੀਓ ਨੂੰ ਟਵਿੱਟਰ 'ਤੇ @cctvidiots ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ, "ਇਹ ਭਾਰਤ ਵਿੱਚ ਇੱਕ ਵਿਅਸਤ ਫਾਰਮੇਸੀ ਵਿੱਚ ਰਿਸੈਪਸ਼ਨਿਸਟ।" ਹੁਣ ਤੱਕ ਇਸ ਨੂੰ 15 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ, ਜਦਕਿ 4.5 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ਤੇ ਵੱਡੀ ਗਿਣਤੀ ਵਿੱਚ ਲਾਈਕਸ ਆ ਚੁੱਕੇ ਹਨ।


ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਿਹਾ, "ਬਹੁਤ ਮਿਹਨਤੀ ਹੈ। ਖੁਸ਼ੀ ਹੈ ਕਿ ਉਹ ਕੋਈ ਗੇਮ ਨਹੀਂ ਖੇਡ ਰਿਹਾ ਹੈ ਜਦੋਂ ਕਿ ਸਾਡੇ ਦੇਸ਼ ਵਿੱਚ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ।" ਇੱਕ ਹੋਰ ਨੇ ਲਿਖਿਆ, "ਕੀ ਪ੍ਰਤਿਭਾ ਹੈ"। ਇਸ ਤਰ੍ਹਾਂ ਯੂਜ਼ਰਸ ਇਸ ਸਖ਼ਸ਼ ਦੀ ਖੂਬ ਤਾਰੀਫ ਕਰ ਰਹੇ ਹਨ।