Trending Videshi Dance Video: ਨਾਰਵੇ ਡਾਂਸ ਗਰੁੱਪ (Norway Dance Group) ਨੇ ਇੱਕ ਵਿਆਹ 'ਚ ਕਾਲਾ ਚਸ਼ਮਾ ਗੀਤ 'ਤੇ ਡਾਂਸ ਕਰਕੇ ਰਾਤੋਂ-ਰਾਤ ਸੁਰਖੀਆਂ ਬਟੋਰੀਆਂ ਸਨ। ਉਨ੍ਹਾਂ ਵੱਲੋਂ ਕੀਤੇ ਡਾਂਸ ਸਟੈਪਸ ਸੋਸ਼ਲ ਮੀਡੀਆ 'ਤੇ ਲੇਟੈਸਟ ਡਾਂਸ ਟ੍ਰੈਂਡ ਬਣ ਗਏ। ਪੌਪਸਟਾਰ ਡੇਮੀ ਲੋਵਾਟੋ ਅਤੇ ਮਸ਼ਹੂਰ ਟੀਵੀ ਹੋਸਟ ਜਿੰਮੀ ਫਾਲੋਨ ਤੋਂ ਲੈ ਕੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ, ਕਈ ਮਸ਼ਹੂਰ ਹਸਤੀਆਂ ਨੇ ਇਸ ਗਲੋਬਲੀ ਟ੍ਰੈਂਡਿੰਗ ਗੀਤ 'ਕਾਲਾ ਚਸ਼ਮਾ' 'ਤੇ ਡਾਂਸ ਕਰਕੇ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।


'ਕਾਲਾ ਚਸ਼ਮਾ' ਦਾ ਨਸ਼ਾ ਵੀ ਲੋਕਾਂ ਦੇ ਸਿਰਾਂ ਤੋਂ ਉਤਰਦਾ ਨਜ਼ਰ ਨਹੀਂ ਆ ਰਿਹਾ ਅਤੇ ਨਾ ਹੀ ਨੇਟੀਜ਼ਨਸ ਇਸ ਗੀਤ ਨੂੰ ਪਸੰਦ ਕਰਨਾ ਬੰਦ ਕਰ ਰਹੇ ਹਨ। ਨਾਰਵੇ ਦੇ ਡਾਂਸਰ ਗਰੁੱਪ ਨੇ ਇਸ ਸਾਲ ਦੀ ਸ਼ੁਰੂਆਤ 'ਚ ਇਕ ਵਿਆਹ 'ਚ ਗੀਤ 'ਤੇ ਡਾਂਸ ਕੀਤਾ ਸੀ। ਉਨ੍ਹਾਂ ਨੇ ਫਿਰ ਆਪਣੇ ਇਸ ਡਾਂਸ ਸਟੈਪਸ ਨੂੰ ਦੁਹਰਾਇਆ ਅਤੇ ਇਸ ਵਾਰ ਲੰਡਨ ਦੀਆਂ ਸੜਕਾਂ 'ਤੇ ਆਪਣੇ ਖ਼ਾਸ ਡਾਂਸ ਮੂਵ ਦਿਖਾਏ ਲਨ।



ਕਾਲਾ ਚਸ਼ਮਾ ਗੀਤ ਹੋਇਆ ਹਿੱਟ


ਸਾਲ 2016 ਦੀ ਬਾਲੀਵੁੱਡ ਫ਼ਿਲਮ 'ਬਾਰ ਬਾਰ ਦੇਖੋ' (Baar Baar Dekho) ਦੇ ਗੀਤ ਨੇ ਇੰਟਰਨੈੱਟ 'ਤੇ ਕਬਜ਼ਾ ਕਰ ਲਿਆ ਹੈ। ਨਾਰਵੇ ਦੇ ਡਾਂਸ ਗਰੁੱਪ ਨੂੰ ਦੂਜੀ ਵਾਰ ਉਸੇ ਗੀਤ 'ਤੇ ਡਾਂਸ ਕਰਦੇ ਦੇਖਣਾ ਯੂਜ਼ਰਸ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। ਇਹ ਡਾਂਸ ਵੀਡੀਓ ਇੰਟਰਨੈੱਟ 'ਤੇ ਕਾਫੀ ਚਰਚਾ 'ਚ ਹੈ। ਵੀਡੀਓ 'ਚ ਨਾਰਵੇ ਡਾਂਸ ਗਰੁੱਪ ਨੂੰ ਇੱਕ ਬਾਲੀਵੁੱਡ ਗੀਤ ਦੇ ਹੁੱਕ ਸਟੈਪ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਉਹ 'ਕਾਲਾ ਚਸ਼ਮਾ' 'ਤੇ ਨੱਚਣਾ ਸ਼ੁਰੂ ਕਰਦੇ ਹਨ, ਉਨ੍ਹਾਂ ਦੇ ਆਲੇ-ਦੁਆਲੇ ਰੋਮਾਂਚਿਤ ਦਰਸ਼ਕ ਵੀਡੀਓ ਅਤੇ ਤਸਵੀਰਾਂ ਖਿੱਚਦੇ ਦਿਖਾਈ ਦਿੰਦੇ ਹਨ ਅਤੇ ਕੁਝ ਬੀਟ 'ਤੇ ਨੱਚਦੇ ਵੀ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।