Viral Video: ਗੁਜਰਾਤ ਦੇ ਕੱਛ ਵਿੱਚ ਸ਼ੂਟ ਕੀਤਾ ਗਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਕੁਝ ਲੋਕ ਗਾਇਕਾ ਉਰਵਸ਼ੀ ਰਾਡੀਆ ਦੇ ਗੀਤ 'ਤੇ ਨੋਟਾਂ ਦੀ ਬਾਰਿਸ਼ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਹੋਣ ਤੋਂ ਬਾਅਦ ਕਈ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਦਰਸ਼ਕਾਂ ਨੇ ਇੱਥੋਂ ਤੱਕ ਕਿਹਾ ਕਿ ਜਿਸ ਕਾਰਨ ਇਹ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ, ਉਹ ਨੇਕ ਹੈ। ਪਰ ਇਸ ਤਰ੍ਹਾਂ ਨੋਟ ਫੂਕਣਾ ਸਹੀ ਤਰੀਕਾ ਨਹੀਂ ਹੋ ਸਕਦਾ।
ਕੱਛ ਵਿੱਚ ਲੋਕ ਗਾਇਕਾ ਉਰਵਸ਼ੀ ਰਾਡੀਆ ਦਾ ਪ੍ਰੋਗਰਾਮ ਸੀ। ਸਮਾਗਮ ਦਾ ਪੂਰਾ ਪ੍ਰਬੰਧ ਗਊ ਸੇਵਾ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਸੀ। ਪ੍ਰੋਗਰਾਮ ਤੋਂ ਹੋਣ ਵਾਲੀ ਸਾਰੀ ਆਮਦਨ ਗਊ ਸੇਵਾ ਨੂੰ ਸਮਰਪਿਤ ਹੈ। ਪ੍ਰੋਗਰਾਮ ਦੌਰਾਨ ਲੋਕ ਗਾਇਕਾ ਉਰਵਸ਼ੀ ਰਾਡੀਆ ਦੀ ਪੇਸ਼ਕਾਰੀ ਦੌਰਾਨ ਲੋਕਾਂ ਨੇ ਲੱਖਾਂ ਰੁਪਏ ਦੇ ਨੋਟਾਂ ਦੀ ਵਰਖਾ ਕੀਤੀ।
ਗੁਜਰਾਤ ਦੇ ਕੱਛ ਵਿੱਚ ਲੋਕ ਗਾਇਕਾ ਉਰਵਸ਼ੀ ਰਾਡੀਆ ਦੇ ਪ੍ਰੋਗਰਾਮ ਦੌਰਾਨ ਲੋਕਾਂ ਨੇ ਕਰੰਸੀ ਨੋਟਾਂ ਦੀ ਵਰਖਾ ਕੀਤੀ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰੋਗਰਾਮ ਦੌਰਾਨ ਲੱਖਾਂ ਰੁਪਏ ਦੇ ਨੋਟਾਂ ਦੀ ਵਰਖਾ ਕੀਤੀ ਜਾ ਰਹੀ ਹੈ। ਇਸ ਸਮਾਗਮ ਦੌਰਾਨ ਇਕੱਠੀ ਹੋਈ ਰਕਮ ਗਊਸ਼ਾਲਾ ਦੇ ਕੰਮਾਂ ਲਈ ਵਰਤੀ ਜਾਵੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾ ਵੀ ਉਰਵਸ਼ੀ ਰਾਦੜੀਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਲੋਕ ਗਾਇਕ 'ਤੇ ਪੈਸੇ ਦੀ ਵਰਖਾ ਕਰ ਰਹੇ ਸਨ। ਉਰਵਸ਼ੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਵੀਡੀਓ 'ਚ ਉਰਵਸ਼ੀ ਇੱਕ ਇਵੈਂਟ 'ਚ ਸਟੇਜ 'ਤੇ ਗਾ ਰਹੀ ਸੀ, ਇਸੇ ਦੌਰਾਨ ਪਿੱਛੇ ਤੋਂ ਇੱਕ ਫੈਨ ਆਉਂਦਾ ਹੈ ਅਤੇ ਉਸ 'ਤੇ ਡਰੰਮ ਤੋਂ ਪੈਸੇ ਸੁੱਟਦਾ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮਜ਼ਾਕੀਆ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਸਨ।
ਇਹ ਵੀ ਪੜ੍ਹੋ: Viral Video: ਤੋਤੇ ਨੇ ਸਕੂਟਰ ਚਲਾ ਕੇ ਬਣਾਇਆ ਵਿਸ਼ਵ ਰਿਕਾਰਡ, ਦੇਖੋ ਵੀਡੀਓ 'ਚ ਹੈਰਾਨੀਜਨਕ ਕਾਰਨਾਮਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral News: ਸਵਰਗ ਤੋਂ ਆਈ ਇਹ ਕੁੜੀ! ਸਾਰੇ ਚਿਹਰੇ 'ਤੇ ਰਿੱਛ ਵਰਗੇ ਵਾਲ! ਜਾਣੋ ਕੀ ਰਾਜ਼?