ਨਵੀਂ ਦਿੱਲੀ: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਕਿਸੇ ਵੀ ਸਮੇਂ ਕੁਝ ਵੀ ਵਾਇਰਲ ਹੋ ਸਕਦਾ ਹੈ। ਦੇਸ਼ ਹੋਵੇ ਜਾਂ ਵਿਦੇਸ਼, ਅਜੀਬੋ-ਗਰੀਬ ਘਟਨਾਵਾਂ ਵਾਇਰਲ ਹੁੰਦੇ ਹੀ ਇੰਟਰਨੈੱਟੱ 'ਤੇ ਅੱਗ ਵਾਂਗੂ ਫੈਲ ਜਾਂਦੀਆ ਨੇ। ਫਿਲਹਾਲ ਜੇਕਰ ਮੌਸਮ ਬਰਸਾਤ ਵਾਲਾ ਹੈ ਤਾਂ ਬਰਸਾਤ ਦੀ ਗੱਲ ਕਰਾਂਗੇ ਪਰ ਇਸ ਵਾਰ ਪਾਣੀ ਦੀ ਨਹੀਂ ਮੱਛੀਆਂ ਦੀ ਬਰਸਾਤ ਦੀ ਗੱਲ ਹੋਵੇਗੀ। 


ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੱਛੀਆਂ ਦੀ ਲੁੱਟ ਕਰਦੇ ਹੋਏ ਨਜ਼ਰ ਆ ਰਹੇ ਹਨ। ਕੁਝ ਬਾਲਟੀ 'ਚ ਤੇ ਕੁੱਝ ਬੋਰੀਆਂ ਵਿੱਚ ਮੱਛੀਆਂ ਭਰਦੇ ਦਿਖਾਈ ਦੇ ਰਹੇ ਹਨ ਤੇ ਕੁੱਝ ਹੈਲਮੇਟ ਵਿੱਚ ਮੱਛੀਆਂ ਲੈ ਕੇ ਜਾਂਦੇ ਹਨ।


 









ਇੰਟਰਨੈੱਟ 'ਤੇ ਹੰਗਾਮਾ ਮਚਾਉਣ ਵਾਲਾ ਇਹ ਵਾਇਰਲ ਵੀਡੀਓ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਅਮਾਸ ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਆਪਣੇ ਮੱਥੇ 'ਤੇ ਹੱਥ ਮਾਰ ਰਿਹਾ ਹੈ। ਦਰਅਸਲ ਸ਼ਨੀਵਾਰ ਨੂੰ ਮੱਛੀਆਂ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਟਰੱਕ ਦੇ ਪਿਛਲੇ ਪਾਸਿਓਂ ਮੱਛੀਆਂ ਦੀ ਵਰਖਾ ਸ਼ੁਰੂ ਹੋ ਗਈ। ਬੱਸ ਫਿਰ ਕੀ ਸੀ ਜਿਸ ਨੂੰ ਜੋ ਮਿਲਿਆ ਰੱਜ ਕੇ ਲੁੱਟਿਆ। ਮੱਛੀਆਂ ਦੀ ਵਾੜ ਦੇਖ ਕੇ ਜਿਹਨੂੰ ਜੋ ਮਿਲਿਆ ਲੈ ਆਇਆ ਅਤੇ ਮੱਛੀਆਂ ਸੰਮੇਟਣ ਲੱਗ ਪਏ।


ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕ ਲਾਟਰੀ ਦੀ ਟਿਕਟ ਵਾਂਗ ਮੱਛੀਆਂ ਫੜਦੇ ਨਜ਼ਰ ਆ ਰਹੇ ਹਨ। ਕੁਝ ਬਾਲਟੀ ਅਤੇ ਕੁਝ ਬੋਰੀ ਵਿੱਚ ਮੱਛੀ ਭਰਦੇ ਹੋਏ ਦਿਖਾਈ ਦੇ ਰਹੇ ਹਨ, ਜਦੋਂ ਕਿ ਕੁਝ ਹੈਲਮੇਟ ਵਿੱਚ ਮੱਛੀਆਂ ਲੈ ਕੇ ਜਾ ਰਹੇ ਹਨ।


ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ 'ਹਰੀ ਕ੍ਰਿਸ਼ਨ' ਨਾਮ ਦੇ ਅਕਾਉਂਟ ਨੇ ਸ਼ੇਅਰ ਕੀਤੀ ਹੈ, ਜਿਸ 'ਚ ਲੋਕ ਸੜਕ 'ਤੇ ਡਿੱਗੀਆਂ ਮੱਛੀਆਂ ਨੂੰ ਲੁੱਟਣ ਲਈ ਇਸ ਤਰ੍ਹਾਂ ਤੋੜ-ਭੰਨ ਕਰ ਰਹੇ ਹਨ, ਜਿਵੇਂ ਕੋਈ ਖਜ਼ਾਨਾ ਖੁਦਾਈ ਵਿੱਚ ਮਿਲਿਆ ਹੋਵੇ, ਇਸ ਦੇ ਨਾਲ ਹੀ ਲੋਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕਰ ਰਹੇ ਹਨ।