Viral Video: ਦੱਖਣੀ ਅਫਰੀਕਾ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਰਾਬੀ ਨੌਜਵਾਨਾਂ ਦੇ ਇੱਕ ਸਮੂਹ ਨੇ ਸੱਪ ਨੂੰ ਫੜ ਕੇ ਸ਼ਰਾਬ ਪਿਲਾਈ। ਇੰਨਾ ਹੀ ਨਹੀਂ ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ। ਜਿਸ ਸੱਪ ਨੂੰ ਸ਼ਰਾਬ ਪਿਲਾਈ ਗਈ ਹੈ, ਉਹ ਅਜਗਰ ਹੈ। ਪਾਇਥਨ ਸੱਪ ਜ਼ਹਿਰੀਲਾ ਨਹੀਂ ਹੁੰਦਾ, ਪਰ ਜੇ ਕਿਸੇ ਨੂੰ ਫੜ ਲਵੇ ਤਾਂ ਛੱਡਦਾ ਨਹੀਂ ਹੈ। ਪਰ ਸ਼ਰਾਬੀਆਂ ਦੇ ਇਸ ਟੋਲੇ ਨੇ ਉਸਨੂੰ ਫੜ ਲਿਆ ਅਤੇ ਫਿਰ ਉਸਦਾ ਮੂੰਹ ਖੋਲ੍ਹਿਆ ਅਤੇ ਉਸਨੂੰ ਸ਼ਰਾਬ ਦੀ ਬੋਤਲ ਤੋਂ ਸ਼ਰਾਬ ਪਿਲਾਉਣਾ ਸ਼ੁਰੂ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਸ਼ਰਾਬੀ ਨੌਜਵਾਨਾਂ ਦਾ ਇੱਕ ਟੋਲਾ ਝਾੜੀਆਂ ਵਿੱਚ ਬੈਠ ਕੇ ਸ਼ਰਾਬ ਪੀ ਰਿਹਾ ਸੀ, ਜਦੋਂ ਉਨ੍ਹਾਂ ਨੇ ਇੱਕ ਛੇ ਫੁੱਟ ਲੰਬੇ ਅਜਗਰ ਨੂੰ ਲੰਘਦਿਆਂ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਸੱਪ ਨਾਲ ਸ਼ਰਾਰਤ ਕਰਨ ਦੀ ਸੋਚੀ ਅਤੇ ਇਸ ਨੂੰ ਫੜ ਕੇ ਸ਼ਰਾਬ ਪਿਲਾਈ। ਨੌਜਵਾਨਾਂ ਨੇ ਅਜਗਰ ਦਾ ਮੂੰਹ ਖੋਲ੍ਹ ਕੇ ਉਸ ਦੇ ਮੂੰਹ ਵਿੱਚ 750 ਮਿਲੀਲੀਟਰ ਦੀ ਸ਼ਰਾਬ ਦੀ ਬੋਤਲ ਪਾ ਦਿੱਤੀ। ਇਸ ਪੂਰੀ ਘਟਨਾ ਦਾ ਵੀਡੀਓ ਵੀ ਬਣਾਇਆ ਗਿਆ ਹੈ, ਜੋ ਕਿ 14 ਸੈਕਿੰਡ ਦਾ ਹੈ। ਇਸ ਵੀਡੀਓ 'ਚ ਨੌਜਵਾਨਾਂ ਨੂੰ ਸੱਪ ਨੂੰ ਸ਼ਰਾਬ ਪਿਲਾਉਂਦੇ ਦੇਖਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹੁਣ ਇਨ੍ਹਾਂ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਸੱਪ ਨਾਲ ਕੀਤੀ ਗਈ ਬੇਰਹਿਮੀ ਨੂੰ ਧਿਆਨ 'ਚ ਰੱਖਦੇ ਹੋਏ ਜਾਨਵਰਾਂ 'ਤੇ ਬੇਰਹਿਮੀ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ਰਾਬੀ ਨੌਜਵਾਨਾਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਅਜਗਰ ਸੱਪ ਨੂੰ ਬੇਰਹਿਮੀ ਨਾਲ ਸ਼ਰਾਬ ਪਿਲਾਈ ਗਈ ਸੀ, ਉਹ ਰਿਜ਼ਰਵ ਹੈ। ਅਜਿਹੇ 'ਚ ਰਿਜ਼ਰਵ ਸੱਪ ਨਾਲ ਵਾਪਰੀ ਇਸ ਘਟਨਾ ਨੂੰ ਦੇਖਦੇ ਹੋਏ ਪੁਲਿਸ ਮਾਮਲੇ ਨੂੰ ਹੋਰ ਵੀ ਗੰਭੀਰਤਾ ਨਾਲ ਲੈ ਰਹੀ ਹੈ।
ਇਹ ਵੀ ਪੜ੍ਹੋ: Apple Seeds: ਕੀ ਸੇਬ ਦੇ 4 ਬੀਜ ਖਾਣ ਨਾਲ ਹੋ ਸਕਦੀ ਮੌਤ? ਜਾਣੋ ਅਜਿਹਾ ਕਿਉਂ ਕਿਹਾ ਜਾਂਦਾ
ਸੱਪ ਮਾਹਿਰਾਂ ਦਾ ਕਹਿਣਾ ਹੈ ਕਿ ਸੱਪ ਦੀ ਪਾਚਨ ਪ੍ਰਣਾਲੀ ਇਸ ਤਰ੍ਹਾਂ ਦੀ ਨਹੀਂ ਹੁੰਦੀ ਕੀ ਉਹ ਸ਼ਰਾਬ ਨੂੰ ਹਜ਼ਮ ਕਰ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਰਾਬ ਕਾਰਨ ਸੱਪ ਦੇ ਅੰਦਰੂਨੀ ਸੈੱਲ ਸੜ ਗਏ ਹੋ ਸਕਦੇ ਹਨ। ਇਸ ਕਾਰਨ ਨਾ ਸਿਰਫ਼ ਉਸ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਇਆ ਹੋਵੇਗਾ, ਸਗੋਂ ਉਸ ਦੀ ਮੌਤ ਵੀ ਹੋ ਗਈ ਹੋਵੇਗੀ। ਮਾਈਕਲ ਗਰੋਵਰ ਨਾਂ ਦੇ ਮਾਹਿਰ ਨੇ ਕਿਹਾ ਕਿ ਥੋੜ੍ਹੀ ਜਿਹੀ ਸ਼ਰਾਬ ਵੀ ਸੱਪਾਂ ਲਈ ਘਾਤਕ ਹੋ ਸਕਦੀ ਹੈ, ਕਿਉਂਕਿ ਇਹ ਉਨ੍ਹਾਂ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ।
ਇਹ ਵੀ ਪੜ੍ਹੋ: Petrol Diesel Rate: ਕਿਤੇ ਸਸਤਾ ਤੇ ਕਿਤੇ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਇੰਝ ਚੈੱਕ ਕਰੋ ਨਵੇਂ ਰੇਟ