Groom Hit Bride: ਇੰਟਰਨੈੱਟ 'ਤੇ ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਕਿਸੇ ਨੂੰ ਵੀ ਗੁੱਸਾ ਆ ਸਕਦਾ ਹੈ। ਇਹ ਵਾਈਰਲ ਵੀਡੀਓ ਉਜਬੇਕਿਸਤਾਨ ਦਾ ਦੱਸਿਆ ਜਾ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਸਮਾਗਮ ਦੌਰਾਨ ਇਕ ਲਾੜੇ ਨੇ ਲਾੜੀ ਨੂੰ ਸਟੇਜ 'ਤੇ ਸਾਰਿਆਂ ਸਾਹਮਣੇ ਥੱਪੜ ਮਾਰ ਦਿੱਤਾ। ਇਹ ਹੈਰਾਨ ਕਰ ਦੇਣ ਵਾਲੀ ਘਟਨਾ ਕੈਮਰੇ 'ਚ ਕੈਦ ਹੋ ਗਈ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਲਾੜਾ-ਲਾੜੀ ਵਿਆਹ ਦੇ ਰਿਸੈਪਸ਼ਨ ਦੌਰਾਨ ਮੰਚ 'ਤੇ ਸੀ। ਇਸ ਦੌਰਾਨ ਇਕ ਗੇਮ ਖੇਡਿਆ ਗਿਆ। ਲਾੜੀ ਨੇ ਖੇਡ ਜਿੱਤ ਲਈ। ਜਦੋਂ ਲਾੜੇ ਨੂੰ ਆਪਣੀ ਹਾਰ ਦਾ ਅਹਿਸਾਸ ਹੋਇਆ ਤਾਂ ਉਸ ਨੇ ਗੁੱਸੇ ਵਿੱਚ ਪਤਨੀ ਦੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਦੁਲਹਨ ਨੇ ਆਪਣਾ ਹੱਥ ਸਿਰ 'ਤੇ ਰੱਖ ਲਿਆ ਪਰ ਲਾੜਾ ਸਟੇਜ 'ਤੇ ਐਵੇਂ ਖੜ੍ਹਾ ਰਿਹਾ ਜਿਵੇਂ ਕਿ ਕੁਝ ਹੋਇਆ ਹੀ ਨਹੀਂ।
ਲਾੜੇ ਦੀ ਇਸ ਹਰਕਤ ਤੋਂ ਬਾਅਦ ਭੀੜ ਵੀ ਸ਼ਾਂਤ ਹੋ ਗਈ ਅਤੇ ਗੀਤ ਚੱਲਦੇ ਰਹੇ। ਇਸ ਘਟਨਾ ਤੋਂ ਬਾਅਦ ਅੱਗੇ ਕੀ ਹੋਇਆ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਜ਼ਬੇਕਿਸਤਾਨ ਪੁਲਿਸ ਵੱਲੋਂ ਇਸ ਘਟਨਾ ਬਾਰੇ ਕੋਈ ਬਿਆਨ ਨਹੀਂ ਆਇਆ ਹੈ। ਦੇਸ਼ ਵਿੱਚ ਅਰੇਂਜਡ ਮੈਰਿਜ ਦਾ ਇਤਿਹਾਸ ਰਿਹਾ ਹੈ, ਹਾਲਾਂਕਿ ਹੁਣ ਅਰੇਂਜਡ ਮੈਰਿਜ ਘੱਟ ਰਹੇ ਹਨ। ਇਹ ਵੀ ਸਪੱਸ਼ਟ ਨਹੀਂ ਹੈ ਕਿ ਇਹ ਵਿਆਹ ਅਰੇਂਜ ਮੈਰਿਜ ਸੀ ਜਾਂ ਲਵ ਮੈਰਿਜ।
ਗੁੱਸੇ 'ਚ ਟਵਿੱਟਰ ਉਪਭੋਗਤਾ
ਲਾੜੇ ਦੀ ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਜ਼ਿਆਦਾਤਰ ਲੋਕਾਂ ਨੇ ਗੁੱਸੇ 'ਚ ਪ੍ਰਤੀਕਿਰਿਆ ਦਿੱਤੀ ਹੈ। ਇਸ ਵੀਡੀਓ ਨੂੰ ਟਵਿਟਰ 'ਤੇ massivemac ਨਾਮ ਦੇ ਅਕਾਊਂਟ ਨਾਲ ਪੋਸਟ ਕੀਤਾ ਗਿਆ ਹੈ।