Viral Video: ਸੋਚ ਕੇ ਵੇਖੋ ਤੁਸੀਂ ਆਪਣੇ ਦਫ਼ਤਰ ਜਾਣ ਲਈ ਇੱਕ ਆਟੋ ਬੁੱਕ ਕਰਦੇ ਹੋ ਤੇ ਜਦੋਂ ਤੁਸੀਂ ਦਫ਼ਤਰ ਪਹੁੰਚਦੇ ਹੋ, ਤਾਂ ਕੰਪਨੀ ਤੁਹਾਡੇ ਤੋਂ ਆਟੋ ਕਿਰਾਏ ਲਈ 7.6 ਕਰੋੜ ਰੁਪਏ ਦੀ ਮੰਗ ਕਰੇ? ਜੀ ਹਾਂ, ਟੈਕਸੀ ਸੇਵਾ ਕੰਪਨੀ Uber ਨੇ ਆਪਣੇ ਇੱਕ ਗਾਹਕ ਨਾਲ ਅਜਿਹਾ ਹੀ ਕੁਝ ਕੀਤਾ ਹੈ। ਇਸ ਤੋਂ ਬਾਅਦ ਗਾਹਕ ਨੂੰ ਬਿਲਕੁੱਲ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਇੰਨੇ ਮਹਿੰਗੇ ਬਿੱਲ ਦਾ ਭੁਗਤਾਨ ਕਿਵੇਂ ਅਦਾ ਕਰੇਗਾ। ਇਕ ਪਲ ਲਈ ਤਾਂ ਉਸ ਵਿਅਕਤੀ ਨੇ ਸੋਚਿਆ ਹੋਵੇਗਾ ਕਿ ਜੇਕਰ ਮੇਰੇ ਕੋਲ ਇੰਨੇ ਪੈਸੇ ਹੁੰਦੇ ਤਾਂ ਮੈਂ ਦਫਤਰ ਜਾਣ ਲਈ ਆਟੋ ਕਿਉਂ ਲੈਂਦਾ। ਆਓ ਹੁਣ ਤੁਹਾਨੂੰ ਇਸ ਮਾਮਲੇ ਬਾਰੇ ਦੱਸਦੇ ਹਾਂ।


 


ਦਰਅਸਲ ਦੀਪਕ ਟੇਂਗੂਰੀਆ ਨਾਂ ਦੇ ਵਿਅਕਤੀ ਨੇ Uber ਤੋਂ ਆਪਣੇ ਲਈ ਆਟੋ ਬੁੱਕ ਕੀਤਾ ਸੀ। ਪਹਿਲਾਂ ਆਟੋ ਦਾ ਬਿੱਲ 62 ਰੁਪਏ ਦਿਖਾ ਰਿਹਾ ਸੀ। ਪਰ ਯਾਤਰਾ ਖਤਮ ਹੁੰਦੇ ਹੀ ਕੰਪਨੀ ਨੇ ਦੀਪਕ ਨੂੰ ਅਜਿਹਾ ਝਟਕਾ ਦਿੱਤਾ ਕਿ ਦੀਪਕ ਵੀਰ ਜੀ ਪੂਰੀ ਤਰ੍ਹਾਂ ਹੈਰਾਨ ਰਹਿ ਗਏ। ਕੰਪਨੀ ਨੇ ਦੀਪਕ ਨੂੰ ਆਟੋ ਦੇ ਕਿਰਾਏ ਵਜੋਂ 7 ਕਰੋੜ 66 ਲੱਖ 83 ਹਜ਼ਾਰ 762 (7,66,83,762) ਰੁਪਏ ਦਾ ਬਿੱਲ ਭੇਜਿਆ। ਕੰਪਨੀ ਨੇ ਬਿੱਲ ਵਿੱਚ ਵੇਟਿੰਗ ਟਾਈਮ ਅਤੇ ਹੋਰ ਡਿਟੇਲਸ ਵੀ ਭੇਜੇ ਹਨ। ਜਿਸ ਵਿੱਚ ਟ੍ਰਿਪ ਦਾ ਕਿਰਾਇਆ 1 ਕਰੋੜ 67 ਲੱਖ 74 ਹਜ਼ਾਰ 647 (1,67,74,647) ਰੁਪਏ ਲਗਾਇਆ ਗਿਆ ਹੈ, ਜਦੋਂ ਕਿ ਵੇਟਿੰਗ ਟਾਈਮ ਲਈ 5 ਕਰੋੜ 99 ਲੱਖ 09 ਹਜ਼ਾਰ 189 (5,99,09,189) ਰੁਪਏ ਦਾ ਚਾਰਜ ਲਗਾਇਆ ਗਿਆ ਹੈ।






 


ਕੰਪਨੀ ਤੋਂ ਮਿਲਿਆ ਹੈ ਇਹ ਜਵਾਬ


ਹਾਲਾਂਕਿ ਪੀੜਤ ਗਾਹਕ ਨੇ ਸੋਸ਼ਲ ਮੀਡੀਆ ‘ਤੇ ਬਿੱਲ ਦੇ ਨਾਲ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ। ਪੋਸਟ ਵਿੱਚ, ਗਾਹਕ ਨੇ ਯਾਤਰਾ ਦੇ ਸਾਰੇ ਵੇਰਵੇ ਦਿੱਤੇ ਹਨ ਅਤੇ ਦੱਸਿਆ ਹੈ ਕਿ ਕੰਪਨੀ ਦੇ ਸਪੋਰਟ ਬੋਟ ਨੇ ਲਿਖਿਆ – ਗਾਹਕ ਨੂੰ ਹੋਈ ਇਸ ਅਸੁਵਿਧਾ ਬਾਰੇ ਸੁਣ ਕੇ ਬਹੁਤ ਦੁਖ ਹੋਇਆ। ਕੰਪਨੀ ਨੇ ਗਾਹਕ ਨੂੰ ਭਰੋਸਾ ਦਿਵਾਇਆ ਕਿ ਅਸੀਂ ਇਸ ਮੁੱਦੇ ਦੀ ਜਾਂਚ ਕਰਾਂਗੇ ਅਤੇ ਤੁਹਾਨੂੰ ਜਲਦੀ ਹੀ ਅਪਡੇਟ ਕਰਾਂਗੇ


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।