Trending : ਕੋਲੰਬੀਆ ਦੀ ਸਰਕਾਰ ਨੇ ਹਾਲ ਹੀ 'ਚ ਇੱਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਬਾਰੇ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਸਮੁੰਦਰੀ ਫ਼ੌਜ ਨੇ ਸੈਨ ਜੋਸ ਗੈਲੀਅਨ ਨੇੜੇ 2 ਸਮੁੰਦਰੀ ਜਹਾਜ਼ਾਂ ਦੇ ਮਲਬੇ ਮਿਲੇ ਹਨ, ਜੋ 300 ਸਾਲ ਪਹਿਲਾਂ ਡੁੱਬੇ ਸਨ। ਇਸ ਮਲਬੇ ਦੇ ਨਾਲ ਹੀ ਖ਼ਰਬਾਂ ਦਾ ਖਜ਼ਾਨਾ ਵੀ ਮਿਲਿਆ ਹੈ। ਕੋਲੰਬੀਆ ਦੇ ਰਾਸ਼ਟਰਪਤੀ ਇਵਾਨ ਡਿਊਕ ਨੇ ਖੁਦ ਵੀਡੀਓ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।


ਕੋਲੰਬੀਆ ਦੇ ਨੇੜੇ ਕੈਰੇਬੀਅਨ ਸਾਗਰ 'ਚ ਕੋਲੰਬੀਆਈ ਸਮੁੰਦਰੀ ਫ਼ੌਜ ਨੇ ਦੋ ਜਹਾਜ਼ਾਂ ਦੇ ਮਲਬੇ ਲੱਭੇ ਹਨ। ਫ਼ੌਜ ਨੇ ਸਮੁੰਦਰ ਅੰਦਰੋਂ 3100 ਫੁੱਟ ਦੀ ਡੂੰਘਾਈ 'ਚ ਦੱਬੇ ਜਹਾਜ਼ ਦਾ ਮਲਬਾ ਲੱਭ ਲਿਆ। ਦਰਅਸਲ, ਸਮੁੰਦਰੀ ਫ਼ੌਜੀ ਲੰਬੇ ਸਮੇਂ ਤੋਂ ਸੈਨ ਜੋਸ ਗੈਲੀਅਨ ਜਹਾਜ਼ ਦੀ ਨਿਗਰਾਨੀ ਕਰ ਰਹੇ ਸਨ। ਇਸ ਜਹਾਜ਼ ਦੇ ਨੇੜੇ ਹੀ ਉਨ੍ਹਾਂ ਨੂੰ ਇਕ ਹੋਰ ਜਹਾਜ਼ ਦਾ ਮਲਬਾ ਮਿਲਿਆ। ਇਨ੍ਹਾਂ ਜਹਾਜ਼ਾਂ ਦੇ ਮਲਬੇ 300 ਸਾਲ ਤੱਕ ਸਮੁੰਦਰ 'ਚ ਦੱਬੇ ਹੋਏ ਸਨ। ਜਿਹੜੀ ਵੀਡੀਓ ਜਾਰੀ ਕੀਤੀ ਗਈ ਹੈ ਉਹ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ ਵੀਡੀਓ ਕੈਮਰੇ ਨਾਲ ਫਿੱਟ ਵਾਹਨ ਤੋਂ ਲਈ ਗਈ ਹੈ।


ਵੀਡੀਓ 'ਚ ਨੀਲੇ ਅਤੇ ਹਰੇ ਰੰਗ ਦੀਆਂ ਤਸਵੀਰਾਂ 'ਚ ਸੋਨੇ ਦੇ ਸਿੱਕੇ, ਚੀਨੀ ਮਿੱਟੀ ਦੇ ਭਾਂਡੇ ਸਮੁੰਦਰ ਦੇ ਤਲ 'ਤੇ ਖਿੱਲਰੇ ਹੋਏ ਦਿਖਾਈ ਦੇ ਰਹੇ ਹਨ। ਇਹ ਦੋਵੇਂ ਜਹਾਜ਼ ਸਾਲ 2015 'ਚ ਡੁੱਬੇ ਮਸ਼ਹੂਰ ਸੈਨ ਜੋਸ ਗੈਲੀਅਨ ਦੇ ਖੰਡਰਾਂ ਦੇ ਨੇੜੇ ਲੱਭੇ ਗਏ ਹਨ। ਹੁਣ ਇਨ੍ਹਾਂ ਜਹਾਜ਼ਾਂ 'ਤੇ 17 ਬਿਲੀਅਨ ਡਾਲਰ (1440 ਅਰਬ ਰੁਪਏ) ਦਾ ਸੋਨਾ ਲੱਦੇ ਹੋਣ ਦੀ ਪੁਸ਼ਟੀ ਕੀਤੀ ਗਈ ਹੈ। 62-ਬੰਦੂਕਾਂ ਵਾਲੇ ਸੈਨ ਜੋਸ ਨੂੰ ਅੰਗਰੇਜ਼ਾਂ ਨੇ ਸਾਲ 1708 'ਚ ਡੁਬੋ ਦਿੱਤਾ ਗਿਆ ਸੀ। ਜਾਰੀ ਕੀਤੀ ਫੁਟੇਜ਼ 'ਚ ਜਹਾਜ਼ ਦੇ ਮਲਬੇ 'ਚ ਸੋਨਾ ਅਤੇ ਹੋਰ ਕੀਮਤੀ ਸਾਮਾਨ ਨਜ਼ਰ ਆ ਰਿਹਾ ਹੈ।


62-ਬੰਦੂਕਾਂ ਵਾਲਾ ਸੈਨ ਜੋਸ ਇੱਕ ਤਿੰਨ-ਮਸਤੂਲ ਵਾਲਾ ਗੈਲੀਅਨ ਸੀ ਅਤੇ ਸਾਲ 1708 'ਚ ਸਪੈਨਿਸ਼ ਉੱਤਰਾਧਿਕਾਰੀ ਦੀ ਜੰਗ (1701-1714) ਵਿੱਚ ਅੰਗਰੇਜ਼ਾਂ ਨੇ ਇਸ ਜਹਾਜ਼ ਨਾਲ 600 ਲੋਕਾਂ ਨੂੰ ਡੁਬੋ ਦਿੱਤਾ ਸੀ। ਇਸ ਜਹਾਜ਼ ਨੂੰ ਸਾਲ 2015 'ਚ ਲੱਭਿਆ ਗਿਆ ਸੀ ਅਤੇ ਸੋਨੇ ਤੇ ਕੀਮਤੀ ਸਮਾਨ ਨਾਲ ਲੱਦਿਆ ਹੋਇਆ ਹੈ ਅਤੇ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਮਾਨ ਦੀ ਕੀਮਤ ਅਰਬਾਂ ਡਾਲਰ 'ਚ ਹੈ।
ਸੈਨ ਜੋਸ ਦੇ ਸਮੁੰਦਰੀ ਜਹਾਜ਼ਾਂ ਦੇ ਮਲਬੇ ਨੂੰ 'ਪਵਿੱਤਰ ਕਬਰ' ਕਿਹਾ ਜਾਂਦਾ ਹੈ, ਕਿਉਂਕਿ ਇਹ ਸਮੁੰਦਰ 'ਚ ਗੁਆਚੀਆਂ ਸਭ ਤੋਂ ਕੀਮਤੀ ਚੀਜ਼ਾਂ ਵਿੱਚੋਂ ਇੱਕ ਸਨ।