America Trending Video: ਅਮਰੀਕਾ ਨੇ 4 ਜੁਲਾਈ, 2022 ਨੂੰ ਆਪਣੀ ਆਜ਼ਾਦੀ (Independence) ਦੀ 246ਵੀਂ ਵਰ੍ਹੇਗੰਢ ਮਨਾਈ। ਇਸ ਖਾਸ ਮੌਕੇ 'ਤੇ ਦੇਸ਼ ਭਰ 'ਚ ਖੁਸ਼ੀ ਮਨਾਈ ਗਈ। ਦੇਸ਼ ਦੇ ਹਰ ਹਿੱਸੇ ਵਿੱਚ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਸੀ। ਹਰ ਖੇਤਰ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਮਨਾਇਆ ਗਿਆ। ਪਰੇਡ ਅਤੇ ਆਤਿਸ਼ਬਾਜ਼ੀ ਤੋਂ ਇਲਾਵਾ ਦੇਸ਼ ਭਰ ਵਿੱਚ ਕਈ ਪ੍ਰੋਗਰਾਮ ਹੋਏ।
ਇਸ ਦੇ ਨਾਲ ਹੀ ਆਜ਼ਾਦੀ ਨੂੰ ਮੁੱਖ ਰੱਖਦਿਆਂ ਇਕ ਥਾਂ 'ਤੇ ਅਨੋਖਾ ਪ੍ਰੋਗਰਾਮ ਵੀ ਦੇਖਣ ਨੂੰ ਮਿਲਿਆ। ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਚੀਜ਼ਾਂ ਜਲਦੀ ਖਾਣ ਲਈ ਕਿਹਾ ਗਿਆ। ਇਸ ਕੜੀ 'ਚ ਨਿਊਯਾਰਕ ਸਿਟੀ 'ਚ 10 ਮਿੰਟ 'ਚ ਹਾਵ ਡੌਗ ਨੂੰ ਖਾਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਵਿਅਕਤੀ ਨੇ ਬਣਾਇਆ ਅਨੋਖਾ ਰਿਕਾਰਡ
ਮੀਡੀਆ ਰਿਪੋਰਟਾਂ ਮੁਤਾਬਕ ਇਹ ਮੁਕਾਬਲਾ ਜੋਏ ਚੈਸਟਨਟ (Joey Chestnut) ਨਾਂ ਦੇ ਵਿਅਕਤੀ ਨੇ ਜਿੱਤਿਆ ਹੈ। ਇਸ ਵਿਅਕਤੀ ਨੇ ਉਹ ਕਰ ਦਿਖਾਇਆ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਇਸ ਵਿਅਕਤੀ ਨੇ ਸਿਰਫ 10 ਮਿੰਟਾਂ 'ਚ 63 ਹੌਟਡੌਗ (Hot dog) ਖਾ ਕੇ ਇਕ ਅਨੋਖਾ ਰਿਕਾਰਡ ਬਣਾਇਆ ਹੈ। ਇਹ ਵਿਅਕਤੀ ਹੁਣ ਤਕ 15 ਵਾਰ ਇਹ ਮੁਕਾਬਲਾ ਜਿੱਤ ਚੁੱਕਾ ਹੈ।
ਇਸ ਪ੍ਰੋਗਰਾਮ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜੋਏ ਚੈਸਟਨਟ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਖਾਣ-ਪੀਣ ਦਾ ਅਜਿਹਾ ਰਿਕਾਰਡ ਹਰ ਕਿਸੇ ਲਈ ਅਨੋਖਾ ਲੱਗਦਾ ਹੈ।
ਵਾਇਰਲ ਹੋਈ ਵੀਡੀਓ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਬਾਰਸਟੂਲ ਸਪੋਰਟਸ ਨਾਂ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। 4 ਜੁਲਾਈ ਨੂੰ ਪੋਸਟ ਕੀਤੀ ਗਈ ਇਸ ਵੀਡੀਓ ਨੂੰ ਹੁਣ ਤਕ 90 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ਨੂੰ 67 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ।