Trending News: ਅਸੀਂ ਅਕਸਰ ਕਈ ਸੜਕ ਹਾਦਸਿਆਂ (Road Accident) 'ਚ ਇਨਸਾਨਾਂ ਤੋਂ ਇਲਾਵਾ ਜੰਗਲੀ ਜਾਨਵਰਾਂ (Wild Animal ਨੂੰ ਜ਼ਖ਼ਮੀ ਹੁੰਦੇ ਦੇਖਿਆ ਹੈ। ਕਈ ਵਾਰ ਹਾਦਸਿਆਂ 'ਚ ਤੇਜ਼ ਰਫ਼ਤਾਰ ਵਾਹਨਾਂ ਦੀ ਲਪੇਟ 'ਚ ਆ ਕੇ ਜਾਨਵਰ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ। ਇਸ ਦੇ ਨਾਲ ਹੀ ਦੇਸ਼ 'ਚ ਅਜਿਹੇ ਕਈ ਰਾਸ਼ਟਰੀ ਰਾਜ ਮਾਰਗ (National Highway) ਹਨ, ਜੋ ਜੰਗਲਾਂ 'ਚੋਂ ਗੁਜ਼ਰਦੇ ਹਨ। ਅਜਿਹੇ 'ਚ ਜੰਗਲੀ ਜਾਨਵਰਾਂ ਦੇ ਵਾਹਨਾਂ ਦੀ ਲਪੇਟ 'ਚ ਆਉਣ ਕਾਰਨ ਵੱਡਾ ਹਾਦਸਾ ਹੋ ਜਾਂਦਾ ਹੈ।



ਹਾਲ ਹੀ 'ਚ ਅਜਿਹੀ ਹੀ ਇੱਕ ਘਟਨਾ ਦੇਖਣ ਨੂੰ ਮਿਲੀ, ਜਦੋਂ ਇੱਕ ਚੀਤਾ ਕਾਰ ਦੀ ਲਪੇਟ 'ਚ ਆ ਕੇ ਜ਼ਖ਼ਮੀ ਹੋ ਗਿਆ। ਟੱਕਰ ਲੱਗਣ ਤੋਂ ਬਾਅਦ ਚੀਤਾ ਦੂਰ ਡਿੱਗਣ ਦੀ ਬਜਾਏ ਕਾਰ ਦੇ ਅਗਲੇ ਹਿੱਸੇ 'ਚ ਖ਼ਤਰਨਾਕ ਤਰੀਕੇ ਨਾਲ ਫਸ ਗਿਆ। ਹਾਦਸੇ ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਚ ਚੀਤਾ ਦਰਦ ਨਾਲ ਚੀਕਦਾ ਨਜ਼ਰ ਆ ਰਿਹਾ ਹੈ।
ਆਈਐਫਐਸ ਅਧਿਕਾਰੀ ਸੁਸ਼ਾਂਤ ਨੰਦਾ ਨੇ ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕਰਨ ਤੋਂ ਇਲਾਵਾ ਚੀਤੇ ਬਾਰੇ ਅਪਡੇਟ ਵੀ ਦਿੱਤੀ ਹੈ। ਇਕ ਹੋਰ ਵੀਡੀਓ 'ਚ ਚੀਤਾ ਹਾਦਸੇ 'ਚ ਜ਼ਖ਼ਮੀ ਹੋਣ ਤੋਂ ਬਾਅਦ ਵੀ ਕਾਰ ਦੇ ਬੋਨਟ ਵਾਲੇ ਹਿੱਸੇ ਤੋਂ ਬਾਹਰ ਨਿਕਲਦੇ ਹੀ ਜੰਗਲ 'ਚ ਦੌੜਦਾ ਦਿਖਾਈ ਦੇ ਰਿਹਾ ਹੈ। ਵੀਡੀਓ ਨੂੰ ਦੇਖ ਕੇ ਯੂਜ਼ਰਸ ਨੇ ਦੰਦਾਂ ਹੇਠ ਉਂਗਲਾਂ ਦਬਾ ਲਈਆਂ।



ਫਿਲਹਾਲ ਵਾਇਰਲ ਹੋ ਰਹੀ ਇੱਕ ਵੀਡੀਓ 'ਚ ਚੀਤਾ ਸੜਕ ਹਾਦਸੇ ਤੋਂ ਬਾਅਦ ਕਾਰ ਦੇ ਅਗਲੇ ਹਿੱਸੇ 'ਚ ਫਸਿਆ ਹੋਇਆ ਦਿਖਾਈ ਦੇ ਰਿਹਾ ਹੈ। ਕਾਰ ਚਾਲਕ ਬੜੀ ਸਾਵਧਾਨੀ ਨਾਲ ਚੀਤੇ ਨੂੰ ਬਚਾਉਣ ਲਈ ਆਪਣੀ ਕਾਰ ਨੂੰ ਅੱਗੇ-ਪਿੱਛੇ ਘੁੰਮਾਉਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਚੀਤਾ ਕਾਰ ਦੇ ਅਗਲੇ ਹਿੱਸੇ 'ਚੋਂ ਬਾਹਰ ਨਿਕਲ ਜਾਂਦਾ ਹੈ ਅਤੇ ਬੜੀ ਤੇਜ਼ੀ ਨਾਲ ਜੰਗਲ ਵੱਲ ਭੱਜ ਜਾਂਦਾ ਹੈ।



ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ (Social Media) 'ਤੇ 35 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਇੱਕ ਯੂਜਰ ਨੇ ਗੁੱਸੇ 'ਚ ਲਿਖਿਆ ਹੈ ਕਿ ਵਾਈਲਡ ਲਾਈਫ਼ ਕੋਰੀਡੋਰ ਅਤੇ ਸੈਂਚੂਰੀ ਵਿੱਚੋਂ ਲੰਘਣ ਵਾਲੀਆਂ ਸੜਕਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।