Trending News: ਭਿਆਨਕ ਜਾਨਵਰਾਂ ਦੇ ਡਰਾਉਣੇ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੁੰਦੇ ਵੇਖੇ ਜਾਂਦੇ ਹਨ। ਮਗਰਮੱਛ ਤੇ ਅਜਗਰ ਦੋ ਭਿਆਨਕ ਜੰਗਲੀ ਜਾਨਵਰ ਹਨ ਜੋ ਆਪਣੇ ਸ਼ਿਕਾਰ ਨੂੰ ਜ਼ਿੰਦਾ ਨਿਗਲਣ ਲਈ ਜਾਣੇ ਜਾਂਦੇ ਹਨ। ਦੂਜੇ ਪਾਸੇ ਜੇਕਰ ਇਹ ਦੋਵੇਂ ਜੀਵ ਜੰਗਲ ਦੇ ਦੰਗਲ ਵਿੱਚ ਆਹਮੋ-ਸਾਹਮਣੇ ਆ ਜਾਣ ਤਾਂ ਇਨ੍ਹਾਂ ਦੀ ਲੜਾਈ ਬਹੁਤ ਖ਼ਤਰਨਾਕ ਹੋ ਜਾਂਦੀ ਹੈ।

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਕ ਵੀਡੀਓ 'ਚ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ, ਜਿਸ 'ਚ ਅਸੀਂ ਇਕ ਭਿਆਨਕ ਮਗਰਮੱਛ ਨੂੰ ਇਕ ਵਿਸ਼ਾਲ ਅਜਗਰ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਦੇਖ ਸਕਦੇ ਹਾਂ। ਮਗਰਮੱਛ ਦਾ ਜਬਾੜਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਜਬਾੜਾ ਹੈ, ਜੋ ਕਿਸੇ ਵੀ ਜਾਨਵਰ ਨੂੰ ਇੱਕੋ ਝਟਕੇ ਵਿੱਚ ਦੋ ਟੁਕੜਿਆਂ ਵਿੱਚ ਵੱਖ ਕਰ ਸਕਦਾ ਹੈ।


 





ਮਗਰਮੱਛ ਆਪਣੇ ਜਬਾੜੇ 'ਚ ਅਜਗਰ ਨੂੰ ਚਬਾਉਣ ਲਈ ਪੂਰਾ ਜ਼ੋਰ ਲਗਾ ਰਿਹਾ ਹੈ, ਜਿਸ ਦੌਰਾਨ ਅਜਗਰ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਅਜਗਰ ਆਪਣੇ ਆਪ ਨੂੰ ਬਚਾਉਣ ਲਈ ਮਗਰਮੱਛ ਨੂੰ ਲਪੇਟ ਲੈਂਦਾ ਹੈ।

ਅਜਗਰ ਤੇ ਮਗਰਮੱਛ ਵਿਚਕਾਰ ਭਿਆਨਕ ਲੜਾਈ ਦੇ ਦੌਰਾਨ ਮਗਰਮੱਛ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਹ ਅਜਗਰ ਨੂੰ ਆਸਾਨੀ ਨਾਲ ਆਪਣਾ ਸ਼ਿਕਾਰ ਨਹੀਂ ਬਣਾ ਸਕੇਗਾ, ਅਜਿਹੀ ਸਥਿਤੀ ਵਿੱਚ ਉਹ ਆਪਣੇ ਸ਼ਿਕਾਰ ਦੀ ਯੋਜਨਾ ਨੂੰ ਛੱਡ ਦਿੰਦਾ ਹੈ ਤੇ ਉਸ ਨੂੰ ਆਪਣੇ ਜਬਾੜੇ ਤੋਂ ਮੁਕਤ ਕਰ ਦਿੰਦਾ ਹੈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੇ ਦਿਲਾਂ ਨੂੰ ਹਿਲਾ ਕੇ ਰੱਖ ਰਹੀ ਹੈ। ਜਿਸ ਕਾਰਨ ਇਸ ਨੂੰ ਤੇਜ਼ੀ ਨਾਲ ਸਾਂਝਾ ਕੀਤਾ ਜਾ ਰਿਹਾ ਹੈ।