Elephant Video: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ (Social Media) 'ਤੇ ਹਾਥੀਆਂ (Elephants) ਦੇ ਇੱਕ ਸਮੂਹ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਇੰਟਰਨੈੱਟ 'ਤੇ ਲੋਕਾਂ 'ਚ ਦਹਿਸ਼ਤ ਫੈਲ ਗਈ ਹੈ। ਵੀਡੀਓ ਹੈਰਾਨ ਕਰਨ ਦੇ ਨਾਲ-ਨਾਲ ਡਰਾਉਣ ਵਾਲੀ ਵੀ ਹੈ। ਹਾਥੀਆਂ ਦਾ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ ਹੈ। ਵੀਡੀਓ 'ਚ ਕੁਝ ਹਾਥੀ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ ਅਤੇ ਸੜਕ ਦੇ ਵਿਚਕਾਰ ਇੱਕ ਕਾਰ ਚਾਲਕ 'ਤੇ ਹਮਲਾ ਕਰ ਦਿੰਦੇ ਹਨ।
ਅਕਸਰ ਹਾਥੀਆਂ ਦੇ ਜੰਗਲ 'ਚੋਂ ਮਸਤੀ ਕਰਨ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਇੱਥੇ ਦਾ ਨਜ਼ਾਰਾ ਕੁਝ ਹੋਰ ਹੀ ਦਿਖਾਈ ਦੇ ਰਿਹਾ ਹੈ। ਭਾਵੇਂ ਹਾਥੀਆਂ ਨੂੰ ਕਾਫੀ ਸਮਾਜਿਕ ਮੰਨਿਆ ਜਾਂਦਾ ਹੈ, ਉਹ ਇਨਸਾਨਾਂ ਦੇ ਨਾਲ ਆਰਾਮ ਨਾਲ ਰਹਿ ਸਕਦੇ ਹਨ ਅਤੇ ਰਹਿੰਦੇ ਵੀ ਹਨ। ਪਰ ਅਸਲ 'ਚ ਉਹ ਜੰਗਲੀ ਜਾਨਵਰ ਹਨ, ਅਜਿਹੇ 'ਚ ਜੇਕਰ ਕੋਈ ਉਨ੍ਹਾਂ ਨੂੰ ਤੰਗ ਕਰਦਾ ਹੈ ਤਾਂ ਫੇਰ ਉਸ ਨੂੰ ਉਨ੍ਹਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਥੀਆਂ ਦਾ ਝੁੰਡ ਗੁੱਸੇ 'ਚ ਆ ਕੇ ਹੰਗਾਮਾ ਕਰ ਰਿਹਾ ਹੈ। ਦਰਅਸਲ, ਕੁਝ ਵਾਹਨ ਸੜਕ 'ਤੇ ਖੜ੍ਹੇ ਹਨ। ਇਸ ਦੌਰਾਨ ਹਾਥੀਆਂ ਦਾ ਝੁੰਡ ਜੰਗਲ 'ਚੋਂ ਬਾਹਰ ਆਉਂਦਾ ਹੈ ਅਤੇ ਸੜਕ 'ਤੇ ਕਾਫੀ ਵਾਹਨਾਂ ਨੂੰ ਦੇਖ ਕੇ ਉਨ੍ਹਾਂ ਦਾ ਪਾਰਾ ਚੜ੍ਹ ਜਾਂਦਾ ਹੈ, ਜਿਸ ਤੋਂ ਬਾਅਦ ਉਹ ਕਾਰ ਦੇ ਸਾਹਮਣੇ ਖੜ੍ਹੇ ਵਿਅਕਤੀ 'ਤੇ ਹਮਲਾ ਕਰ ਕੇ ਭੰਨਤੋੜ ਸ਼ੁਰੂ ਕਰ ਦਿੰਦੇ ਹਨ।
ਜਿਵੇਂ ਹੀ ਹਾਥੀਆਂ ਨੇ ਹਮਲਾ ਕੀਤਾ, ਇੱਕ ਵਿਅਕਤੀ ਕਾਰ 'ਚੋਂ ਬਾਹਰ ਭੱਜਦਾ ਵੀ ਨਜ਼ਰ ਆ ਰਿਹਾ ਹੈ, ਜਦਕਿ ਡਰਾਈਵਰ ਸਮੇਤ ਕੁਝ ਲੋਕ ਕਾਰ ਦੇ ਅੰਦਰ ਬੈਠੇ ਹਨ। ਖੁਸ਼ਕਿਸਮਤੀ ਇਹ ਰਹੀ ਹੈ ਕਿ ਹਾਥੀਆਂ ਨੇ ਜ਼ਿਆਦਾ ਹੰਗਾਮਾ ਨਹੀਂ ਕੀਤਾ ਅਤੇ ਕਾਰ ਚਾਲਕ ਨੂੰ ਉੱਥੋਂ ਭੱਜਣ ਦਾ ਮੌਕਾ ਮਿਲ ਜਾਂਦਾ ਹੈ। ਨਹੀਂ ਤਾਂ ਜਿਸ ਤਰ੍ਹਾਂ ਹਾਥੀ ਗੁੱਸੇ ਵਿਚ ਸਨ, ਉਨ੍ਹਾਂ ਦਾ ਗੁੱਸਾ ਸਹਿਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਸੀ।
IAS ਨੇ ਸਾਂਝਾ ਕੀਤਾ ਵੀਡੀਓ
ਦੱਸ ਦੇਈਏ ਕਿ ਇਹ ਵੀਡੀਓ ਕਰਨਾਟਕ ਦੇ ਹਸਨੂਰ ਦਾ ਦੱਸਿਆ ਜਾ ਰਿਹਾ ਹੈ। ਆਈਏਐਸ ਅਧਿਕਾਰੀ ਸੁਪ੍ਰੀਆ ਸਾਹੂ (IAS Supriya Sahu) ਨੇ ਇਸ ਵੀਡੀਓ ਨੂੰ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਸਿਰਫ਼ 30 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 23 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜੇ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਚੁੱਕੇ ਹਨ।