Trending: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫ਼ਾਰਮ ਹੈ, ਜਿੱਥੇ ਕਈ ਤਰ੍ਹਾਂ ਦੀਆਂ ਵਿਲੱਖਣ ਕਲਾਕਾਰੀ ਦੇਖਣ ਨੂੰ ਮਿਲਦੀ ਹੈ। ਇੰਟਰਨੈੱਟ ਦੇ ਆਉਣ ਤੋਂ ਬਾਅਦ ਇਸ ਨੇ ਦੁਨੀਆਂ ਭਰ 'ਚ ਲੁਕੇ ਹੋਏ ਕਲਾਕਾਰਾਂ ਨੂੰ ਇੱਕ ਪਲੇਟਫ਼ਾਰਮ ਪ੍ਰਦਾਨ ਕੀਤਾ ਹੈ, ਜਿਸ ਰਾਹੀਂ ਲੋਕ ਆਪਣੀ ਲੁਕੀ ਹੋਈ ਕਲਾਕਾਰੀ ਨੂੰ ਪੇਸ਼ ਕਰ ਸਕਦੇ ਹਨ।


ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਵਾਇਰਲ ਵੀਡੀਓ 'ਚ ਇਕ ਵਿਅਕਤੀ ਆਪਣੇ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਮੋੜਦਾ ਅਤੇ ਝੁਕਾਉਂਦਾ ਨਜ਼ਰ ਆ ਰਿਹਾ ਹੈ, ਜੋ ਕਿ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ।


ਵੀਡੀਓ 'ਚ ਦਿਖਾਏ ਗਏ ਨੌਜਵਾਨ ਦਾ ਨਾਂਅ ਸਿਮ ਹੈਦਰ ਹੈ, ਜਿਸ ਨੂੰ ਕਸ਼ਮੀਰ ਦਾ 'ਰਬੜ ਬੁਆਏ' (Rubber Boy) ਵੀ ਕਿਹਾ ਜਾਂਦਾ ਹੈ, ਕਿਉਂਕਿ ਉਹ ਆਪਣੇ ਸਰੀਰ ਨੂੰ ਰਬੜ ਵਾਂਗ ਮੋੜ ਸਕਦਾ ਹੈ। ਸਿਮ ਦਾ ਸੁਪਨਾ ਇਸ ਹੁਨਰ ਨੂੰ ਇੰਡੀਆਜ਼ ਗੌਟ ਟੈਲੇਂਟ (India's Got Talent) ਦੇ ਮੰਚ 'ਤੇ ਲਿਜਾਣ ਦਾ ਹੈ। ਕਸ਼ਮੀਰ ਦਾ ਇਹ ਰਬੜ ਬੁਆਏ ਸਾਲ 2010 ਤੋਂ ਅਭਿਆਸ ਕਰ ਰਿਹਾ ਹੈ।


ਦੇਖੋ ਵੀਡੀਓ :



ਸਿਮ ਦਾ ਇਹ ਅਜੀਬੋ-ਗਰੀਬ ਵੀਡੀਓ ਜਦੋਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਉਦੋਂ ਤੋਂ ਉਹ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਸ ਦੇ ਅਜਿਹੇ ਹੁਨਰ ਨੂੰ ਦੇਖ ਕੇ ਲੋਕ (Netizens) ਹੈਰਾਨ ਹਨ। ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਆਪਣੇ ਸਰੀਰ ਦੇ ਅੰਗਾਂ ਨੂੰ ਜਿੱਥੋਂ ਚਾਹੁੰਦਾ ਹੈ ਮੋੜ ਲੈਂਦਾ ਹੈ। ਕਦੇ ਉਹ ਆਪਣਾ ਸਿਰ ਗਰਦਨ ਵੱਲ ਮੋੜ ਰਿਹਾ ਹੁੰਦਾ ਹੈ ਅਤੇ ਕਦੇ ਉਹ ਆਪਣੀ ਮਰਜ਼ੀ ਨਾਲ ਆਪਣੀਆਂ ਉਂਗਲਾਂ ਹਿਲਾ ਰਿਹਾ ਹੁੰਦਾ ਹੈ।
ਨੇਟੀਜ਼ਨਸ ਨੂੰ ਬਹੁਤ ਪਸੰਦ ਆਇਆ ਵੀਡੀਓ
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ ਅਤੇ ਨੇਟੀਜ਼ਨਸ (Netizens) ਇਹ ਦੇਖ ਕੇ ਹੈਰਾਨ ਹਨ ਕਿ ਕਿਵੇਂ ਇਕ ਵਿਅਕਤੀ ਵੱਖ-ਵੱਖ ਤਰੀਕਿਆਂ ਨਾਲ ਆਪਣੇ ਅੰਗਾਂ ਨੂੰ ਮਰੋੜਦਾ ਹੈ।