Dog Paragliding Video: ਕੁੱਤਿਆਂ ਦਾ ਇਨਸਾਨਾਂ ਨਾਲ ਪਿਆਰਾ ਰਿਸ਼ਤਾ ਹੁੰਦਾ ਹੈ। ਇਹੀ ਕਾਰਨ ਹੈ ਕਿ ਮਨੁੱਖ ਹੋਰ ਜਾਨਵਰਾਂ ਦੇ ਮੁਕਾਬਲੇ ਕੁੱਤੇ ਰੱਖਣ 'ਚ ਜ਼ਿਆਦਾ ਦਿਲਚਸਪੀ ਦਿਖਾਉਂਦੇ ਹਨ। ਬਹੁਤ ਸਾਰੇ ਲੋਕ ਆਪਣੇ ਕੁੱਤੇ ਨੂੰ ਇੰਨਾ ਪਿਆਰ ਕਰਦੇ ਹਨ ਕਿ ਉਹ ਉਨ੍ਹਾਂ ਲਈ ਵੱਖਰੇ ਕਮਰੇ, ਬਿਸਤਰੇ ਅਤੇ ਸਭ ਕੁਝ ਬਣਵਾਉਂਦੇ ਹਨ। ਕੁੱਤੇ ਨਾਲ ਪਿਆਰ ਦਿਖਾਉਣ ਵਾਲੀ ਇਕ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਲੋਕ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਇਸ ਵੀਡੀਓ 'ਤੇ ਖੂਬ ਕੁਮੈਂਟ ਵੀ ਕਰ ਰਹੇ ਹਨ। ਜੇਕਰ ਤੁਸੀਂ ਵੀ ਕੁੱਤਿਆਂ ਨੂੰ ਪਿਆਰ ਕਰਦੇ ਹੋ ਅਤੇ ਕੁੱਤੇ ਨੂੰ ਕੁਝ ਅਨੋਖਾ ਕਰਦੇ ਦੇਖਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਵੀ ਇਹ ਵੀਡੀਓ ਬਹੁਤ ਪਸੰਦ ਆਵੇਗੀ।
ਕੁੱਤਾ ਨੇ ਕੀਤੀ ਪੈਰਾਗਲਾਈਡਿੰਗ
ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋ ਰਹੀ ਇਹ ਵੀਡੀਓ ਹੁਣ ਤੱਕ ਹਜ਼ਾਰਾਂ ਲੋਕਾਂ ਦਾ ਦਿਲ ਜਿੱਤ ਚੁੱਕੀ ਹੈ। ਆਓ ਤੁਹਾਨੂੰ ਵੀਡੀਓ ਬਾਰੇ ਵਿਸਥਾਰ 'ਚ ਦੱਸਦੇ ਹਾਂ। ਦਰਅਸਲ ਇੰਸਟਾਗ੍ਰਾਮ (Instagram) 'ਤੇ nature.clips_ ਨਾਮ ਦੇ ਅਕਾਊਂਟ ਤੋਂ ਇੱਕ ਵੀਡੀਓ ਪੋਸਟ ਕੀਤੀ ਗਈ ਹੈ। ਵੀਡੀਓ 'ਚ ਇਕ ਵਿਅਕਤੀ ਆਪਣੇ ਕੁੱਤੇ ਨਾਲ ਪੈਰਾਗਲਾਈਡਿੰਗ (Patagliding) ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਕੁੱਤਾ ਬਿਲਕੁਲ ਸ਼ਾਂਤ ਹੈ ਅਤੇ ਇਸ ਨਜ਼ਾਰੇ ਦਾ ਕਾਫ਼ੀ ਆਨੰਦ ਲੈ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਕੁੱਤੇ ਦੇ ਪੈਰਾਗਲਾਈਡਿੰਗ ਦੀ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਕੁੱਤੇ ਨੂੰ ਐਡਵੈਂਚਰ ਸਪੋਰਟਸ ਕਰਦੇ ਦੇਖ ਹਰ ਕੋਈ ਹੈਰਾਨ ਹੈ। ਜੋ ਵੀ ਇਸ ਵੀਡੀਓ ਨੂੰ ਦੇਖਦਾ ਹੈ ਉਹ ਕੁੱਤੇ ਦੀ ਤਰੀਫ਼ ਕੀਤੇ ਬਗੈਰ ਨਹੀਂ ਰਹਿ ਸਕਦਾ।
ਵਾਇਰਲ ਵੀਡੀਓ
ਦੱਸ ਦੇਈਏ ਕਿ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ nature.clips_ ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 43 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ - "ਲੱਗਦਾ ਹੈ ਕੁੱਤਾ ਕਾਫੀ ਮਜ਼ਾ ਲੈ ਰਿਹਾ ਹੈ।" ਇਸ ਦੇ ਨਾਲ ਹੀ ਇਕ ਯੂਜ਼ਰ ਨੇ ਕਿਹਾ, "ਸੁਪਰ ਕਿਊਟ।"