Sky Lightning Video Viral: ਇੰਟਰਨੈੱਟ 'ਤੇ ਕਦੋਂ ਕੀ ਦੇਖਣਾ ਨੂੰ ਮਿਲ ਜਾਵੇ, ਇਹ ਅੰਦਾਜ਼ਾ ਲਗਾਉਣਾ ਔਖਾ ਹੈ। ਕਈ ਵਾਰ ਇੱਥੇ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ, ਜੋ ਦਿਲ ਨੂੰ ਛੂਹ ਜਾਂਦੀਆਂ ਹਨ, ਕਈ ਵਾਰ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਡਰ ਦੇ ਮਾਰੇ ਦੰਦਾਂ ਹੇਠ ਉਂਗਲਾਂ ਦਬਾ ਲੈਂਦੇ ਹਨ। ਹਾਲ ਹੀ 'ਚ ਇੱਕ ਅਜਿਹੀ ਹੀ ਖੌਫਨਾਕ ਅਤੇ ਡਰਾਉਣੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ 'ਚ ਅਸਮਾਨੀ ਬਿਜਲੀ ਇੱਕੋ ਸਮੇਂ 'ਤੇ ਇੱਕੋ ਥਾਂ 'ਤੇ ਕਈ ਵਾਰ ਡਿੱਗਦੀ ਨਜ਼ਰ ਆ ਰਹੀ ਹੈ।


ਬਰਸਾਤ ਦੇ ਮੌਸਮ 'ਚ ਤੁਸੀਂ ਕਿਸੇ ਨਾ ਕਿਸੇ ਸਮੇਂ ਬਿਜਲੀ ਡਿੱਗਦੀ ਜ਼ਰੂਰ ਦੇਖੀ ਹੋਵੇਗੀ ਪਰ ਇਨ੍ਹੀਂ ਦਿਨੀਂ ਵਾਇਰਲ ਹੋ ਰਹੀ ਇਸ ਵੀਡੀਓ 'ਚ ਇੱਕ ਹੀ ਜਗ੍ਹਾ 'ਤੇ ਕਈ ਵਾਰ ਆਸਮਾਨੀ ਬਿਜਲੀ ਡਿੱਗਦੀ ਨਜ਼ਰ ਆ ਰਹੀ ਹੈ। ਹਾਲਾਂਕਿ ਹਰ ਰੋਜ਼ ਇੰਟਰਨੈੱਟ 'ਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਪਰ ਅਜਿਹੀ ਡਰਾਉਣੀ ਵੀਡੀਓ ਤੁਸੀਂ ਪਹਿਲਾਂ ਸ਼ਾਇਦ ਹੀ ਦੇਖੀ ਹੋਵੇਗੀ। ਇਸ ਤਰ੍ਹਾਂ ਬਿਜਲੀ ਡਿੱਗਣ ਨੂੰ ਦੇਖਣਾ ਸੱਚਮੁੱਚ ਡਰਾਉਣਾ ਹੈ। ਕੁਦਰਤ ਦਾ ਇਹ ਅਦਭੁਤ ਨਜ਼ਾਰਾ ਦੇਖ ਕੇ ਸੋਸ਼ਲ ਮੀਡੀਆ 'ਤੇ ਹਰ ਕੋਈ ਡਰ ਦੇ ਆਲਮ 'ਚ ਹੈ।



ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਤ ਦੇ ਸਮੇਂ ਇੱਕ ਰਿਹਾਇਸ਼ੀ ਇਲਾਕੇ 'ਚ ਅਚਾਨਕ ਬਿਜਲੀ ਡਿੱਗਣੀ ਸ਼ੁਰੂ ਹੋ ਗਈ। ਬਿਜਲੀ ਦੀ ਇਸ ਵੀਡੀਓ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਬਿਜਲੀ ਡਿੱਗਦੇ ਹੀ ਦਰੱਖਤ ਦਾ ਰੂਪ ਲੈ ਲੈਂਦੀ ਹੈ ਅਤੇ ਹੌਲੀ-ਹੌਲੀ ਵੱਡੀ ਹੋ ਜਾਂਦੀ ਹੈ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਬਿਜਲੀ ਇੱਕੋ ਸਮੇਂ 'ਤੇ ਕਈ ਵਾਰ ਡਿੱਗਦੀ ਹੈ।


ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਵਰਲਡਜ਼ ਅਮੇਜ਼ਿੰਗ ਥਿੰਗਜ਼ ਨਾਂ ਦੇ ਅਕਾਊਂਟ ਨਾਲ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਲੋਕ ਕਾਫੀ ਦੇਖ ਅਤੇ ਸ਼ੇਅਰ ਕਰ ਰਹੇ ਹਨ। ਇਸ ਖੌਫਨਾਕ ਵੀਡੀਓ ਨੂੰ ਹੁਣ ਤੱਕ 1.20 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 6,400 ਤੋਂ ਵੱਧ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ।