Social Media: ਭਾਰਤ ਦੀ ਅੱਧੀ ਤੋਂ ਵੱਧ ਆਬਾਦੀ ਰੇਲ ਰਾਹੀਂ ਸਫ਼ਰ ਕਰਨਾ ਪਸੰਦ ਕਰਦੀ ਹੈ। ਇਸ ਦੌਰਾਨ ਯਾਤਰੀਆਂ ਦਾ ਸਮਾਂ ਖਿੜਕੀ ਤੋਂ ਖੂਬਸੂਰਤ ਨਜ਼ਾਰਿਆਂ ਅਤੇ ਆਲੇ-ਦੁਆਲੇ ਬੈਠੇ ਅਣਪਛਾਤੇ ਲੋਕਾਂ ਨਾਲ ਗੱਲਾਂ ਕਰਦੇ ਹੋਏ ਲੰਘ ਜਾਂਦਾ ਹੈ। ਇਸ ਦੌਰਾਨ ਖਾਣ-ਪੀਣ ਨਾਲ ਸਫਰ ਹੋਰ ਵੀ ਯਾਦਗਾਰੀ ਹੋ ਜਾਂਦਾ ਹੈ ਪਰ ਕਈ ਵਾਰ ਗੱਡੀਆਂ 'ਚ ਖਾਣਾ ਵੇਚਣ ਵਾਲੇ ਵਿਕਰੇਤਾ ਸਫਾਈ ਦਾ ਧਿਆਨ ਨਹੀਂ ਰੱਖਦੇ। ਸੋਸ਼ਲ ਮੀਡੀਆ 'ਤੇ ਹਰ ਰੋਜ਼ ਅਜਿਹੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇੱਕ ਵਿਕਰੇਤਾ ਨੂੰ ਇੱਕ ਯਾਤਰੀ ਨੇ ਪਾਣੀ ਗਰਮ ਕਰਨ ਵਾਲੀ ਗੰਦੀ ਰਾਡ ਨਾਲ ਚਾਹ ਗਰਮ ਕਰਦੇ ਹੋਏ ਫੜ ਲਿਆ, ਜਿਸ ਦੀ ਵੀਡੀਓ ਹੁਣ ਇੰਟਰਨੈੱਟ 'ਤੇ ਹਵਾ ਵਾਂਗ ਵਾਇਰਲ ਹੋ ਰਹੀ ਹੈ।



ਇਹ ਹੈਰਾਨ ਕਰਨ ਵਾਲਾ ਵੀਡੀਓ ਹੈਦਰਾਬਾਦ ਅਤੇ ਤਿਰੂਵਨੰਤਪੁਰਮ ਦੇ ਵਿਚਕਾਰ ਚੱਲ ਰਹੀ ਸਾਬਰੀ ਐਕਸਪ੍ਰੈਸ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਇੱਕ ਚਾਹ ਵਿਕਰੇਤਾ ਨੂੰ ਪਾਣੀ ਗਰਮ ਕਰਨ ਵਾਲੀ ਰਾਡ ਨਾਲ ਚਾਹ ਗਰਮ ਕਰਦੇ ਰੰਗੇ ਹੱਥੀਂ ਫੜਿਆ ਗਿਆ। ਵੀਡੀਓ 'ਚ ਇੱਕ ਯਾਤਰੀ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਇਹ ਰਾਡ ਬਹੁਤ ਖਰਾਬ ਹੈ, ਜਿਸ ਕਾਰਨ ਟਰੇਨ 'ਚ ਚਾਹ ਗਰਮ ਕਰਕੇ ਵੇਚੀ ਜਾ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਚਾਹ ਵਿਕਰੇਤਾ ਨੂੰ ਟਰੇਨ 'ਚ ਚਾਹ ਦੇ ਡੱਬੇ 'ਚ ਪਾਣੀ ਗਰਮ ਕਰਨ ਵਾਲੀ ਰਾਡ ਪਾ ਕੇ ਚਾਹ ਗਰਮ ਕਰਦੇ ਦੇਖਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: Trending: ਸਰੋਗੇਸੀ ਦੀ ਮਦਦ ਨਾਲ ਦਾਦੀ ਨੇ ਆਪਣੀ ਹੀ ਪੋਤੀ ਨੂੰ ਦਿੱਤਾ ਜਨਮ


ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ @cruise_x_vk ਨਾਂ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ। ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਗੁੱਸੇ 'ਚ ਹਨ ਅਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਇਹ ਲੋਕ ਸਿਰਫ਼ ਲਾਚਾਰੀ ਦਾ ਫਾਇਦਾ ਉਠਾਉਂਦੇ ਹਨ। ਇਹ ਕਦੇ ਨਹੀਂ ਬਦਲ ਸਕਦੇ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਮੈਂ ਟਰੇਨ 'ਚ ਭੋਜਨ ਪਾਰਸਲ ਕਰਦੇ ਦੇਖਿਆ, ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਕਦੇ ਵੀ ਟਰੇਨ 'ਚੋਂ ਕੁਝ ਨਹੀਂ ਖਾਵਾਂਗਾ।'