Trending News: ਸੋਸ਼ਲ ਮੀਡੀਆ (Social Media) 'ਤੇ ਅਕਸਰ ਜੰਗਲੀ ਜਾਨਵਰਾਂ (Wild Animal) ਦੇ ਕਈ ਹੈਰਾਨ ਕਰਨ ਵਾਲੇ ਵੀਡੀਓ ਸਾਹਮਣੇ ਆਉਂਦੇ ਹਨ। ਉਨ੍ਹਾਂ ਦਾ ਵੱਖਰਾ ਰੂਪ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਜਿੱਥੇ ਖਤਰਨਾਕ ਜੰਗਲੀ ਜਾਨਵਰ ਆਪਣੇ ਸ਼ਿਕਾਰ ਦੇ ਤਰੀਕਿਆਂ ਨਾਲ ਸਾਰਿਆਂ ਦੇ ਹੋਸ਼ ਉਡਾਉਂਦੇ ਨਜ਼ਰ ਆਉਂਦੇ ਹਨ, ਉੱਥੇ ਹੀ ਕੁਝ ਹੋਰ ਸ਼ਾਂਤ ਨਜ਼ਰ ਆਉਣ ਵਾਲੇ ਜਾਨਵਰਾਂ ਨੇ ਆਪਣਾ ਢਿੱਡ ਭਰਨ ਦਾ ਵੱਖਰਾ ਹੀ ਤਰੀਕਾ ਅਪਣਾ ਲਿਆ ਹੈ।
ਹਾਲ ਹੀ ਦੇ ਦਿਨਾਂ 'ਚ ਤੇਜ਼ੀ ਨਾਲ ਵੱਧ ਰਹੀ ਆਬਾਦੀ ਕਾਰਨ ਜੰਗਲਾਂ ਦਾ ਰਕਬਾ ਕਾਫੀ ਸੁੰਗੜ ਗਿਆ ਹੈ। ਕਈ ਥਾਵਾਂ 'ਤੇ ਜੰਗਲਾਂ ਦੇ ਵਿਚਕਾਰ ਤੋਂ ਵੱਡੇ ਕੌਮੀ ਮਾਰਗ ਬਣਾਏ ਗਏ ਹਨ। ਉੱਥੇ ਹੀ ਜੰਗਲਾਂ 'ਚੋਂ ਲੰਘਦੇ ਸਮੇਂ ਆਮ ਲੋਕਾਂ ਨੂੰ ਜੰਗਲੀ ਜਾਨਵਰਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ।
ਹਾਥੀ ਨੇ ਰੋਕ ਦਿੱਤੀਆਂ ਗੱਡੀਆਂ
ਆਕਾਰ 'ਚ ਛੋਟੇ ਜਾਨਵਰ ਵਾਹਨਾਂ ਨੂੰ ਦੇਖ ਕੇ ਭੱਜ ਜਾਂਦੇ ਹਨ, ਪਰ ਜਦੋਂ ਵੱਡੇ ਹਾਥੀ ਦੀ ਗੱਲ ਆਉਂਦੀ ਹੈ ਤਾਂ ਵੱਡੇ ਤੋਂ ਵੱਡਾ ਵੀ ਉਨ੍ਹਾਂ ਸਾਹਮਣੇ ਲੰਘਣ ਤੋਂ ਕਤਰਾਉਂਦਾ ਹੈ। ਅਜਿਹਾ ਹੀ ਇੱਕ ਨਜ਼ਾਰਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਿਹਾ ਹੈ। ਜਿਸ 'ਚ ਇੱਕ ਹਾਥੀ ਜੰਗਲ ਦੇ ਵਿਚਕਾਰ ਸੜਕ 'ਤੇ ਵਾਹਨਾਂ ਨੂੰ ਰੋਕਦਾ ਅਤੇ ਆਪਣਾ ਢਿੱਡ ਭਰਨ ਲਈ ਉਨ੍ਹਾਂ 'ਚ ਰੱਖੇ ਸਮਾਨ ਨੂੰ ਲੁੱਟਦਾ ਨਜ਼ਰ ਆ ਰਿਹਾ ਹੈ।
ਵਾਹਨਾਂ 'ਚ ਖਾਣ-ਪੀਣ ਦੀਆਂ ਵਸਤੂਆਂ ਲੱਭਦਾ ਨਜ਼ਰ ਆਇਆ ਹਾਥੀ
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਆਈਐਫਐਸ ਅਧਿਕਾਰੀ ਸੁਸ਼ਾਂਤ ਨੰਦਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇੱਕ ਹਾਥੀ ਸੜਕ ਦੇ ਵਿਚਕਾਰ ਖੜ੍ਹਾ ਇੱਕ ਵਾਹਨ ਦੇ ਪਿੱਛੇ ਰੱਖੇ ਸਮਾਨ ਦੀ ਜਾਂਚ ਕਰਦਾ ਦਿਖਾਈ ਦਿੰਦਾ ਹੈ। ਜਦੋਂ ਉਸ ਨੂੰ ਖਾਣ-ਪੀਣ ਦਾ ਕੋਈ ਸਮਾਨ ਨਹੀਂ ਮਿਲਦਾ ਤਾਂ ਉਹ ਕਿਸੇ ਹੋਰ ਵਾਹਨ ਵੱਲ ਮੁੜਦਾ ਨਜ਼ਰ ਆਉਂਦਾ ਹੈ।
ਵੀਡੀਓ 'ਚ ਅੱਗੇ ਦੇਖਿਆ ਜਾ ਸਕਦਾ ਹੈ ਕਿ ਹਾਥੀ (Elephant) ਅੱਗੇ ਜਾ ਕੇ ਦੂਜੇ ਵਾਹਨ ਦੇ ਪਿੱਛੇ ਰੱਖੇ ਸਮਾਨ ਦੀ ਜਾਂਚ ਕਰਦਾ ਹੈ। ਇਸ ਦੌਰਾਨ ਉਹ ਗੱਡੀ ਚਾਲਕ ਦਾ ਕਾਫ਼ੀ ਨੁਕਸਾਨ ਕਰਦਾ ਨਜ਼ਰ ਆਉਂਦਾ ਹੈ।