Viral Video: ਅਜੋਕੇ ਸਮੇਂ 'ਚ ਸੋਸ਼ਲ ਮੀਡੀਆ 'ਤੇ ਵੀਲੌਗਿੰਗ ਦਾ ਕ੍ਰੇਜ਼ ਤੇਜ਼ੀ ਨਾਲ ਵਧਿਆ ਹੈ। ਇਸ ਦੌਰਾਨ ਕਈ ਅਜਿਹੇ Vloggers ਸਾਹਮਣੇ ਆਏ ਹਨ ਜੋ ਆਪਣੇ ਪਾਲਤੂ ਜਾਨਵਰਾਂ ਨਾਲ ਲੰਬੀ ਯਾਤਰਾ 'ਤੇ ਜਾਂਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ 'ਚ ਇੱਕ ਵਲੌਗਰ ਆਪਣੇ ਪਾਲਤੂ ਕੁੱਤੇ ਨੂੰ ਕੇਦਾਰਨਾਥ ਮੰਦਰ 'ਚ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖ ਕੇ ਕਈ ਲੋਕ ਗੁੱਸੇ 'ਚ ਆ ਗਏ ਤੇ ਹੁਣ ਬਦਰੀ-ਕੇਦਾਰ ਮੰਦਰ ਕਮੇਟੀ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਖਿਲਾਫ ਐਫਆਈਆਰ ਦਰਜ ਕਰਵਾਈ ਹੈ।
 
ਕੁੱਤੇ ਨੂੰ ਕੇਦਾਰਨਾਥ ਮੰਦਰ ਲੈ ਕੇ ਜਾਣ ਵਾਲੇ ਵਲੌਗਰ ਦਾ ਨਾਂ ਰੋਹਨ ਤਿਆਗੀ ਦੱਸਿਆ ਜਾ ਰਿਹਾ ਹੈ। ਰੋਹਨ ਨੇ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ (Pushkar Singh Dhami) ਨੂੰ ਪੱਤਰ ਲਿਖ ਕੇ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਲਿੱਪ ਵਾਇਰਲ ਹੋਣ ਕਾਰਨ ਰੋਹਨ ਖਿਲਾਫ ਯੂਜ਼ਰਸ 'ਚ ਗੁੱਸਾ ਹੈ, ਜਦਕਿ FIR ਦਰਜ ਹੋਣ ਤੋਂ ਬਾਅਦ ਵੀ ਕੁੱਤੇ ਦੇ ਮਾਲਕ ਰੋਹਨ ਤੇ ਉਸ ਦੀ ਪਤਨੀ ਹਿਮਸ਼ੀ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਮਿਲ ਰਹੀਆਂ ਹਨ।







ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਧਮਕੀਆਂ
ਰੋਹਨ ਦੀ ਵਕੀਲ ਨੇਹਾ ਰਸਤੋਗੀ ਮੁਤਾਬਕ ਕੇਦਾਰਨਾਥ ਬਦਰੀਨਾਥ ਮੰਦਰ ਪ੍ਰਸ਼ਾਸਨ ਵੱਲੋਂ ਪਸ਼ੂਆਂ ਨੂੰ ਮੰਦਰ 'ਚ ਨਾ ਲਿਜਾਣ ਲਈ ਕੋਈ ਨਿਯਮ ਜਾਰੀ ਨਹੀਂ ਕੀਤਾ ਗਿਆ ਹੈ, ਇਸ ਲਈ ਜੋੜੇ ਖਿਲਾਫ ਪੁਲਸ ਦੀ ਕਾਰਵਾਈ ਅਧਿਕਾਰਾਂ ਦੀ ਉਲੰਘਣਾ ਹੈ। ਨੇਹਾ ਨੇ ਇਹ ਵੀ ਦੱਸਿਆ ਕਿ ਕੇਸ ਦੇ ਖਿਲਾਫ ਐਫਆਈਆਰ ਦਰਜ ਹੋਣ ਤੋਂ ਬਾਅਦ ਵੀ ਜੋੜੇ ਨੂੰ ਧਮਕੀਆਂ ਮਿਲ ਰਹੀਆਂ ਹਨ ਤੇ ਉਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ।