Trending News : ਸੋਸ਼ਲ ਮੀਡੀਆ ਕੰਟੈਂਟ ਤੇ ਫਨੀ ਵੀਡੀਓਜ਼ ਨਾਲ ਭਰਿਆ ਹੋਇਆ ਹੈ ਪਰ ਦੁਨੀਆ 'ਚ ਕਈ ਅਜਿਹੇ ਅਜੂਬੇ ਹਨ ਜੋ ਕਿਸੇ ਦਿਲਚਸਪ ਕੰਟੈਂਟ ਤੋਂ ਘੱਟ ਨਹੀਂ। ਕੁਦਰਤ ਦੇ ਇਨ੍ਹਾਂ ਚਮਤਕਾਰਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕੁਦਰਤ ਦੇ ਅਜਿਹੇ ਹੀ ਇੱਕ ਕਾਰਨਾਮੇ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।
ਕਿੰਗ ਕੋਬਰਾ ਦਾ ਝੁੰਡ ਆਪਸ ਵਿੱਚ ਭਿੜਿਆ
ਦਰਅਸਲ ਇਹ ਵੀਡੀਓ ਸੱਪਾਂ ਦੀ ਸਭ ਤੋਂ ਖਤਰਨਾਕ ਪ੍ਰਜਾਤੀ ਕਿੰਗ ਕੋਬਰਾ ਦੀ ਹੈ। ਇਸ ਵੀਡੀਓ 'ਚ ਕਿੰਗ ਕੋਬਰਾ ਦਾ ਝੁੰਡ ਇਕ ਛੋਟੇ ਦਰੱਖਤ 'ਤੇ ਫਸਿਆ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਕਰੀਬ 5-6 ਕਿੰਗ ਕੋਬਰਾ ਦਿਖਾਈ ਦੇ ਰਹੇ ਹਨ, ਜੋ ਦਰਖਤ 'ਤੇ ਇਕ ਦੂਜੇ ਦੇ ਦੁਆਲੇ ਲਪੇਟੇ ਹੋਏ ਹਨ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਆਪਸ ਵਿੱਚ ਲੜ ਰਹੇ ਹਨ ਤੇ ਇੱਕ ਦੂਜੇ ਤੋਂ ਉੱਪਰ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।
ਯੂਜ਼ਰਜ਼ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ
ਇਸ ਲੜਾਈ ਵਿਚ ਕੁਝ ਕਿੰਗ ਕੋਬਰਾ ਦਰਖਤ ਦੇ ਬਿਲਕੁਲ ਉੱਪਰਲੇ ਸਿਰੇ 'ਤੇ ਪਹੁੰਚ ਗਏ ਹਨ। ਇਸ ਵੀਡੀਓ ਨੂੰ ਹੁਣ ਤੱਕ ਕਈ ਲੋਕ ਦੇਖ ਚੁੱਕੇ ਹਨ। ਯੂਜ਼ਰਜ਼ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਨੂੰ ਹੁਣ ਤੱਕ ਹਜ਼ਾਰਾਂ ਵਿਊਜ਼ ਅਤੇ ਲਾਈਕਸ ਮਿਲ ਚੁੱਕੇ ਹਨ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ snake._.world ਨਾਂ ਦੇ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵੀਡੀਓ ਕਿੱਥੋਂ ਦੀ ਹੈ।