Trending News: ਦੁਨੀਆਂ ਭਰ 'ਚ ਹਰ ਰੋਜ਼ ਸੜਕ 'ਤੇ ਚੱਲਦੇ ਸਮੇਂ ਲਾਪਰਵਾਹੀ ਕਾਰਨ ਵੱਡੇ ਹਾਦਸੇ (Accident) ਦੇਖਣ ਨੂੰ ਮਿਲਦੇ ਰਹਿੰਦੇ ਹਨ। ਹਾਦਸਿਆਂ ਤੋਂ ਬਚਣ ਲਈ ਸੜਕ ਸੁਰੱਖਿਆ (Road Safety) ਲਈ ਕਈ ਤਰ੍ਹਾਂ ਦੇ ਨਿਯਮ ਬਣਾਏ ਜਾਂਦੇ ਹਨ। ਜੇਕਰ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਪਰ ਸਾਰੀ ਸਾਵਧਾਨੀ ਵਰਤਣ ਦੇ ਬਾਵਜੂਦ ਵੀ ਜੇਕਰ ਤੁਹਾਡੀ ਕਿਸਮਤ ਮਾੜੀ ਹੋਵੇ ਤਾਂ ਤੁਹਾਡੇ ਸਿਰ 'ਤੇ ਮੁਸੀਬਤ ਡਿੱਗ ਸਕਦੀ ਹੈ।


ਅਜਿਹਾ ਹੀ ਇਕ ਮਾਮਲਾ ਮਲੇਸ਼ੀਆ 'ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸੜਕ 'ਤੇ ਸਕੂਟੀ 'ਤੇ ਜਾਂਦੀ ਇਕ ਔਰਤ ਦੇ ਸਿਰ 'ਤੇ ਅਸਮਾਨ ਤੋਂ ਡਿੱਗੀ ਮੁਸੀਬਤ ਨੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਹਾਦਸੇ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਕ ਔਰਤ ਅਚਾਨਕ ਸੜਕ 'ਤੇ ਡਿੱਗਦੀ ਦਿਖਾਈ ਦਿੰਦੀ ਹੈ।


ਦਰਅਸਲ, ਵੀਡੀਓ ਨੂੰ ਚੰਗੀ ਤਰ੍ਹਾਂ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਇੱਕ ਔਰਤ ਸਕੂਟੀ ਚਲਾ ਰਹੀ ਹੈ ਅਤੇ ਦੂਜੀ ਉਸ ਦੇ ਪਿੱਛੇ ਬੈਠੀ ਹੈ। ਦੋਵਾਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੈਲਮੇਟ ਵੀ ਪਾਇਆ ਹੋਇਆ ਹੈ। ਉਦੋਂ ਹੀ ਸੜਕ ਕੰਢੇ ਨਾਰੀਅਲ ਦੇ ਦਰੱਖਤਾਂ ਦੇ ਨੇੜਿਓਂ ਲੰਘਦੇ ਸਮੇਂ ਪਿੱਛੇ ਬੈਠੀ ਔਰਤ ਦੇ ਸਿਰ 'ਤੇ ਨਾਰੀਅਲ ਡਿੱਗ ਪਿਆ।


ਅਜਿਹਾ ਹੁੰਦੇ ਹੀ ਔਰਤ ਸਕੂਟੀ (Scooty) ਤੋਂ ਡਿੱਗ ਪਈ ਅਤੇ ਸਿਰ ਤੋਂ ਹੈਲਮੇਟ (Helmet) ਵੀ ਖੁੱਲ੍ਹ ਗਿਆ। ਵੀਡੀਓ ਨੂੰ ਦੇਖ ਕੇ ਯੂਜ਼ਰਸ ਕਾਫੀ ਹੈਰਾਨ ਹੋ ਰਹੇ ਹਨ। ਫਿਲਹਾਲ ਇਸ ਘਟਨਾ ਤੋਂ ਬਾਅਦ ਮਲੇਸ਼ੀਆ ਦੇ ਮੰਤਰੀ ਅਜ਼ਰੂਲ ਮਹਾਥਿਰ ਬਿਨ ਅਜ਼ੀਜ਼ (Malaysian Minister Azrul Mahathir bin Aziz) ਨੇ ਇਸ ਹਾਦਸੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਅਜਿਹੇ ਹਾਦਸਿਆਂ ਤੋਂ ਬਚਣ ਲਈ ਹਾਈਵੇਅ ਦੇ ਨਾਲ ਨਾਰੀਅਲ ਦੇ ਦਰੱਖਤਾਂ ਨੂੰ ਹਟਾਉਣ ਦੀ ਵੀ ਅਪੀਲ ਕੀਤੀ ਹੈ।


https://www.reddit.com/r/nevertellmetheodds/comments/vl68jd/a_coconut_fell_straight_on_a_bikers_head/?utm_term=1910014393&utm_medium=post_embed&utm_source=embed&utm_name=&utm_content=header