ਰੂਸ 'ਚ ਇੱਕ ਖ਼ਬਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਰੀਸ ਦੀ ਇੱਕ ਫਲਾਈਟ (Rossiya Airlines flight) ਵਿੱਚੋਂ ਅਚਾਨਕ ਪਾਣੀ ਚੋਣ ਲੱਗਾ। ਇਸ ਤੋਂ ਬਾਅਦ ਜਹਾਜ਼ 'ਚ ਸਫ਼ਰ ਕਰ ਰਹੇ ਯਾਤਰੀਆਂ ਨੇ ਆਪਣੀ ਆਪਣੀ ਛੱਤਰੀਆਂ ਖੋਲ੍ਹ ਲਈਆਂ ਤੇ ਪਾਣੀ ਤੋਂ ਬਚਾਅ ਕਰਨ ਲਈ ਉਨ੍ਹਾਂ ਥੱਲੇ ਬੈਠੇ ਰਹੇ। ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਘਟਨਾ ਤੋਂ ਬਾਅਦ ਏਅਰਲਾਈਨ ਕੰਪਨੀ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।


ਖਾਬਰੋਵਸਕ ਤੇ ਸੋਚੀ ਦਰਮਿਆਨ ਰੋਸਿਆ ਏਅਰਲਾਇੰਸ ਦੀ ਇੱਕ ਉਡਾਣ ਵਿੱਚ ਮੁਸਾਫਰਾਂ ਨੂੰ ਛੱਤਰੀ ਫੜੀ ਬੈਠੇ ਦੇਖਿਆ ਗਿਆ। ਜਦੋਂ ਉਹ ਪਾਣੀ ਲੀਕ ਹੋਣ ਤੋਂ ਆਪਣੇ ਆਪ ਨੂੰ ਬਚਾਅ ਰਹੇ ਸਨ। ਵੀਡੀਓ ਵਿੱਚ ਕੁਝ ਯਾਤਰੀਆਂ ਨੂੰ ਲੀਕੇਜ ਦੇ ਸ੍ਰੋਤ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰਦਿਆਂ ਵੀ ਦਿਖਾਇਆ ਗਿਆ।


ਇਸ ਘਟਨਾ ਤੋਂ ਬਾਅਦ, ਏਅਰਲਾਇੰਸ ਨੇ ਕਥਿਤ ਤੌਰ 'ਤੇ ਜਾਂਚ ਕੀਤੀ ਤੇ ਇਸ ਲੀਕੇਜ਼ ਦਾ ਕਾਰਨ ਏਅਰ ਕੰਡੀਸ਼ਨਿੰਗ ਸਿਸਟਮ 'ਚ ਖਰਾਬੀ ਨੂੰ ਦੱਸਿਆ ਹੈ। ਇਸ ਵੀਡੀਓ ਨੂੰ ਇੱਕ ਟਵੀਟਰ ਯੂਜ਼ਰ ਨੇ ਟਵੀਟ ਕਰ ਸਾਂਝਾ ਕੀਤਾ ਹੈ। ਇਸ ਤੋਂ ਬਾਅਦ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।